ਗਾਇਕ ਸੁਖਮਨੀ ਸਿੰਘ ਦੇ ਗੀਤ ''ਦੁਆਵਾਂ'' ਦਾ ਟੀਜ਼ਰ ਰਿਲੀਜ਼ (ਵੀਡੀਓ)

4/11/2019 7:38:07 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਸੁਖਮਨੀ ਸਿੰਘ ਦੇ ਨਵੇਂ ਗੀਤ 'ਦੁਆਵਾਂ : ਇਨ ਦਿ ਪ੍ਰੇਅਰਜ਼' ਦਾ ਟੀਜ਼ਰ ਰਿਲੀਜ਼ ਹੋਇਆ ਹੈ। ਵਾਈਟ ਹਿਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਏ ਸੁਖਮਨੀ ਦੇ ਇਸ ਗੀਤ ਦਾ ਟੀਜ਼ਰ ਦੇਖ ਕੇ ਇੰਝ ਲੱਗ ਰਿਹਾ ਹੈ ਕਿ 'ਦੁਆਵਾਂ' ਇਕ ਸੈਡ-ਰੋਮਾਂਟਿਕ ਗੀਤ ਹੋਣ ਵਾਲਾ ਹੈ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਨੂੰ ਲਿਖਿਆ ਤੇ ਮਿਊਜ਼ਿਕ ਵੀ ਖੁਦ ਸੁਖਮਨੀ ਸਿੰਘ ਨੇ ਦਿੱਤਾ ਹੈ।

ਦੱਸਣਯੋਗ ਹੈ ਕਿ ਸੁਖਮਨੀ ਦਾ 'ਦੁਆਵਾਂ' ਗੀਤ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੀ ਵੀਡੀਓ ਮਨੀ ਸ਼ੇਰਗਿੱਲ ਨੇ ਬਣਾਈ ਹੈ ਤੇ ਪ੍ਰੋਡਕਸ਼ਨ ਪਰਮ ਪਸੂਲਾ ਦੀ ਹੈ। ਸੁਖਮਨੀ ਇਸ ਤੋਂ ਪਹਿਲਾਂ 'ਵੇਟ', 'ਹਲਚਲ', 'ਸਵੀਟ ਇਸ਼ਕ' ਤੇ 'ਮੇਰੇ ਆਲੀ' ਵਰਗੇ ਗੀਤਾਂ ਨਾਲ ਦਰਸ਼ਕਾਂ ਦੀ ਕਚਿਹਰੀ 'ਚ ਹਾਜ਼ਰੀ ਲਗਾ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News