ਰਿਲੀਜ਼ ਹੋਇਆ ਸੁਖਮਨੀ ਸਿੰਘ ਦਾ ਗੀਤ ''ਦੁਆਵਾਂ ਇਨ ਦਿ ਪ੍ਰੈਅਰਜ਼'' (ਵੀਡੀਓ)

4/13/2019 4:33:20 PM


ਜਲੰਧਰ (ਬਿਊਰੋ) — ਪੰਜਾਬੀ ਗਾਇਕ ਸੁਖਮਨੀ ਸਿੰਘ ਦਾ ਨਵਾਂ ਗੀਤ 'ਦੁਆਵਾਂ ਇਨ ਦਿ ਪ੍ਰੈਅਰਜ਼' ਅੱਜ ਰਿਲੀਜ਼ ਹੋ ਗਿਆ ਹੈ। ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈੱਨਲ 'ਤੇ ਰਿਲੀਜ਼ ਹੋਏ ਇਸ ਗੀਤ ਨੂੰ ਸੁਖਮਨੀ ਸਿੰਘ ਨੇ ਆਪ ਹੀ ਲਿਖਿਆ ਹੈ ਤੇ ਮਿਊਜ਼ਿਕ ਦਿੱਤਾ ਹੈ। 'ਸੁਖਮਨੀ ਸਿੰਘ' ਦਾ 'ਦੁਆਵਾਂ' ਇਕ ਸੈਡ ਰੋਮਾਂਟਿਕ ਗੀਤ ਹੈ। 'ਦੁਆਵਾਂ ਇਨ ਦਿ ਪ੍ਰੈਅਰਜ਼' ਗੀਤ ਦਾ ਵੀਡੀਓ ਮਨੀ ਸ਼ੇਰਗਿੱਲ ਨੇ ਬਣਾਇਆ ਹੈ। ਯੂਟਿਊਬ 'ਤੇ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਵੱਖ-ਵੱਖ ਚੈੱਨਲਾਂ 'ਤੇ ਦੇਖਿਆ ਜਾ ਸਕਦਾ ਹੈ।


ਦੱਸ ਦਈਏ ਕਿ ਸੁਖਮਨੀ ਸਿੰਘ ਇਸ ਤੋਂ ਪਹਿਲਾ 'ਵੇਟ', 'ਹੱਲਚਲ', 'ਸਵੀਟ ਇਸ਼ਕ' ਅਤੇ 'ਮੇਰੇ ਆਲੀ' ਵਰਗੇ ਕਈ ਚਰਚਿਤ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News