B''Day: 8 ਸਾਲ ਦੀ ਉਮਰ ''ਚ ਰੱਖਿਆ ਸੀ ਸੰਗੀਤ ਦੀ ਦੁਨੀਆ ''ਚ ਕਦਮ, ''ਜੈਯ ਹੋ'' ਨਾਲ ਮਿਲੀ ਵੱਖਰੀ ਪਛਾਣ
9/16/2019 1:24:39 PM

ਮੁੰਬਈ (ਬਿਊਰੋ)— ਆਪਣੀ ਆਵਾਜ਼ ਨਾਲ ਲੋਕਾਂ ਨੂੰ ਦੀਵਾਨਾ ਬਣਾ ਦੇਣ ਵਾਲੇ ਸੁਰਾਂ ਦੇ ਸਰਤਾਜ ਸੁਖਵਿੰਦਰ ਸਿੰਘ ਦਾ ਜਨਮ 18 ਜੁਲਾਈ 1971 ਨੂੰ ਪੰਜਾਬ ਦੇ ਅਮ੍ਰਿਤਸਰ ਜਿਲੇ 'ਚ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਦਾ ਝੁਕਾਅ ਗਾਇਕੀ ਵੱਲ ਸੀ। ਸੁਖਵਿੰਦਰ ਸਿੰਘ ਸਿਰਫ 8 ਸਾਲ ਦੀ ਉਮਰ 'ਚ ਹੀ ਸਟੇਜ ਪਰਫਾਰਮੈਂਸ ਕਰਨ ਲੱਗੇ ਸਨ।
ਸੁਖਵਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਸਟੇਜ 'ਤੇ ਲਤਾ ਮੰਗੇਸ਼ਕ ਦੇ ਸਾਹਮਣੇ ਸਾਰੇ. ਗਾ. ਮਾ. ਪਾ. 'ਚ ਗੀਤ ਗਾਇਆ। ਬਾਲੀਵੁੱਡ ਵਿਚ ਸੁਖਵਿੰਦਰ ਸਿੰਘ ਨੂੰ ਪਹਿਲਾ ਬ੍ਰੇਕ ਫਿਲਮ 'ਕਰਮਾ' ਨਾਲ ਮਿਲਿਆ ਸੀ। ਉਨ੍ਹਾਂ ਨੇ ਏ.ਆਰ. ਰਹਿਮਾਨ ਦੇ ਸੰਗੀਤ 'ਚ ਕਈ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਅਤੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ।
ਸੁਖਵਿੰਦਰ ਸਿੰਘ ਨੇ 'ਦਿਲ ਸੇ' ਤੋਂ ਇਲਾਵਾ 'ਤਾਲ', '1947 ਅਰਥ', 'ਦਾਗ', 'ਜਾਨਵਰ', 'ਤੇਰੇ ਨਾਮ','ਆਪਣਾ ਸਪਨਾ ਮਨੀ ਮਨੀ', 'ਮੁਸਾਫਿਰ', 'ਚੱਕ ਦੇ ਇੰਡੀਆ', 'ਓਮ ਸ਼ਾਂਤੀ ਓਮ' ਵਰਗੀਆਂ ਫਿਲਮਾਂ 'ਚ ਗੀਤ ਗਾਏ। ਉਨ੍ਹਾਂ ਦੇ ਗਾਏ ਜ਼ਿਆਦਾਤਰ ਗੀਤ ਸੁਪਰਹਿੱਟ ਰਹੇ। 'ਜੈਯ ਹੋ' ਨਾਲ ਸੁਖਵਿੰਦਰ ਸਿੰਘ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਮਿਲੀ।
ਸੁਖਵਿੰਦਰ ਸਿੰਘ ਨੇ 'ਦਿਲ ਸੇ' ਤੋਂ ਇਲਾਵਾ 'ਤਾਲ', '1947 ਅਰਥ','ਦਾਗ', 'ਮੁਸਾਫਰ','ਚੱਕ ਦੇ ਇੰਡੀਆ','ਓਮ ਸ਼ਾਂਤੀ ਓਮ', 'ਬਲੈਕ ਐਂਡ ਵਾਈਟ' ਵਰਗੀਆਂ ਫਿਲਮਾਂ ਵਿਚ ਗੀਤ ਗਾਏ। ਉਨ੍ਹਾਂ ਦੇ ਗਾਏ ਜ਼ਿਆਦਾਤਰ ਗੀਤ ਸੁਪਰਹਿੱਟ ਰਹੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਅਦਾਕਾਰਾ ਉਰਵਸ਼ੀ ਰੌਤੇਲਾ ਤੇ ਮਿਮੀ ਚੱਕਰਵਰਤੀ ਦੀਆਂ ਵਧੀਆ ਮੁਸ਼ਕਲਾਂ, ਇਸ ਮਾਮਲੇ ''ਚ ED ਨੇ ਭੇਜਿਆ ਸੰਮਨ
