ਸੁਖਵਿੰਦਰ ਸੁੱਖੀ ਦਾ ਨਵਾਂ ਗੀਤ ''ਵੋਟ ਐਂਡ ਸਪੋਰਟ'' ਆਊਟ (ਵੀਡੀਓ)

5/10/2019 4:11:35 PM

ਜਲੰਧਰ (ਬਿਊਰੋ) — ਸਿੰਗਲ ਟਰੈਕ 'ਵੰਗਾਂ', 'ਗੱਪ-ਸ਼ਪ', 'ਬਾਜ਼ ਐਂਡ ਸਾਧ', 'ਚੰਨ ਮੁੱਖੜਾ', 'ਕਾਲਜ ਦੇ ਮੁੰਡੇ' ਤੋਂ ਇਲਾਵਾ ਹੋਰ ਕਈ ਆਪਣੇ ਸੁਪਰਹਿੱਟ ਸਿੰਗਲ ਟਰੈਕਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਦਾ ਨਵਾਂ ਸਿੰਗਲ ਟਰੈਕ 'ਵੋਟ ਐਂਡ ਸਪੋਰਟ' ਰਿਲੀਜ਼ ਹੋ ਚੁੱਕਾ ਹੈ। ਦੱਸ ਦਈਏ ਕਿ ਜੋ ਸੁਖਵਿੰਦਰ ਸੁੱਖੀ ਦਾ ਨਵਾਂ ਸਿੰਗਲ ਟਰੈਕ 'ਵੋਟ ਐਂਡ ਸਪੋਰਟ' ਨੂੰ ਪੇਸ਼ਕਾਰ ਜਸਬੀਰ ਪਾਲ ਸਿੰਘ ਅਤੇ ਜਸ ਰਿਕਾਰਡਸ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।


ਜਾਣਕਾਰੀ ਦਿੰਦਿਆਂ ਜਸਵੀਰ ਪਾਲ ਸਿੰਘ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਬਿੱਟੂ ਗੁਰੂ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਜਰਨੈਲ ਮੱਲ੍ਹੀ ਨੇ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਪ੍ਰਮੋਦ ਰਾਣਾ ਵੱਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾ ਰਿਹਾ ਹੈ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News