ਗੁਰੂ ਘਰ ਨਾਲ ਜੋੜੇਗਾ ਸੁਖਸ਼ਿੰਦਰ ਸ਼ਿੰਦਾ ਦਾ ਧਾਰਮਿਕ ਗੀਤ ''ਉੱਡ ਨਨਕਾਣੇ ਚੱਲੀਏ''

10/8/2019 11:39:52 AM

ਜਲੰਧਰ (ਬਿਊਰੋ) — ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਦਿਹਾੜੇ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਖਾਸ ਸਮਾਗਮ ਕਰਵਾਏ ਜਾ ਰਹੇ ਹਨ। ਇਸ ਦਿਨ ਨੂੰ ਮੁੱਖ ਰੱਖਦੇ ਹੋਏ ਸੰਗੀਤ ਜਗਤ ਦੇ ਉੱਘੇ ਗਾਇਕ ਸੁਖਸ਼ਿੰਦਰ ਸ਼ਿੰਦਾ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਤੋਹਫਾ ਦੇਣ ਜਾ ਰਹੇ ਹਨ। ਜੀ ਹਾਂ ਉਹ ਇਸ ਦਿਨ ਨਵਾਂ ਧਾਰਮਿਕ ਗੀਤ ਲੈ ਕੇ ਆ ਰਹੇ ਹਨ। 'ਉੱਡ ਨਨਕਾਣੇ ਚੱਲੀਏ' ਟਾਈਟਲ ਹੇਠ ਇਸ ਧਾਰਮਿਕ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ। 

 
 
 
 
 
 
 
 
 
 
 
 
 
 

Lao Dosto Apna Song #UDDNANKANECHALIYE AH REHA GURPURAB TEY WAHEGURU DI KIRPA DEY NAAL #Waheguru sab nu Kush Rakhe #Song #comingsoon #Video #Stalinveersingh #Lyrics #JasdeepSagar #LateVikramSinghKomal #Poster #guripixel #LoveMyFans #RabbRakha 🙏

A post shared by Sukshinder Shinda (@sukshindershinda) on Oct 7, 2019 at 7:18am PDT


ਇਸ ਧਾਰਮਿਕ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਜਸਦੀਪ ਸਾਗਰ ਤੇ ਲੇਟ ਵਿਕਰਮ ਸਿੰਘ ਕੋਮਲ ਵਲੋਂ ਲਿਖੇ ਗਏ ਹਨ। ਇਸ ਧਾਰਮਿਕ ਗੀਤ ਦੀ ਜਾਣਕਾਰੀ ਸੁਖਸ਼ਿੰਦਰ ਸ਼ਿੰਦਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਹ ਆਪਣੇ ਇਸ ਧਾਰਮਿਕ ਗੀਤ ਨੂੰ ਗੁਰੂ ਪੁਰਬ ਵਾਲੇ ਦਿਨ ਰਿਲੀਜ਼ ਕਰਨਗੇ। ਸੁਖਸ਼ਿੰਦਰ ਸ਼ਿੰਦਾ ਦੇ ਕੰਮ ਦੀ ਗੱਲ ਕੀਤੀ ਜਾਵੇ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਵਿਦੇਸ਼ 'ਚ ਰਹਿੰਦੇ ਹੋਏ ਵੀ ਸ਼ਿੰਦਾ ਦੇ ਗੀਤ ਪੰਜਾਬੀ ਸੱਭਿਆਚਾਰ ਦੇ ਬਹੁਤ ਨੇੜੇ ਹੁੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News