ਸੁਖਸ਼ਿੰਦਰ ਸ਼ਿੰਦਾ ਨੇ ਦੁਨੀਆ ਭਰ ਵਿਚ ਕੋਰੋਨਾ ਪੀੜਤ ਲੋਕਾਂ ਦੀ ਤੰਦਰੁਸਤੀ ਲਈ ਕੀਤੀ ਅਰਦਾਸ, ਵੀਡੀਓ ਵਾਇਰਲ

3/26/2020 4:29:02 PM

ਜਲੰਧਰ (ਵੈੱਬ ਡੈਸਕ) - ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਨ ਦਹਿਸ਼ਤ ਦਾ ਮਾਹੌਲ ਹੈ। ਲੋਕ ਆਪਣੇ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਹਨ। ਭਾਰਤ ਸਰਕਾਰ ਵੱਲੋ ਦੇਸ਼ਬੰਦੀ ਦਾ ਐਲਾਨ ਕੀਤੇ ਗਏ ਹਨ, ਜੋ ਕਿ ਜਨਤਾ ਕਰਫਿਊ ਦਾ ਦੀ ਹਿੱਸਾ ਹੈ। ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਨਾਲ ਇਹ ਮਹਾਮਾਰੀ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਆਪਣੇ ਪੈਰ ਪਸਾਰ ਚੁੱਕੀ ਹੈ। ਅਜਿਹੇ ਵਿਚ ਪੰਜਾਬ ਦੇ ਲੋਕ ਗੁਰੂ ਮਹਾਰਾਜ ਅੱਗੇ ਇਸ ਮਹਾਮਾਰੀ ਨੂੰ ਠੱਲ ਪਾਉਣ ਦੀਆਂ ਅਰਦਾਸਾਂ ਕਰ ਰਹੇ ਹਨ। ਹਾਲ ਹੀ ਵਿਚ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਲਈ ਅਰਦਾਸ ਕਰਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।  

 
 
 
 
 
 
 
 
 
 
 
 
 
 

ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥ The world is going up in flames - shower it with Your Mercy, and save it! ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ ॥ Save it, rand deliver it, by whatever method it takes. ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ The True Guru has shown the way to peace, contemplating the True Word of the Shabad. ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ ॥ Nanak knows no other than the Lord, the Forgiving Lord. #prayfortheworld 🙏

A post shared by Sukshinder Shinda (@sukshindershinda) on Mar 25, 2020 at 5:02am PDT

ਸੁਖਸ਼ਿੰਦਰ ਸ਼ਿੰਦਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਹ ਵੀਡੀਓ ਪੋਸਟ ਕਰਦਿਆਂ ਲਿਖਿਆ- ਉਨ੍ਹਾਂ ਲੋਕਾਂ ਲਈ ਅਰਦਾਸ, ਜੋ ਕਿ ਇਸ ਵਾਇਰਸ ਦੀ ਲਪੇਟ ਵਿਚ ਹਨ। ਉਸ ਸਟਾਫ ਲਈ ਜੋ ਜੋਖ਼ਮ ਲੈ ਕੇ ਫਾਰਮੇਸੀ ਵਿਚ ਕੰਮ ਕਰ ਰਹੇ ਹਨ ਜਾਂ ਫਿਰ ਡਾਕਟਰ, ਨਰਸਾਂ ਅਤੇ ਕੇਅਰ ਟੇਕਰ, ਸਮੁੱਚਾ ਹਸਪਤਾਲ ਸਟਾਫ, ਪੁਲਸ ਅਤੇ ਆਰਮੀ ਤੇ ਸੈਨਿਕ, ਜੋ ਸਭ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਸਾਨੂੰ ਸੁਰੱਖਿਅਤ ਰੱਖ ਰਹੇ ਹਨ ਅਤੇ ਕੋਰੋਨਾ ਖਿਲਾਫ ਲੜ ਰਹੇ ਹਨ, ਉਨ੍ਹਾਂ ਸਭ ਲਈ ਅਰਦਾਸ ਕਰੋ। ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਦੇ ਨਾਲ-ਨਾਲ ਲੋਕਾਂ ਵੱਲੋਂ ਵੀ ਪਸੰਦ ਕੀਤਾ ਹੈ।  
 

 
 
 
 
 
 
 
 
 
 
 
 
 
 

Praying for the people who have been effected by this virus, for the staff who are risking there lives working at the pharmacy or the supermarkets the Doctors, Nurses, Care Takers, the entire Hospital Staff, Police, Army, Soldiers and all the people who are risking their lives, keeping us safe and fighting against Corona🙏 It feels amazing to see entire nation fighting together against Corona. Thank #coronawarriors #stayhome #savelives #protectnhs #fightagainstcoronavirus✌️ #coronavirusoutbreak⚠️ #fightcorona #kabulattack #sikhfamilys 🙏

A post shared by Sukshinder Shinda (@sukshindershinda) on Mar 26, 2020 at 1:29am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News