ਅਦਾਕਾਰਾ ਏਕਤਾ ਕੌਲ ਨੇ ਦਿੱਤਾ ਪੁੱਤਰ ਨੂੰ ਜਨਮ, ਸਿਤਾਰਿਆਂ ਨੇ ਆਪਣੇ-ਆਪਣੇ ਅੰਦਾਜ਼ 'ਚ ਦਿੱਤੀਆਂ ਵਧਾਈਆਂ
6/4/2020 2:17:44 PM

ਮੁੰਬਈ(ਬਿਊਰੋ)- ਟੀ.ਵੀ. ਦਾ ਮਸ਼ਹੂਰ ਜੋੜਾ ਏਕਤਾ ਕੌਲ ਅਤੇ ਸੁਮਿਤ ਵਿਆਸ ਦੇ ਘਰ ਨੰਨ੍ਹੇ ਮਹਿਮਾਨ ਨੇ ਜਨਮ ਲਿਆ ਹੈ। ਜੀ ਹਾਂ ਅਦਾਕਾਰਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਸੁਮਿਤ ਵਿਆਸ ਨੇ ਇਹ ਗੁੱਡਨਿਊਜ਼ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤੀ ਹੈ। ਸੁਮਿਤ ਨੇ ਪੋਸਟ ਵਿਚ ਲਿਖਿਆ,‘‘ਮੁੰਡਾ ਹੋਇਆ ਹੈ, ਜਿਸ ਨੂੰ ਵੇਦ ਬੋਲ ਕੇ ਬੁਲਾਇਆ ਜਾਵੇਗਾ। ਮਾਂ ਅਤੇ ਡੈਡੀ ਹਰ ਪਲ ਬੱਚੇ ਨੂੰ ਸਹਿਲਾ ਰਹੇ ਹਨ।
ਇਹ ਗੁੱਡਨਿਊਜ਼ ਸਾਂਝੀ ਕਰਦੇ ਹੀ ਸੁਮਿਤ ਅਤੇ ਏਕਤਾ ਨੂੰ ਸੋਸ਼ਲ ਮੀਡੀਆ ’ਤੇ ਵਧਾਈਆਂ ਮਿਲ ਰਹੀਆਂ ਹਨ। ਫੈਨਜ਼ ਸਮੇਤ ਸਿਤਾਰੇ ਵੀ ਉਨ੍ਹਾਂ ਨੂੰ ਮਾਤਾ-ਪਿਤਾ ਬਣਨ ਦੀ ਵਧਾਈ ਦੇ ਰਹੇ ਹਨ।
ਦੱਸ ਦੇਈਏ ਕਿ ਸੁਮਿਤ ਅਤੇ ਏਕਤਾ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ। ਉਹ ਬੱਚੇ ਦੇ ਦੁਨੀਆ ਵਿਚ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹਾਲਾਂਕਿ ਅਜੇ ਤੱਕ ਕਪਲ ਨੇ ਨਿਊਬਾਰਨ ਬੇਬੀ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਨਹੀਂ ਕੀਤੀ ਹੈ।
ਦੱਸ ਦੇਈਏ ਕਿ ਗਰਭ ਅਵਸਥਾ ਦੌਰਾਨ ਏਕਤਾ ਕੌਲ ਨੇ ਸੋਸ਼ਲ ਮੀਡੀਆ ’ਤੇ ਬੇਬੀ ਬੰਪ ਫਲਾਂਟ ਕਰਦੇ ਹੋਏ ਬਹੁਤ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਕਈ ਤਸਵੀਰਾਂ ਵਿਚ ਕਪਲ ਰੋਮਾਂਟਿਕ ਪੋਜ ਦਿੰਦੇ ਹੋਏ ਵੀ ਨਜ਼ਰ ਆਇਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ