ਜਨਮਦਿਨ ਮੌਕੇ ਜਾਣੋ ਸੁਮਿਤਾ ਸਾਨਿਆਲ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ

10/9/2019 1:25:18 PM

ਮੁੰਬਈ(ਬਿਊਰੋ)- ਬੰਗਾਲੀ ਫਿਲਮਾਂ ਦੀ ਅਦਾਕਾਰਾ ਸੁਮਿਤਾ ਸਾਨਿਆਲ ਦਾ ਅੱਜ ਜਨਮਦਿਨ ਹੈ। ਸੁਮਿਤਾ ਫਿਲਮ ਆਨੰਦ ਨਾਲ ਮਸ਼ਹੂਰ ਹੋਈ ਸੀ। ਇਸ ਫਿਲਮ ’ਚ ਉਨ੍ਹਾਂ ਨਾਲ ਅਮਿਤਾਭ ਬੱਚਨ ਅਤੇ ਰਾਜੇਸ਼ ਖੰਨਾ ਸਨ। ਫਿਲਮ ’ਚ ਸੁਮਿਤਾ ਨੇ ਅਮਿਤਾਭ ਦੀ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਸੀ। ਸਾਲ 2017 ’ਚ ਸੁਮਿਤਾ ਨੇ 71 ਸਾਲ ਦੀ ਉਮਰ ਵਿਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ।
PunjabKesari
ਸੁਮਿਤਾ ਦੇ ਦਿਹਾਂਤ ਨਾਲ ਅਮਿਤਾਭ ਸਮੇਤ ਪੂਰਾ ਬਾਲੀਵੁੱਡ ਸੋਗ ਵਿਚ ਡੁੱਬ ਗਿਆ ਸੀ। ਸੁਮਿਤਾ ਨੇ ਬੰਗਾਲੀ ਤੋਂ ਇਲਾਵਾ ਕਈ ਹਿੰਦੀ ਫਿਲਮਾਂ ਵਿਚ ਵੀ ਕੰਮ ਕੀਤਾ ਸੀ। ਸੁਮਿਤਾ ‘ਅਸ਼ੀਰਵਾਦ’ (1968), ‘ਆਨੰਦ’ (1971), ‘ਗੁੱਡੀ’ (1971), ‘ਮੇਰੇ ਆਪਣੇ’ (1971) ਅਤੇ ‘ਦਿ ਪੀਕਾਕ ਸਪ੍ਰਿੰਗ’ (1996) ਵਿਚ ਨਜ਼ਰ ਆਈ ਸੀ।
PunjabKesari
ਸੁਮਿਤਾ ਦਾ ਅਸਲੀ ਨਾਮ ਮੰਜੁਲਾ ਸਾਨਿਆਲ ਸੀ। ਡਾਇਰੈਕਟਰ ਵਿਭੂਤੀ ਲਾਹਾ ਨੇ ਉਨ੍ਹਾਂ ਦਾ ਨਾਮ ਬਦਲ ਕੇ ਸੁਮਿਤਾ ਰੱਖ ਦਿੱਤਾ ਸੀ। ਸੁਮਿਤਾ ਨੇ ਬੰਗਾਲੀ ਭਾਸ਼ਾ ਵਿਚ ਕਰੀਬ 40 ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕੀਤਾ।
PunjabKesari
ਫਿਲਮਾਂ ਤੋਂ ਇਲਾਵਾ ਸੁਮਿਤਾ ਨੇ ਕਈ ਟੀ. ਵੀ. ਸੀਰੀਅਲ ਅਤੇ ਸਟੇਜ ਪਰਫਾਰਮੈਂਸ ਵੀ ਦਿੱਤੀ ਸੀ। ਸੁਮਿਤਾ ਇਕ ਵਧੀਆ ਅਦਾਕਾਰਾ ਸੀ ਅਤੇ ਉਨ੍ਹਾਂ ਦਾ ਵਿਆਹ ਫਿਲਮ ਐਡੀਟਰ ਸੁਬੋਧ ਰਾਏ ਨਾਲ ਹੋਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News