ਗੀਤ ਗਾਉਣ ਦੇ ਮਾਮਲੇ ’ਚ ਸੁਨੰਦਾ ਸ਼ਰਮਾ ਦੀ ਭਤੀਜੀ ਵੀ ਨਹੀਂ ਉਨ੍ਹਾਂ ਤੋਂ ਘੱਟ, ਦੇਖੋ ਵੀਡੀਓ

5/24/2020 2:48:59 PM

ਜਲੰਧਰ(ਬਿਊਰੋ)- ਲਾਕਡਾਊਨ ਦੇ ਚਲਦੇ ਹਰ ਕੋਈ ਆਪਣੇ ਘਰ ਵਿਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਪੰਜਾਬੀ ਸਿਤਾਰੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਜੁੜੇ ਹੋਏ ਹਨ। ਹਾਲ ਹੀ ਵਿਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ । ਇਹ ਵੀਡੀਓ ਖੁਦ ਵਿਚ ਖਾਸ ਹੈ ਕਿਉਂਕਿ ਇਸ ਵੀਡੀਓ ਵਿਚ ਸੁਨੰਦਾ ਦੇ ਨਾਲ-ਨਾਲ ਉਸ ਦੀ ਭਤੀਜੀ ਵੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 

Meri bhatiji 𝐽𝑌𝐸𝑁𝐴 (𝐽𝐼𝐴 )🤗 Her expressions 👌🏻☺️

A post shared by Sunanda Sharma (@sunanda_ss) on May 23, 2020 at 5:38am PDT


ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਾਰ ਵਿਚ ਬਣਾਈ ਗਈ ਇਸ ਵੀਡੀਓ ਵਿਚ ਸੁਨੰਦਾ ਦੀ ਭਤੀਜੀ ਸੁਨੰਦਾ ਦੇ ਹੀ ਗੀਤ ’ਤੇ ਆਪਣੀ ਪ੍ਰਫਾਰਮੈਂਸ ਦੇ ਰਹੀ ਹੈ । ਕਾਰ ਵਿਚ ਹੋਰ ਵੀ ਬੱਚੇ ਮੌਜੂਦ ਹਨ ਪਰ ਸਭ ਦੀਆਂ ਨਜ਼ਰਾਂ ਸੁਨੰਦਾ ਦੀ ਭਤੀਜੀ ਤੇ ਹੀ ਟਿੱਕੀਆਂ ਹੋਈਆਂ ਹਨ । ਇਹ ਵੀਡੀਓ ਵੀ ਸ਼ਾਇਦ ਬੱਚੀ ਨੂੰ ਬਿਨਾਂ ਦੱਸੇ ਬਣਾਇਆ ਗਿਆ ਹੈ । ਸੁਨੰਦਾ ਉਸ ਨੂੰ ਦੇਖ ਕੇ ਕਾਫੀ ਖੁਸ਼ ਹੋ ਰਹੀ ਹੈ । ਸੁਨੰਦਾ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਹਰ ਕੋਈ ਇਸ ਵੀਡੀਓ ’ਤੇ ਕੁਮੈਂਟ ਕਰ ਰਿਹਾ ਹੈ।

 

 
 
 
 
 
 
 
 
 
 
 
 
 
 

#stayhome #staysafe

A post shared by Sunanda Sharma (@sunanda_ss) on Mar 29, 2020 at 6:41am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News