ਖਾਲਸਾ ਏਡ ਨਾਲ ਜੁੜੀ ਸੁਨੰਦਾ ਸ਼ਰਮਾ, ਆਖੀਆਂ ਇਹ ਗੱਲਾਂ (ਵੀਡੀਓ)

10/5/2019 2:44:38 PM

ਜਲੰਧਰ (ਬਿਊਰੋ) — ਖਾਲਸਾ ਏਡ ਉਹ ਸੰਸਥਾ ਹੈ, ਜਿਨ੍ਹਾਂ ਵਲੋਂ ਕੁਦਰਤੀ ਆਫਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਵੱਡੇ ਪੱਧਰ 'ਤੇ ਮਦਦ ਕੀਤੀ ਜਾਂਦੀ ਹੈ। ਪੰਜਾਬ 'ਚ ਆਏ ਹੜ੍ਹਾਂ ਤੋਂ ਬਾਅਦ ਖਾਲਸਾ ਏਡ ਸੰਸਥਾ ਨੇ ਲੋੜਵੰਦਾਂ ਲਈ ਜਿਥੇ ਰਾਸ਼ਨ ਸਮੱਗਰੀ ਤੇ ਹੋਰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ, ਉਥੇ ਹੁਣ ਉਹ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਵੀ ਖੁੱਲ੍ਹ ਕੇ ਮਦਦ ਕਰ ਰਹੇ ਹਨ। ਖਾਲਸਾ ਏਡ ਵਲੋਂ ਰਾਸ਼ਨ ਸਮੱਗਰੀ ਦੇ ਨਾਲ-ਨਾਲ ਟਰੈਕਟਰ ਤੇ ਮੱਝਾਂ ਵੀ ਵੰਡੀਆਂ ਜਾ ਰਹੀਆਂ ਹਨ।

ਹਾਲ ਹੀ 'ਚ ਜਿਥੇ ਕਈ ਪੰਜਾਬੀ ਸਿਤਾਰੇ ਖਾਲਸਾ ਏਡ ਨਾਲ ਜੁੜੇ, ਉਥੇ ਅੱਜ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਨੇ ਵੀ ਖਾਲਸਾ ਏਡ ਦੇ ਕੈਂਪ 'ਚ ਜਾ ਕੇ ਉਨ੍ਹਾਂ ਦੀ ਸੁਪੋਰਟ ਕੀਤੀ ਹੈ। ਸੁਨੰਦਾ ਸ਼ਰਮਾ ਨੇ ਆਪਣੇ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਸੁਨੰਦਾ ਸ਼ਰਮਾ ਨੇ ਖਾਲਸਾ ਏਡ ਬਾਰੇ ਕੀ ਕਿਹਾ, ਪੰਜਾਬ ਤੇ ਪੰਜਾਬੀ ਲੋਕ ਇਸੇ ਚੀਜ਼ਾਂ ਲਈ ਜਾਣੇ ਜਾਂਦੇ ਹਨ, ਜਦੋਂ ਕੋਈ ਮੁਸ਼ਕਲ ਆਉਂਦੇ ਹੈ ਤਾਂ ਇਹ ਸਾਰੇ ਇਕੱਠੇ ਹੋ ਕੇ ਖੜ੍ਹ ਜਾਂਦੇ ਹਨ। ਖਾਲਸਾ ਏਡ ਨੇ ਪੀੜਤ ਲੋਕਾਂ ਨੂੰ ਮੱਝਾਂ ਹੀ ਨਹੀਂ ਸਗੋਂ ਨਾਲ ਉਨ੍ਹਾਂ ਦੀ ਫੀਡ ਵੀ ਦਿੱਤੀ ਹੈ। ਇਸ ਦੌਰਾਨ ਪੀੜਤ ਲੋਕਾਂ ਦੇ ਚਿਹਰੇ 'ਤੇ ਖੁਸ਼ੀ ਦੇਖਣ ਨੂੰ ਮਿਲੀ। ਹਾਲੇ ਵੀ ਬਹੁਤ ਪਿੰਡ ਅਜਿਹੇ ਹਨ, ਜਿਹੜੇ ਦੀ ਹੜ੍ਹ ਦੀ ਮਾਰ ਝੱਲ ਰਹੇ ਹਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News