ਨਰਗਿਸ ਦੇ ਪਿਆਰ ਲਈ ਅੱਗ ''ਚ ਛਾਲ ਮਾਰ ਚੁੱਕੇ ਸਨ ਸੁਨੀਲ ਦੱਤ
5/25/2020 10:08:07 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਹਾਨ ਐਕਟਰ ਸੁਨੀਲ ਦੱਤ ਨੇ 25 ਮਈ 2005 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਸੁਨੀਲ ਦੱਤ ਅਤੇ ਅਦਾਕਾਰਾ ਨਰਗਸ ਦੀ ਲਵ ਸਟੋਰੀ ਦੀ ਕਾਫੀ ਚਰਚਾ ਹੋਈ ਸੀ। ਉਨ੍ਹਾਂ ਦੀ ਲਵ ਸਟੋਰੀ ਕੁਝ ਇਸ ਤਰ੍ਹਾਂ ਸੀ ਕਿ ਉਸ 'ਤੇ ਇਕ ਫਿਲਮ ਵੀ ਬਣਾਈ ਜਾ ਸਕਦੀ ਸੀ। ਸੁਨੀਲ ਦੱਤ ਨੂੰ ਤਾਂ ਪਹਿਲੀ ਨਜ਼ਰ ਵਿਚ ਹੀ ਨਰਗਸ ਨਾਲ ਪਿਆਰ ਹੋ ਗਿਆ ਸੀ, ਦਰਅਸਲ ਉਨ੍ਹਾਂ ਨੇ ਇਕ ਪ੍ਰੀਮਿਅਰ ਦੌਰਾਨ ਨਰਗਿਸ ਨੂੰ ਦੇਖਿਆ ਸੀ ਉਸ ਵੇਲੇ ਨਰਗਿਸ ਸੁਨੀਲ ਨੂੰ ਬਹੁਤ ਪਸੰਦ ਆਈ ਸੀ ਪਰ ਉਹ ਉਨ੍ਹਾਂ ਨੂੰ ਆਪਣੇ ਪਿਆਰ ਦਾ ਇਜ਼ਹਾਰ ਨਹੀਂ ਕਰ ਪਾਏ ਸਨ।
ਸੁਨੀਲ ਦੱਤ ਨਰਗਿਸ ਨਾਲ ਪਿਆਰ ਦਾ ਇਜ਼ਹਾਰ ਕਰਨ ਵਿਚ ਡਰਦੇ ਸਨ, ਦਰਅਸਲ ਉਸ ਸਮੇਂ ਨਰਗਿਸ ਇਕ ਵੱਡੀ ਅਦਾਕਾਰਾ ਸੀ ਉਹੀ ਸੁਨੀਲ ਦੱਤ ਤਾਂ ਇੰਡਸਟਰੀ ਵਿਚ ਅਜੇ ਮਿਹਨਤ ਹੀ ਕਰ ਰਹੇ ਸਨ ਪਰ ਸੁਨੀਲ ਨੇ ਵੀ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਠੀਕ ਸਮੇਂ ਦਾ ਇੰਤਜ਼ਾਰ ਕੀਤਾ।
ਸੁਨੀਲ ਦੱਤ ਅਤੇ ਨਰਗਿਸ ਨੇ ਫਿਲਮ 'ਮਦਰ ਇੰਡੀਆ' ਵਿਚ ਇਕੱਠੇ ਕੰਮ ਕੀਤਾ ਇਸ ਦੌਰਾਨ ਉਨ੍ਹਾਂ ਵਿਚਕਾਰ ਦੀਆਂ ਦੂਰੀਆਂ ਹੌਲੀ-ਹੌਲੀ ਘੱਟ ਹੋਣ ਲੱਗੀਆਂ ਅਤੇ ਦੋਵਾਂ ਦੀ ਗੱਲ ਵੀ ਅੱਗੇ ਵਧਣ ਲੱਗੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਅੱਗ ਲੱਗ ਗਈ ਸੀ ਅਤੇ ਉਸ ਅੱਗ ਵਿਚ ਨਰਗਿਸ ਫੱਸ ਵੀ ਗਈ ਸੀ ਬਸ ਫਿਰ ਕੀ ਸੁਨੀਲ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਨਰਗਿਸ ਨੂੰ ਬਚਾਉਣ ਲਈ ਅੱਗ ਵਿਚ ਕੁੱਦ ਪਏ। ਨਰਗਿਸ ਨੂੰ ਸੁਨੀਲ ਇਸ ਤੋਂ ਬਾਅਦ ਤੋਂ ਹੀ ਬਹੁਤ ਪਸੰਦ ਆਉਣ ਲੱਗੇ ਅਤੇ ਦੋਵਾਂ ਵਿਚ ਪਿਆਰ ਹੋ ਗਿਆ।
ਸੁਨੀਲ ਨਾਲ ਪਿਆਰ ਹੋਣ ਤੋਂ ਬਾਅਦ ਨਰਗਿਸ ਨੇ ਰਾਜ ਕਪੂਰ ਨਾਲ ਬਰੇਅਕਪ ਕਰ ਲਿਆ, ਦਰਅਸਲ ਨਰਗਸ ਨੂੰ ਇਕ ਅਜਿਹੇ ਇਨਸਾਨ ਦੀ ਲੋੜ ਸੀ ਜੋ ਉਨ੍ਹਾਂ ਨੂੰ ਪਿਆਰ ਕਰੇ, ਉਨ੍ਹਾਂ ਦੀ ਰਿਸਪੈਕਟ ਕਰੇ ਅਤੇ ਉਨ੍ਹਾਂ ਦਾ ਖਿਆਲ ਰੱਖੇ ਅਤੇ ਇਹ ਸਾਰੀਆਂ ਗੱਲਾਂ ਉਨ੍ਹਾਂ ਨੂੰ ਸੁਨੀਲ ਵਿਚ ਨਜ਼ਰ ਆਈਆਂ। ਇਸ ਤੋਂ ਬਾਅਦ ਸੁਨੀਲ ਅਤੇ ਨਰਗਿਸ ਨੇ ਵਿਆਹ ਕਰ ਲਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ