''ਲੌਕ ਡਾਊਨ'' ਦੌਰਾਨ ਸੁਨੀਲ ਗਰੋਵਰ ਲੋਕਾਂ ਤੋਂ ਇਸ ਕਦਰ ਹੋਏ ਪ੍ਰੇਸ਼ਾਨ, ਵੀਡੀਓ ਵਾਇਰਲ
4/28/2020 8:26:09 AM

ਜਲੰਧਰ (ਵੈੱਬ ਡੈਸਕ) - ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਮਜ਼ਾਕੀਆ ਵੀਡੀਓ ਅਕਸਰ ਹੀ ਸ਼ੇਅਰ ਕਰਦੇ ਰਹਿੰਦੇ ਹਨ। ਇਹਨਾਂ ਵੀਡੀਓਜ਼ ਕਾਰਨ ਉਹ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਹਾਲ ਹੀ ਵਿਚ ਸੁਨੀਲ ਗਰੋਵਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸੁਨੀਲ ਗਰੋਵਰ ਦੱਸ ਰਹੇ ਹਨ ਕਿ ਉਸਦੇ ਦੋਸਤ ਰਾਤ ਨੂੰ ਸ਼ਰਾਬ ਪੀ ਕੇ ਮੈਨੂੰ ਤੰਗ ਕਰਦੇ ਹਨ। ਉਹ ਕਹਿੰਦੇ ਹਨ, ਚਿੰਤਾ ਨਾ ਕਰੋ, ਤੁਹਾਡਾ ਭਰਾ ਕੋਰੋਨਾ ਦੀ ਵੈਕਸੀਨ ਲੱਭ ਕੇ ਦੇਵੇਗਾ। ਹਾਲਾਂਕਿ, ਸੁਨੀਲ ਗਰੋਵਰ ਨੇ ਇਸ ਸਮੱਸਿਆ ਨੂੰ ਵੀ ਫਨੀ ਬਣਾ ਦਿੱਤਾ ਅਤੇ ਆਪਣੇ ਦੋਸਤਾਂ ਨੂੰ ਕਿਹਾ ਹੈ ਕਿ ''ਕਿਰਪਾ ਕਰਕੇ ਆਪਣੇ ਟਰਾਂਸਪੋਰਟ ਦਾ ਕੰਮ ਚਲਾਓ, ਮੈਨੂੰ ਅਜਿਹੀਆਂ ਕਾਲਾਂ ਕਰਨਾ ਬੰਦ ਕਰੋ। ਥੈਂਕ ਯੂ।''
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਉਹ ਬਹੁਤ ਸਾਰੀਆਂ ਹਾਰਰ ਤੇ ਮਿਮਿਕਰੀ ਵਾਲੀਆਂ ਵੀਡੀਓ ਸਾਂਝੀਆਂ ਕਰ ਚੁੱਕੇ ਹਨ। ਲੋਕਾਂ ਨੇ ਹਾਰਰ ਵੀਡੀਓ 'ਤੇ ਕੁਮੈਂਟ ਕੀਤਾ ਹੈ ਕਿ ਉਹ ਅਜਿਹੀਆਂ ਵੀਡੀਓ ਨਾਲ ਘਬਰਾਉਂਦੇ ਹਨ। ਅਜੇ ਦੇਵਗਨ ਅਤੇ ਆਮਿਰ ਖਾਨ ਦੀ ਵਿਸ਼ੇਸ਼ਤਾ ਵਾਲੇ ਵੀਡੀਓ ਵੀ ਵਾਇਰਲ ਹੋਏ ਹਨ। ਉਨ੍ਹਾਂ ਨੇ ਕੈਟਰੀਨਾ ਕੈਫ ਦੀ ਪੇਂਟਿੰਗ ਵੀ ਸ਼ੇਅਰ ਕੀਤੀ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ