ਸੁਨੀਲ ਗਰੋਵਰ ਨੇ ਦੱਸਿਆ ‘ਵਰਕ ਫਰਾਮ ਹੋਮ’ ਲੋਕਾਂ ਦਾ ਦਰਦ, ਵੀਡੀਓ ਵਾਇਰਲ

6/5/2020 10:00:49 AM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਕਾਰਨ ਲੱਗੀ ਤਾਲਾਬੰਦੀ ਨੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਉਥੇ ਹੀ ਕਈ ਕੰਪਨੀਆਂ ਨੇ ਇਸ ਤਾਲਾਬੰਦੀ ਦੌਰਾਨ ਵਰਕ ਫਰਾਮ ਹੋਮ ( ਘਰ ਤੋਂ ਕੰਮ ਕਰਨਾ ) ਕਲਚਰ ਨੂੰ ਅਪਣਾਇਆ ਹੈ। ਜਿਸ ਦੇ ਚਲਦੇ ਲੋਕਾਂ ਨੂੰ ਘਰ ਤੋਂ ਹੀ ਕੰਮ ਕਰਨਾ ਪਿਆ ਹੈ ਪਰ ਇਸ ਕਲਚਰ ਨੂੰ ਅਪਣਾਉਣ ’ਤੇ ਬਹੁਤ ਸਾਰੇ ਲੋਕਾਂ ਨੂੰ ਕਾਫੀ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਲੋਕਾਂ ਦੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਨੂੰ ਅਭਿਨੇਤਾ ਸੁਨੀਲ ਗਰੋਵਰ ਨੇ ਬੇਹੱਦ ਖਾਸ ਅੰਦਾਜ਼ ਵਿਚ ਬਿਆਨ ਕੀਤਾ ਹੈ।

 
 
 
 
 
 
 
 
 
 
 
 
 
 

The situation for people who are working from home.

A post shared by Sunil Grover (@whosunilgrover) on Jun 3, 2020 at 11:20pm PDT


ਦਰਅਸਲ ਕਾਮੇਡੀਅਨ ਅਤੇ ਅਭਿਨੇਤਾ ਸੁਨੀਲ ਗਰੋਵਰ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣਾ ਇਕ ਵੀਡੀਓ ਸਾਂਝਾ ਕੀਤਾ ਹੈ । ਇਸ ਮਜ਼ੇਦਾਰ ਵੀਡੀਓ ਵਿਚ ਉਹ ਵਰਕ ਫਰਾਮ ਹੋਮ ਕਰਨ ਵਾਲੇ ਲੋਕਾਂ ਦੇ ਦਰਦ ਨੂੰ ਬਿਆਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿਚ ਸੁਨੀਲ ਗਰੋਵਰ ਵਰਕ ਫਰਾਮ ਹੋਮ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹ ਇਸ ਦੌਰਾਨ ਵੀਡੀਓ ਕਾਲ ਰਾਹੀਂ ਆਪਣੇ ਬੌਸ ਨਾਲ ਮੀਟਿੰਗ ਕਰ ਰਹੇ ਹੁੰਦੇ ਹਨ।

ਵੀਡੀਓ ਵਿਚ ਅੱਗੇ ਦਿਖਾਇਆ ਗਿਆ ਹੈ ਕਿ ਬੌਸ ਦੀ ਗੱਲ ਸੁਣ ਕੇ ਸੁਨੀਲ ਗਰੋਵਰ ਰੌਣ ਲੱਗਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਬੌਸ ਉਸ ਨੂੰ ਪੁੱਛਦਾ ਹੈ ਕਿ ਕੀ ਹੋਇਆ ਅਤੇ ਸੁਨੀਲ ਬੌਸ ਦੀ ਤਾਰੀਫ ਵਿਚ ਕਹਿੰਦੇ ਹਨ ਕਿ ਉਹ ਉਨ੍ਹਾਂ ਕੋਲੋਂ ਕਾਫੀ ਪ੍ਰੇਰਨਾ ਲੈ ਰਹੇ ਹਨ। ਟਵਿਸਟ ਭਰੇ ਇਸ ਵੀਡੀਓ ਵਿਚ ਅੱਗੇ ਦਿਖਾਇਆ ਗਿਆ ਹੈ ਕਿ ਸੁਨੀਲ ਗਰੋਵਰ ਬੌਸ ਕੋਲੋਂ ਪ੍ਰਭਾਵਿਤ ਹੋ ਕੇ ਨਹੀਂ ਸਗੋਂ ਮੀਟਿੰਗ ਦੌਰਾਨ ਬੌਸ ਕੋਲੋਂ ਲੁਕਾ ਕੇ ਪਿਆਜ਼ ਕੱਟ ਰਹੇ ਹੁੰਦੇ ਹਨ ਇਸ ਲਈ ਰੋ ਰਹੇ ਹਨ। ਉਨ੍ਹਾਂ ਦੀ ਅੱਖ ਵਿਚ ਹੰਝੂ ਪਿਆਜ਼ ਕਾਰਨ ਆਉਂਦੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਨੀਲ ਗਰੋਵਰ ਨੇ ਆਪਣੇ ਪੋਸਟ ਵਿਚ ਲਿਖਿਆ, ‘‘ਇਹ ਉਨ੍ਹਾਂ ਲੋਕਾਂ ਦੀ ਹਾਲਤ ਹੈ, ਜੋ ਇਸ ਸਮੇਂ ਵਰਕ ਫਰਾਮ ਹੋਮ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਸੁਨੀਲ ਗਰੋਵਰ ਦਾ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News