ਕਪਿਲ ਤੋਂ ਬਾਅਦ ਹੁਣ ਸੁਨੀਲ ਗਰੋਵਰ ਧਮਾਕਾ ਕਰਨ ਲਈ ਤਿਆਰ

10/30/2018 12:19:01 PM

ਮੁੰਬਈ(ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਸੇ ਸਾਲ ਦਸੰਬਰ 'ਚ ਆਪਣੇ ਕਾਮਡੀ ਸ਼ੋਅ ਨਾਲ ਵਾਪਸੀ ਕਰ ਰਹੇ ਹਨ। ਇਸ ਦੇ ਨਾਲ ਹੀ ਹੁਣ ਖਬਰ ਆਈ ਹੈ ਕਿ ਕਪਿਲ ਦੇ ਦੋਸਤ ਸੁਨੀਲ ਗਰੋਵਰ ਵੀ ਇਸੇ ਸਾਲ ਛੋਟੇ ਪਰਦੇ 'ਤੇ ਵਾਪਸ ਆ ਰਹੇ ਹਨ। ਸੁਨੀਲ ਨੇ ਲੋਕਾਂ ਨੂੰ ਗੁੱਥੀ ਨਾਲ ਕਾਫੀ ਐਂਟਰਟੇਨ ਕੀਤਾ ਸੀ। ਉਂਝ ਸੁਨੀਲ, ਕਪਿਲ ਨਾਲ ਸ਼ੋਅ 'ਚ ਵਾਪਸੀ ਨਹੀਂ ਕਰੇ ਰਹੇ। ਖਬਰ ਹੈ ਕਿ ਸੁਨੀਲ ਗਰੋਵਰ ਨੇ ਮਿੰਨੀ ਕਾਮੇਡੀ ਸੀਰੀਜ਼ ਲਈ ਸਟਾਰ ਪਲੱਸ ਨਾਲ ਹੱਥ ਮਿਲਾ ਲਿਆ ਹੈ। ਇਸ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਸਟਾਰ ਪਲੱਸ ਇਸ ਸਮੇਂ ਫਕਸ਼ੰਨ ਕਰਕੇ ਫੇਮਸ ਹੋ ਰਿਹਾ ਹੈ। ਇਕ ਵਾਰ ਫਿਰ ਉਹ ਕਾਮੇਡੀ ਪਿੱਚ 'ਤੇ ਵਾਪਸੀ ਕਰਨਾ ਚਾਹੁੰਦਾ ਹੈ। ਇਸ ਲਈ ਉਨ੍ਹਾਂ ਨੇ ਸੁਨੀਲ ਗਰੋਵਰ ਨਾਲ ਗੱਲ ਕੀਤੀ ਹੈ। ਇਹ ਇਕ ਮਿੰਨੀ ਸੀਰੀਜ਼ ਹੋਵੇਗੀ, ਜਿਸ ਨੂੰ ਵੀਕੈਂਡ 'ਤੇ ਆਨ-ਏਅਰ ਕੀਤਾ ਜਾਵੇਗਾ। ਸੀਰੀਜ਼ ਨੂੰ ਸੁਨੀਲ ਦੂਜੇ ਕਾਮੇਡੀਅਨ ਸੁਦੇਸ਼ ਲਹਿਰੀ ਨਾਲ ਲੈ ਕੇ ਆਉਣਗੇ। ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨਾਲ ਫਿਲਮਾਂ ਦੀਆਂ ਹਸਤੀਆਂ ਵੀ ਹੋਣਗੀਆਂ। ਸੁਨੀਲ ਦੇ ਬਿਜ਼ੀ ਸ਼ੈਡਿਊਲ ਨੂੰ ਦੇਖਦੇ ਹੋਏ ਅਜੇ ਸਿਰਫ 14 ਐਪੀਸੋਡ ਦੀ ਤਿਆਰੀ ਕੀਤੀ ਗਈ ਹੈ।

 

 
 
 
 
 
 
 
 
 
 
 
 
 
 

आ रहा हूँ युद्ध मचाने|🔥 Pataakha trailer out on 15th August. #YuddhArambh #PataakhaTrailer @VishalBhardwaj #DheerajWadhawan @ajay0701 @KytaProductions @officialvbfilms @pataakhamovie @rekha_bhardwaj @sanyamalhotra07 @radhikamadan01 #VijayRaaz @saanandverma @B4UMotionPics

A post shared by Sunil Grover (@whosunilgrover) on Aug 11, 2018 at 2:35am PDT

ਸ ਦੇਈਏ ਕਿ ਇਸ ਸੀਰੀਜ਼ ਲਈ ਵੀ ਸੁਨੀਲ ਨੂੰ ਵੱਖਰੀ ਲੁੱਕ ਦਿੱਤੀ ਜਾਵੇਗੀ, ਜਿਸ 'ਚ ਉਹ ਯੂ. ਪੀ. ਦੇ ਇਕ ਨੌਜਵਾਨ ਮੁੰਡੇ ਦਾ ਕਿਰਦਾਰ ਨਿਭਾਉਣਗੇ। ਸ਼ੋਅ 'ਚ ਸ਼ਾਹਰੁਖ ਤੇ ਰਣਵੀਰ ਦੇ ਆਉਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ 'ਚ ਦੋਵੇਂ ਆਪੋ ਆਪਣੀਆਂ ਫਿਲਮਾਂ ਦਾ ਪ੍ਰਚਾਰ ਕਰ ਸਕਦੇ ਹਨ। ਟੀਮ ਨੇ ਸੀਰੀਜ਼ ਨੂੰ ਦਸੰਬਰ ਦੇ ਪਹਿਲੇ ਹਫਤੇ ਆਨ-ਏਅਰ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ।

 

 
 
 
 
 
 
 
 
 
 
 
 
 
 

Inko aata hee nahin hai..!

A post shared by Sunil Grover (@whosunilgrover) on Jul 29, 2018 at 4:12pm PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News