ਕਪਿਲ ਨਾਲ ਅਜੇ ਵੀ ਗੁੱਸਾ ਨੇ ਸੁਨੀਲ, ਕਿਹਾ- ''ਨਹੀਂ ਦੇਖਦਾ ਉਸ ਦਾ ਸ਼ੋਅ''

5/15/2019 6:27:21 PM

ਮੁੰਬਈ (ਬਿਊਰੋ)— 'ਦਿ ਕਪਿਲ ਸ਼ਰਮਾ ਸ਼ੋਅ' ਭਾਰਤ 'ਚ ਪ੍ਰਸਾਰਿਤ ਹੋਣ ਵਾਲੇ ਮਸ਼ਹੂਰ ਟੀ. ਵੀ. ਸ਼ੋਅਜ਼ 'ਚੋਂ ਇਕ ਹੈ। ਕਾਮੇਡੀਅਨ ਕਪਿਲ ਸ਼ਰਮਾ ਦੇ ਫੈਨਜ਼ ਇਸ ਸ਼ੋਅ ਨੂੰ ਲੈ ਕੇ ਫੈਨਜ਼ ਹਮੇਸ਼ਾ ਤੋਂ ਉਤਸ਼ਾਹਿਤ ਰਹਿੰਦੇ ਹਨ, ਉਥੇ ਟੀ. ਆਰ. ਪੀ. ਦੀ ਲਿਸਟ 'ਚ ਵੀ ਸ਼ੋਅ ਹਮੇਸ਼ਾ ਅੱਗੇ ਰਹਿੰਦਾ ਹੈ। ਕਦੇ ਇਸ ਸ਼ੋਅ ਦਾ ਹਿੱਸਾ ਰਹੇ ਸੁਨੀਲ ਗਰੋਵਰ ਯਾਨੀ ਕਿ ਡਾਕਟਰ ਮਸ਼ਹੂਰ ਗੁਲਾਟੀ ਨੇ ਆਪਣੇ ਇਕ ਤਾਜ਼ਾ ਇੰਟਰਵਿਊ ਦੌਰਾਨ ਅਜਿਹੀ ਗੱਲ ਆਖ ਦਿੱਤੀ ਹੈ, ਜਿਸ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ।

ਇੰਟਰਵਿਊ ਦੌਰਾਨ ਸੁਨੀਲ ਕੋਲੋਂ ਜਦੋਂ ਪੁੱਛਿਆ ਗਿਆ ਕਿ ਕੀ ਉਹ ਕਪਿਲ ਦਾ ਸ਼ੋਅ ਹੁਣ ਦੇਖਦੇ ਹਨ ਜਾਂ ਨਹੀਂ ਤਾਂ ਇਸ ਦੇ ਜਵਾਬ 'ਚ ਉਨ੍ਹਾਂ ਕਿਹਾ, 'ਜੇਕਰ ਮੈਂ ਕਿਸੇ ਸ਼ੋਅ 'ਚ ਨਹੀਂ ਹਾਂ ਤਾਂ ਉਸ ਨੂੰ ਦੇਖਦਾ ਵੀ ਨਹੀਂ ਹਾਂ।' ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਅੱਜਕਲ ਸ਼ੋਅ 'ਚ ਕੁਝ ਨਵਾਂ ਨਹੀਂ ਹੁੰਦਾ। ਵਾਰ-ਵਾਰ ਉਹੀ ਪੁਰਾਣੇ ਸਟਾਫ ਨੂੰ ਦਿਖਾਇਆ ਜਾਂਦਾ ਹੈ। ਦੱਸਣਯੋਗ ਹੈ ਕਿ ਕਦੇ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸੁਨੀਲ ਆਪਣੀ ਕਾਮੇਡੀ ਨਾਲ ਫੈਨਜ਼ ਨੂੰ ਹਸਾ-ਹਸਾ ਕੇ ਪਾਗਲ ਕਰ ਦਿੰਦੇ ਸਨ ਪਰ ਇਕ ਨਿੱਜੀ ਵਿਵਾਦ ਦੇ ਚਲਦਿਆਂ ਸੁਨੀਲ ਨੇ ਇਸ ਸ਼ੋਅ ਨੂੰ ਛੱਡ ਦਿੱਤਾ। ਵਿਵਾਦ ਰੁਕਣ ਤੋਂ ਬਾਅਦ ਕਪਿਲ ਨੇ ਸੁਨੀਲ ਕੋਲੋਂ ਮੁਆਫੀ ਵੀ ਮੰਗੀ ਸੀ ਪਰ ਉਨ੍ਹਾਂ ਨੇ ਸ਼ੋਅ ਨੂੰ ਹਮੇਸ਼ਾ ਲਈ ਅਲਵਿਦਾ ਆਖ ਦਿੱਤਾ।

ਹੁਣ ਸੁਨੀਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਸੁਨੀਲ ਇਨ੍ਹੀਂ ਦਿਨੀਂ ਸਲਮਾਨ ਖਾਨ ਦੀ ਆਗਾਮੀ ਫਿਲਮ 'ਭਾਰਤ' 'ਚ ਆਪਣੇ ਕਿਰਦਾਰ ਨੂੰ ਲੈ ਕੇ ਚਰਚਾ 'ਚ ਹਨ। ਇਸ ਫਿਲਮ 'ਚ ਸਲਮਾਨ ਤੇ ਸੁਨੀਲ ਤੋਂ ਇਲਾਵਾ ਕੈਟਰੀਨਾ ਕੈਫ, ਦਿਸ਼ਾ ਪਾਟਨੀ, ਨੋਰਾ ਫਤੇਹੀ ਤੇ ਜੈਕੀ ਸ਼ਰਾਫ ਵੀ ਮੁੱਖ ਭੂਮਿਕਾ 'ਚ ਹਨ। ਅਲੀ ਅੱਬਾਸ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ 5 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News