ਬੂਟ ਪਾਲਿਸ਼ਾਂ ਕਰਕੇ ''ਇੰਡੀਅਨ ਆਈਡਲ'' ''ਚ ਪਹੁੰਚਿਆ ਸੰਨੀ, ਲੁੱਟੇ ਦਰਸ਼ਕਾਂ ਦੇ ਦਿਲ

10/15/2019 3:28:47 PM

ਨਵੀਂ ਦਿੱਲੀ (ਬਿਊਰੋ) — ਸੋਨੀ ਟੀ. ਵੀ. 'ਤੇ ਪ੍ਰਸਾਰਿਤ ਹੋਣ ਵਾਲੇ ਸਿੰਗਿੰਗ ਰਿਐਲਿਟੀ ਸ਼ੋਅ 'ਇੰਡੀਅਨ ਆਈਡਲ' ਇਕ ਵਾਰ ਫਿਰ ਦੇਸ਼ ਦੇ 'ਸੁਰਾਂ' ਨੂੰ ਪਛਾਣ ਦਿਵਾਉਣ ਆ ਗਿਆ ਹੈ। ਸ਼ੋਅ ਦੇ ਕਈ ਮੁਕਾਬਲੇਬਾਜ਼ ਅਜਿਹੇ ਵੀ ਆਉਂਦੇ ਹਨ, ਜਿਨ੍ਹਾਂ ਨੇ ਆਪਣੇ ਜ਼ਿੰਦਗੀ 'ਚ ਕਾਫੀ ਸੰਘਰਸ਼ ਕੀਤਾ ਹੁੰਦਾ ਹੈ ਤੇ ਉਹ ਇਸ ਪਲੇਟਫਾਰਮ 'ਤੇ ਆਪਣੀ ਪਛਾਣ ਬਣਾਉਂਦੇ ਹਨ। ਕਈ ਵਾਰ ਕੁਝ ਮੁਕਾਬਲੇਬਾਜ਼ ਦੀ ਕਹਾਣੀ ਅਜਿਹੀ ਹੁੰਦੀ ਹੈ, ਜਿਸ ਨਾਲ ਜੱਜ ਭਾਵੁਕ ਹੋ ਜਾਂਦੇ ਹਨ। ਅਜਿਹਾ ਹੀ ਇਸ ਵਾਰ ਵੀ ਹੋਇਆ, ਜਦੋਂ ਇਕ ਮੁਕਾਬਲੇਬਾਜ਼ ਦੀ ਕਹਾਣੀ ਸੁਣ ਕੇ ਮਾਹੌਲ ਗਮਗੀਨ (ਭਾਵੁਕ) ਹੋ ਗਿਆ। ਬੂਟ ਪਾਲਿਸ਼ ਕਰਨ ਵਾਲੇ ਮੁਕਾਬਲੇਬਾਜ਼ ਸੰਨੀ ਨੇ ਵੀ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਨੀ ਨੂੰ ਦੇਖ ਕੇ ਅਨੂ ਮਲਿਕ ਨੇ ਕਿਹਾ ਕਿ ਤੂੰ ਨੁਸਰਤ ਫਤਿਹ ਅਲੀ ਖਾਨ ਵਰਗਾ ਗਾਉਂਦੇ ਹੋ।

ਦੱਸ ਦਈਏ ਕਿ ਸੰਨੀ ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਹੈ। ਉਸ ਨੇ 'ਆਫਰੀਨ-ਆਫਰੀਨ' ਗੀਤ ਗਾ ਕੇ ਨਾ ਸਿਰਫ ਜੱਜ ਦਾ ਦਿਲ ਜਿੱਤਿਆ ਸਗੋਂ ਮੌਜੂਦਾ ਦਰਸ਼ਕਾਂ ਦਾ ਵੀ ਦਿਲ ਜਿੱਤਣ 'ਚ ਸਫਲ ਰਹੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ 'ਇੰਡੀਆਨ ਆਈਡਲ' ਦੇ ਮੁਕਾਬਲੇਬਾਜ਼ ਸੰਨੀ ਦੀ ਹੋਈ ਫੈਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ''ਸੰਨੀ ਸਾਡੇ ਨੌਜਵਾਨਾਂ ਲਈ ਮਿਸਲ ਹੈ, ਜਿਨ੍ਹਾਂ ਨੂੰ ਆਪਣੇ ਅੰਦਰਲੇ ਹੁਨਰ ਨੂੰ ਪਛਾਣਨਾ ਦੀ ਲੋੜ ਹੈ ਤੇ ਤਰਾਸ਼ ਕੇ ਅੱਗੇ ਲਿਆਉਣ ਦੀ ਲੋੜ ਹੈ। ਕੱਚੀ ਉਮਰ ਤੇ ਸੀਮਤ ਸਾਧਨਾਂ ਕਾਰਨ ਉਸ ਨੇ ਆਪਣੇ ਹੁਨਰ ਨੂੰ ਤਿੱਖੀ ਤਲਵਾਰ ਵਾਂਗ ਲਿਸ਼ਕਾ ਕੇ ਰੱਖਿਆ। ਇਸ ਨੌਜਵਾਨ ਨੂੰ ਮੇਰੇ ਵਲੋਂ ਸ਼ੁੱਭਕਾਮਨਾਵਾਂ।''

ਦੱਸਣਯੋਗ ਹੈ ਕਿ ਛੋਟੀ ਉਮਰ 'ਚ ਸੰਨੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ, ਜਿਸ ਕਰਕੇ ਉਸ ਦੀ ਸਾਰੀ ਜ਼ਿੰਦਗੀ ਕਾਫੀ ਸੰਘਰਸ਼ਾਂ 'ਚੋਂ ਨਿਕਲੀ। ਉਸ ਨੇ 'ਇੰਡੀਅਨ ਆਈਡਲ' ਦੇ ਇਸ ਮੁਕਾਮ ਤੱਕ ਪਹੁੰਚਣ ਲਈ ਦਿਨ-ਰਾਤ ਮਿਹਨਤ ਕੀਤੀ। ਆਉਣ ਵਾਲੇ ਸਮੇਂ ਸੰਨੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News