ਤਾਂ ਇਸ ਵਜ੍ਹਾ ਕਰਕੇ ਸ਼ਰਾਬ, ਸਿਗਰੇਟ ਤੇ ਪਾਰਟੀਆਂ ਤੋਂ ਕੋਸਾਂ ਦੂਰ ਰਹਿੰਦੇ ਹਨ ਸੰਨੀ ਦਿਓਲ

10/3/2019 4:53:38 PM

ਜਲੰਧਰ (ਬਿਊਰੋ) — ਬਾਲੀਵੁੱਡ ਤੋਂ ਸਿਆਸੀ ਪਾਰਟੀ 'ਚ ਸਰਗਰਮ ਹੋਣ ਵਾਲੇ ਸੰਨੀ ਦਿਓਲ ਤੇ ਉਨ੍ਹਾਂ ਦਾ ਪਰਿਵਾਰ ਅਕਸਰ ਲਾਈਮ ਲਾਈਟ ਅਤੇ ਬਾਲੀਵੁੱਡ ਪਾਰਟੀਆਂ ਤੋਂ ਦੂਰ ਰਹਿੰਦਾ ਹੈ। ਸ਼ਾਇਦ ਹੀ ਬਾਲੀਵੁੱਡ ਦੀ ਕੋਈ ਪਾਰਟੀ ਹੋਵੇਗੀ, ਜਿਸ 'ਚ ਸੰਨੀ ਦਿਓਲ ਪਹੁੰਚੇ ਹੋਣਗੇ। ਇੱਥੇ ਹੀ ਬਸ ਨਹੀਂ ਸੰਨੀ ਦਿਓਲ ਸ਼ਰਾਬ ਅਤੇ ਸਿਗਰੇਟ ਤੋਂ ਵੀ ਦੂਰ ਰਹਿੰਦੇ ਹਨ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਸੰਨੀ ਦਿਓਲ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਸ਼ਰਾਬ ਤੇ ਤੰਬਾਕੂਨੋਸ਼ੀ ਤੋਂ ਕਿਉਂ ਦੂਰ ਰਹਿੰਦੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਮੈਨੂੰ ਸ਼ਰਾਬ 'ਚੋਂ ਆਉਣ ਵਾਲੀ ਬਦਬੂ ਅਤੇ ਇਸ ਨੂੰ ਪੀਣ ਤੋਂ ਬਾਅਦ ਹੋਣ ਵਾਲੇ ਸਾਈਡ ਇਫੈਕਟ ਤੋਂ ਐਲਰਜੀ ਹੈ। ਸੰਨੀ ਦਿਓਲ ਦਾ ਕਹਿਣਾ ਹੈ ਕਿ ਇਕ ਦੋ ਵਾਰ ਉਨ੍ਹਾਂ ਨੇ ਸ਼ਰਾਬ ਪੀ ਕੇ ਦੇਖੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਸਿਰ ਫਟਣ ਲੱਗ ਜਾਂਦਾ ਹੈ ਅਤੇ ਉਨ੍ਹਾਂ ਨੂੰ ਸ਼ਰਾਬ 'ਚੋਂ ਆਉਣ ਵਾਲੀ ਬਦਬੂ ਵੀ ਬਹੁਤ ਗੰਦੀ ਲੱਗਦੀ ਹੈ।
 

 
 
 
 
 
 
 
 
 
 
 
 
 
 

#fathersday My Life My Happiness My Strength

A post shared by Sunny Deol (@iamsunnydeol) on Jun 15, 2019 at 8:56pm PDT

ਦੱਸ ਦਈਏ ਕਿ ਸੰਨੀ ਦਿਓਲ ਨੇ ਦੱਸਿਆ ਕਿ ਪਾਰਟੀਆਂ 'ਚ ਲੋਕ ਅਕਸਰ ਸ਼ਰਾਬ ਅਤੇ ਸਿਗਰੇਟ ਦਾ ਨਸ਼ਾ ਕਰਦੇ ਹਨ। ਇਸ ਲਈ ਉਹ ਪਾਰਟੀਆਂ ਤੋਂ ਵੀ ਦੂਰ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀਆਂ 'ਚ ਲੋਕ ਅਕਸਰ ਇਕ ਦੂਜੇ ਨੂੰ ਸ਼ਰਾਬ ਅਤੇ ਸਿਗਰੇਟ ਪੀਣ ਲਈ ਫੋਰਸ ਕਰਦੇ ਹਨ। ਇਸੇ ਕਰਕੇ ਉਹ ਇਨ੍ਹਾਂ ਪਾਰਟੀਆਂ ਤੋਂ ਦੂਰ ਰਹਿੰਦੇ ਹਨ।

 

 
 
 
 
 
 
 
 
 
 
 
 
 
 

#mom #mommyandme #happiness #love

A post shared by Sunny Deol (@iamsunnydeol) on May 22, 2019 at 1:52am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News