22 ਸਾਲ ਪੁਰਾਣੇ ਇਸ ਮਾਮਲੇ ’ਚ ਸੰਨੀ ਦਿਓਲ ਤੇ ਕਰਿਸ਼ਮਾ ਕਪੂਰ ਨੂੰ ਮਿਲੀ ਰਾਹਤ

10/13/2019 10:41:05 AM

ਮੁੰਬਈ(ਬਿਊਰੋ)- ਜੈਪੁਰ ਦੀ ਇਕ ਸਥਾਨਕ ਅਦਾਲਤ ਨੇ ਬਾਲੀਵੁੱਡ ਐਕਟਰ ਅਤੇ ਸੰਸਦ ਮੈਂਬਰ ਸੰਨੀ ਦਿਓਲ ਤੇ ਅਦਾਕਾਰਾ ਕਰਿਸ਼ਮਾ ਕਪੂਰ ਨੂੰ ਸ਼ੂਟਿੰਗ ਦੌਰਾਨ ਟਰੇਨ ਰੋਕਣ ਦੇ 22 ਸਾਲ ਪੁਰਾਣੇ ਮਾਮਲੇ ਵਿਚ ਬਰੀ ਕਰ ਦਿੱਤਾ ਹੈ। ਸੰਨੀ ਅਤੇ ਕਰਿਸ਼ਮਾ ਦੇ ਵਕੀਲ ਏ ਕੇ ਜੈਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਜੈਪੁਰ ਦੀ ਵਧੀਕ ਜ਼ਿਲਾ ਅਤੇ ਸੈਸ਼ਨ ਕੋਰਟ ਨੇ ਸ਼ੁੱਕਰਵਾਰ ਨੂੰ ਸੁਣਵਾਈ ਤੋਂ ਬਾਅਦ ਦੋਵਾਂ ਕਲਾਕਾਰਾਂ ਨੂੰ ਦੋਸ਼ ਮੁਕਤ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਵਧੀਕ ਜ਼ਿਲਾ ਤੇ ਸੈਸ਼ਨ ਕੋਰਟ ਦੇ ਜੱਜ ਪਵਨ ਕੁਮਾਰ ਨੇ ਦੋਵਾਂ ਕਲਾਕਾਰਾਂ ਵਲੋਂ ਪੇਸ਼ ਅਰਜੀ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ਬਰੀ ਕੀਤਾ।PunjabKesari
ਅਰਜੀ ਵਿਚ ਸੰਨੀ ਦਿਓਲ ਤੇ ਕਰਿਸ਼ਮਾ ਨੇ ਇਕ ਫਿਲਮ ਦੀ ਸ਼ੂਟਿੰਗ ਦੌਰਾਨ ਚੈਨ-ਪੁਲਿੰਗ ਦੇ ਮਾਮਲੇ ਵਿਚ ਰੇਲਵੇ ਅਦਾਲਤ ਦੇ ਫੈਸਲੇ ਨੂੰ ਸੈਸ਼ਨ ਕੋਰਟ ’ਚ ਚੁਣੌਤੀ ਦਿੱਤੀ ਸੀ। ਚੈਨ-ਪੁਲਿੰਗ ਦੀ ਇਹ ਕਥਿਤ ਘਟਨਾ 1997 ਵਿਚ ਫਿਲਮ ‘ਬਜਰੰਗ’ ਦੀ ਸ਼ੂਟਿੰਗ ਦੌਰਾਨ ਹੋਈ।
PunjabKesari
ਇਸ ਵਿਚਕਾਰ ਸੰਨੀ ਦਿਓਲ ਤੇ ਕਰਿਸ਼ਮਾ ’ਤੇ ਟਰੇਨ 2413-ਏ ਅਪਲਿੰਕ ਐਕਸਪ੍ਰੈੱਸ ਦੀ ਚੈਨ ਬਿਨਾਂ ਕਾਰਨ ਖਿੱਚਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਕਾਰਨ ਟਰੇਨ 25 ਮਿੰਟ ਲੇਟ ਹੋ ਗਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News