ਬਾੜਮੇਰ ''ਚ ਸੰਨੀ ਦਿਓਲ ਨੇ ਕੀਤਾ ਪਹਿਲਾ ਰੋਡ ਸ਼ੋਅ, ਲੱਗੀ ਲੋਕਾਂ ਦੀ ਭੀੜ

4/28/2019 10:56:28 AM

ਨਵੀਂ ਦਿੱਲੀ (ਬਿਊਰੋ) — ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਬਾਲੀਵੁੱਡ ਐਕਟਰ ਸੰਨੀ ਦਿਓਲ ਨੇ ਬੀਤੇ ਦਿਨੀਂ ਰਾਜਸਥਾਨ ਦੇ ਬਾਡਮੇਰ 'ਚ ਆਪਣਾ ਪਹਿਲਾ ਰੋਡ ਸ਼ੋਅ ਕੀਤਾ। ਭਾਜਪਾ ਉਮੀਦਵਾਰ ਭਾਗੀਰਥ ਚੌਧਰੀ ਦੇ ਸਮਰਥਨ 'ਚ ਹੋ ਰਹੇ ਇਸ ਰੋਡ ਸ਼ੋਅ ਦੌਰਾਨ ਵੱਡੀ ਸੰਖਿਆ 'ਚ ਭਾਜਪਾ ਦੇ ਵਰਕਰ ਤੇ ਆਮ ਲੋਕ ਮੌਜੂਦ ਰਹੇ। ਏ. ਐੱਨ. ਆਈ. ਮੁਤਾਬਕ, ਇਸ ਰੋਡ ਸ਼ੋਅ 'ਚ ਸੰਨੀ ਦਿਓਲ ਦੀ 'ਗਦਰ' ਫਿਲਮ ਦਾ ਡਾਇਲਾਗ 'ਹਿੰਦੁਸਤਾਨ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ, ਜ਼ਿੰਦਾਬਾਦ ਰਹੇਗਾ' ਲਾਉਂਦੇ ਨਜ਼ਰ ਆਏ। ਰੋਡ ਸ਼ੋਅ ਦੌਰਾਨ ਉਥੇ ਮੌਜੂਦ ਲੋਕਾਂ ਨੇ ਉਨ੍ਹਾਂ 'ਤੇ ਬਣਾਈ ਪੇਂਟਿੰਗ ਤੇ 'ਪੱਗ' ਉਨ੍ਹਾਂ ਨੂੰ ਤੋਹਫੇ ਵਜੋਂ ਦਿੱਤੀ।


ਦੱਸ ਦਈਏ ਕਿ ਬੀਤੇ ਮੰਗਲਵਾਰ ਨੂੰ ਬਾਲੀਵੁੱਡ ਐਕਟਰ ਸੰਨੀ ਦਿਓਲ ਨੇ 23 ਅਪ੍ਰੈਲ ਨੂੰ ਭਾਜਪਾ ਦੀ ਮੈਂਬਰਤਾ ਲਈ ਸੀ। ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਟਿਕਟ 'ਤੇ ਚੋਣ ਲੜਨ ਜਾ ਰਹੇ ਹਨ। 29 ਅਪ੍ਰੈਲ ਨੂੰ ਉਹ ਆਪਣਾ ਨਾਮਜ਼ਦਗੀ ਦਾਖਲ ਕਰਨਗੇ। ਪੰਜਾਬ 'ਚ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਬੰਧਨ ਹੈ। ਭਾਜਪਾ ਰਾਜ ਦੇ ਤਿੰਨ ਸੀਟਾਂ ਤੋਂ ਚੋਣਾਂ ਲੜਨ ਜਾ ਰਹੀ ਹੈ, ਜਿਸ 'ਚ ਅੰਮ੍ਰਿਤਸਰ, ਅੰਮ੍ਰਿਤਸਰ ਤੇ ਹੁਸ਼ਿਆਰਪੁਰ ਸ਼ਾਮਲ ਹੈ। ਪਹਿਲੇ ਇਸ ਸੀਟ 'ਤੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਦੇ ਨਾਂ ਦੀ ਚਰਚਾ ਸੀ। ਉਸ ਦੇ ਚੋਣਾਂ ਲੜਨ ਦੀ ਘੋਸ਼ਣਾ ਤੋਂ ਬਾਅਦ ਕਵਿਤਾ ਨੇ ਭਾਜਪਾ ਦੇ ਇਸ ਫੈਸਲਾ ਦਾ ਵਿਰੋਧ ਕੀਤਾ ਹੈ।

PunjabKesari
ਗੁਰਦਾਸਪੁਰ ਤੋਂ ਵਿਨੋਦ ਖੰਨਾ ਰਹਿ ਚੁੱਕੇ ਹਨ ਐੱਮ. ਪੀ

ਦੱਸ ਦਈਏ ਕਿ ਗੁਰਦਾਸਪੁਰ ਤੋਂ ਮਸ਼ਹੂਰ ਐਕਟਰ ਵਿਨੋਦ ਖੰਨਾ ਸੰਸਦ ਰਹਿ ਚੁੱਕੇ ਹਨ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੈ। ਵਿਨੋਦ ਖੰਨਾ ਸਾਲ 1997 'ਚ ਭਾਜਪਾ 'ਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਸਾਲ 1998 'ਚ ਗੁਰਦਾਸਪੁਰ ਤੋਂ ਪਹਿਲੀ ਵਾਰ ਚੋਣਾਂ 'ਚ ਉਤਰੇ ਸਨ ਅਤੇ ਜਿੱਤ ਹਾਸਲ ਕੀਤੀ ਸੀ। ਸਾਲ 1999 ਤੇ 2004 ਦੀਆਂ ਚੋਣਾਂ 'ਚ ਵੀ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਕੀਤੀ ਸੀ ਪਰ ਸਾਲ 2009 'ਚ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ।

PunjabKesari

ਭਾਜਪਾ 'ਚ ਹੈ ਪੂਰਾ ਦਿਓਲ ਪਰਿਵਾਰ

ਮਸ਼ਹੂਰ ਐਕਟਰ ਤੇ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਭਾਜਪਾ ਦੀ ਟਿਕਟ 'ਤੇ ਸਾਲ 2004 'ਚ ਰਾਜਸਥਾਨ ਦੇ ਬੀਕਾਨੇਰ ਤੋਂ ਚੋਣ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਹੇਮਾ ਮਾਲਿਨੀ ਵੀ ਮਥੁਰਾ ਤੋਂ ਭਾਜਪਾ ਦੀ ਸੰਸਦ ਹੈ। ਇਸ ਲੋਕ ਸਭਾ ਚੋਣਾਂ 'ਚ ਵੀ ਉਹ ਮਥੁਰਾ ਤੋਂ ਚੋਣਾਂ ਦੇ ਮੈਦਾਨ 'ਚ ਆ ਰਹੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News