'ਯਮਲਾ ਪਗਲਾ ਦੀਵਾਨਾ ਫਿਰ ਸੇ' ਦਾ ਫਲਾਪ ਹੋਣਾ ਸੰਨੀ ਦਿਓਲ ਨੂੰ ਪਿਆ ਭਾਰੀ, ਹੱਥੋਂ ਖੁੰਝਿਆ ਵੱਡਾ ਆਫਰ

9/11/2018 10:16:15 AM

ਮੁੰਬਈ (ਬਿਊਰੋ)— ਦਿਓਲ ਫੈਮਿਲੀ ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ 'ਚ ਆਪਣੀ ਸ਼ਾਨਦਾਰ ਵਾਪਸੀ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਨੂੰ ਇਸ ਕੰਮ 'ਚ ਕਾਮਯਾਬੀ ਨਹੀਂ ਮਿਲ ਰਹੀ। ਸੰਨੀ ਦਿਓਲ ਦੀਆਂ ਫਿਲਮਾਂ ਲਗਾਤਾਰ ਬਾਕਸ ਆਫਿਸ 'ਤੇ ਫਲਾਪ ਹੋ ਰਹੀਆਂ ਹਨ। ਹਾਲ ਹੀ 'ਚ ਸੰਨੀ ਦਿਓਲ, ਬੌਬੀ ਦਿਓਲ ਤੇ ਧਰਮਿੰਦਰ 'ਯਮਲਾ ਪਗਲਾ ਦੀਵਾਨਾ ਫਿਰ ਸੇ' ਲੈ ਕੇ ਆਏ, ਜਿਸ ਨੂੰ ਸ਼ਰਧਾ-ਰਾਜਕੁਮਾਰ ਦੀ 'ਸਤ੍ਰੀ' ਨੇ ਆਪਣੇ ਅੱਗੇ ਟਿਕਣ ਨਹੀਂ ਦਿੱਤਾ ਤੇ ਫਿਲਮ ਕੋਈ ਕਮਾਲ ਨਾ ਕਰ ਸਕੀ।

PunjabKesari

ਖਬਰਾਂ ਹਨ ਕਿ ਇਸ ਫਿਲਮ ਦੇ ਫਲਾਪ ਹੋਣ ਕਾਰਨ ਹੁਣ ਦਿਓਲ ਪਰਿਵਾਰ ਦੇ ਹੱਥੋਂ ਕਈ ਵੱਡੇ ਪ੍ਰੋਜੈਕਟ ਨਿਕਲ ਗਏ ਹਨ। ਹੁਣ ਪੇਨ ਸਟੂਡੀਓ ਦੇ ਮਾਲਕ ਜਯੰਤੀਲਾਲ ਨੇ ਵੀ ਆਪਣੀ ਅਗਲੀ ਫਿਲਮ 'ਐਸ-3' 'ਚੋਂ ਸੰਨੀ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਜਯੰਤੀਲਾਲ ਨੇ ਕੁਝ ਸਮਾਂ ਪਹਿਲਾਂ ਹੀ ਤਮਿਲ ਫਿਲਮ 'ਐਸ-3' ਦੇ ਅਧਿਕਾਰ ਖਰੀਦੇ ਸਨ, ਜੋ ਹਿੰਦੀ ਦੀ 'ਸਿੰਘਮ' ਹੈ। ਇਸ ਫਿਲਮ ਨੂੰ ਹਮੇਸ਼ਾ ਰੋਹਿਤ ਸ਼ੈਟੀ ਨੇ ਅਜੇ ਦੇਵਗਨ ਨਾਲ ਬਣਾਈ ਹੈ ਪਰ ਹਾਲ ਹੀ 'ਚ ਰੋਹਿਤ ਨੇ ਸਾਫ ਕੀਤਾ ਸੀ ਕਿ ਜੇਕਰ ਕੋਈ 'ਐਸ-3' ਨੂੰ ਬਣਾਉਣਾ ਚਾਹੁੰਦਾ ਹੈ ਤਾਂ ਬਣਾ ਸਕਦਾ ਹੈ ਪਰ 'ਸਿੰਘਮ' ਸੀਰੀਜ਼ ਸਾਡੇ ਕੋਲ ਹੀ ਰਹੇਗੀ।

PunjabKesari

ਹੁਣ ਖਬਰ ਹੈ ਕਿ ਜਯੰਤੀ ਨੇ ਇਸ ਫਿਲਮ ਤੋਂ ਸੰਨੀ ਨੂੰ ਬਾਹਰ ਕਰਕੇ ਵਿਧੁੱਤ ਨੂੰ ਕਾਸਟ ਕਰਨ ਦਾ ਮਨ ਬਣਾ ਲਿਆ ਹੈ। ਵਿਧੁੱਤ ਹਾਲੇ 'ਕਮਾਂਡੋ-3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। 'ਐਸ-3' ਦੀ ਸ਼ੂਟਿੰਗ ਫਰਵਰੀ 2019 'ਚ ਸ਼ੁਰੂ ਹੋਣੀ ਹੈ, ਜਿਸ 'ਚ ਵਿਧੁੱਤ ਦੀ ਐਂਟਰੀ ਪੱਕੀ ਹੈ ਤੇ 2019 'ਚ ਐਕਸ਼ਨ ਦੀ ਭਰਮਾਰ ਵਿਧੁੱਤ ਦੀਆਂ ਦੋਵੇਂ ਫਿਲਮਾਂ ਦੇਖਣ ਨੂੰ ਮਿਲਣਗੀਆਂ। 

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News