ਗੁਰਦਾਸਪੁਰ ਤੋਂ ਚੋਣ ਲੜਨ ''ਤੇ ਪਿਤਾ ਧਰਮਿੰਦਰ ਨੇ ਸੰਨੀ ਦਿਓਲ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

4/28/2019 4:00:48 PM

ਨਵੀਂ ਦਿੱਲੀ (ਬਿਊਰੋ) — ਲੋਕ ਸਭਾ ਚੋਣਾਂ 2019 ਲਈ ਪੰਜਾਬ 'ਚ ਗੁਰਦਾਸਪੁਰ ਸੰਸਦ ਸੀਟ ਤੋਂ ਚੋਣ ਲੜਨ ਲਈ ਭਾਜਪਾ ਉਮੀਦਵਾਰ ਅਭਿਨੇਤਾ ਸੰਨੀ ਦਿਓਲ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਭਰਨਗੇ। ਇਸ ਤੋਂ ਪਹਿਲਾ ਉਹ ਇਕ ਰੈਲੀ ਵੀ ਕੱਢਣਗੇ। ਕੁਝ ਘੰਟੇ ਪਹਿਲਾਂ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਤੇ  ਬਾਲੀਵੁੱਡ ਦੇ ਹੀਮੈਨ ਯਾਨੀ ਕਿ ਧਰਮਿੰਦਰ ਦਾ ਕੁਮੈਂਟ ਆਇਆ ਹੈ। ਧਰਮਿੰਦਰ ਵਲੋਂ ਕੀਤਾ ਗਿਆ ਕੁਮੈਂਟ ਲੋਕਾਂ ਵਲੋਂ ਕਾਫੀ ਲਾਈਕ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਧਰਮਿੰਦਰ ਨੇ ਸੰਨੀ ਦਿਓਲ ਦੀ ਤਸਵੀਰ 'ਤੇ ਕੁਮੈਂਟ ਕਰਦੇ ਹੋਏ ਲਿਖਿਆ, ''ਗੁੱਡ ਲੱਕ ਮੇਰੇ ਬੇਟੇ, ਜਿਵੇਂ ਮੈਂ ਬੀਕਾਨੇਰ ਲਈ ਕੀਤਾ ਤੇ ਹੁਣ ਇਹ ਤੇਰੀ ਕਿਸਮਤ ਹੈ ਕਿ ਹੁਣ ਤੂੰ ਆਪਣੀ ਮਾਂ ਭੂਮੀ ਲਈ ਈਮਾਨਦਾਰੀ ਤੇ ਦ੍ਰਿੜਤਾ ਨਾਲ ਸੇਵਾ ਕਰ ਸਕਦਾ ਹੈ...ਤੇਰੇ ਲਈ ਮੇਰੀਆਂ ਸ਼ੁੱਭਕਾਮਾਨਵਾਂ...''।

PunjabKesari
ਦੱਸ ਦਈਏ ਕਿ ਬੀਤੇ ਮੰਗਲਵਾਰ ਨੂੰ ਬਾਲੀਵੁੱਡ ਐਕਟਰ ਸੰਨੀ ਦਿਓਲ ਨੇ 23 ਅਪ੍ਰੈਲ ਨੂੰ ਭਾਜਪਾ ਦੀ ਮੈਂਬਰਤਾ ਲਈ ਸੀ। ਸੰਨੀ ਦਿਓਲ ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਟਿਕਟ 'ਤੇ ਚੋਣ ਲੜਨ ਜਾ ਰਹੇ ਹਨ। 29 ਅਪ੍ਰੈਲ ਨੂੰ ਉਹ ਆਪਣਾ ਨਾਮਜ਼ਦਗੀ ਦਾਖਲ ਕਰਨਗੇ। ਪੰਜਾਬ 'ਚ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਬੰਧਨ ਹੈ।

 

 
 
 
 
 
 
 
 
 
 
 
 
 
 
 
 

A post shared by Sunny Deol (@iamsunnydeol) on Apr 27, 2019 at 6:31pm PDT

ਭਾਜਪਾ 'ਚ ਹੈ ਪੂਰਾ ਦਿਓਲ ਪਰਿਵਾਰ

ਮਸ਼ਹੂਰ ਐਕਟਰ ਤੇ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਭਾਜਪਾ ਦੀ ਟਿਕਟ 'ਤੇ ਸਾਲ 2004 'ਚ ਰਾਜਸਥਾਨ ਦੇ ਬੀਕਾਨੇਰ ਤੋਂ ਚੋਣ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ ਹੇਮਾ ਮਾਲਿਨੀ ਵੀ ਮਥੁਰਾ ਤੋਂ ਭਾਜਪਾ ਦੀ ਸੰਸਦ ਹੈ। ਇਸ ਲੋਕ ਸਭਾ ਚੋਣਾਂ 'ਚ ਵੀ ਉਹ ਮਥੁਰਾ ਤੋਂ ਚੋਣਾਂ ਦੇ ਮੈਦਾਨ 'ਚ ਆ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News