ਬੇਟੇ ਕਰਨ ਦਿਓਲ ਲਈ ਪਿਤਾ ਸੰਨੀ ਦਿਓਲ ਨੇ ਦਿਲ ''ਤੇ ਧਰਿਆ ਪੱਥਰ

4/19/2019 4:43:44 PM

ਨਵੀਂ ਦਿੱਲੀ (ਬਿਊਰੋ) — 90 ਦੇ ਦਹਾਕੇ 'ਚ 'ਗਾਇਲ', 'ਘਾਤਕ' ਅਤੇ 'ਦਾਮਿਨੀ' ਵਰਗੀਆਂ ਹਿੱਟ ਫਿਲਮਾਂ ਦੇ ਕੇ ਸੰਨੀ ਦਿਓਲ ਤੇ ਰਾਜਕੁਮਾਰ ਸੰਤੋਸ਼ੀ ਨੇ ਬਾਲੀਵੁੱਡ 'ਚ ਆਪਣਾ ਦਬਦਬਾ ਬਣਾਇਆ ਸੀ ਪਰ ਕੁਝ ਸਮੇਂ ਬਾਅਦ ਕਿਸੇ ਗੱਲ ਨੂੰ ਲੈ ਕੇ ਦੋਹਾਂ 'ਚ ਦੂਰੀਆਂ ਵੱਧ ਗਈਆਂ ਸਨ। ਹੁਣ ਇਹ ਦੂਰੀਆਂ ਖਤਮ ਹੋ ਗਈਆਂ ਹਨ। ਇਸ ਦੇ ਚਲਦੇ ਦੋਵਾਂ ਨੇ ਇਕ ਫਿਲਮ ਬਣਾਉਣ ਦੀ ਤਿਆਰੀ ਕੀਤੀ ਹੈ ਪਰ ਸੰਨੀ ਨੇ ਆਪਣੇ ਬੇਟੇ ਲਈ ਇਸ ਫਿਲਮ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਹੈ। ਰਾਜਕੁਮਾਰ ਸੰਤੋਸ਼ੀ ਦੀ ਫਿਲਮ ਦੀ ਕਹਾਣੀ ਫਤਿਹ ਸਿੰਘ 'ਤੇ ਅਧਾਰਿਤ ਹੈ। ਇਹ ਇਕ ਕਾਲਪਨਿਕ ਕਿਰਦਾਰ ਹੈ। ਇਸ ਫਿਲਮ ਦੀ ਇਸੇ ਸਾਲ ਫਰਵਰੀ 'ਚ ਸ਼ੂਟਿੰਗ ਸ਼ੁਰੂ ਹੋਣੀ ਸੀ ਪਰ ਇਸ ਤਰ੍ਹਾਂ ਨਹੀਂ ਹੋਇਆ। ਸੰਨੀ ਦਿਓਲ ਆਪਣੇ ਬੇਟੇ ਕਰਨ ਦੀ ਫਿਲਮ 'ਤੇ ਪੂਰਾ ਧਿਆਨ ਦੇ ਰਹੇ ਹਨ।
ਸੰਤੋਸ਼ੀ ਵੀ ਇਸ ਗੱਲ ਨੂੰ ਜਾਣਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰਨ ਉਨ੍ਹਾਂ ਦੇ ਪੁੱਤਰ ਵਰਗਾ ਹੈ। ਇਹ ਉਸ ਦੀ ਪਹਿਲੀ ਫਿਲਮ ਹੈ। ਸੰਤੋਸ਼ੀ ਮੁਤਾਬਿਕ ਉਨ੍ਹਾਂ ਦੀ ਫਿਲਮ ਦੀ ਪੋਸਟ ਪ੍ਰੋਡਕਸ਼ਨ ਦਾ ਕੰਮ ਪੂਰਾ ਹੋ ਗਿਆ ਹੈ। ਫਤਿਹ ਸਿੰਘ ਦੀ ਸ਼ੂਟਿੰਗ ਲੰਡਨ ਤੇ ਪੰਜਾਬ 'ਚ ਹੋਵੇਗੀ। ਦੂਜੇ ਸੰਨੀ ਦਿਓਲ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ ਪਰ ਜਦੋਂ ਤੱਕ ਕਰਨ ਦੀ ਫਿਲਮ ਰਿਲੀਜ਼ ਨਹੀਂ ਹੁੰਦੀ ਉਦੋਂ ਤੱਕ ਸੰਨੀ ਦਿਓਲ ਨੂੰ ਆਪਣੇ ਦਿਲ 'ਤੇ ਪੱਥਰ ਧਰਨਾ ਪਵੇਗਾ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News