ਫਿਲਮਾਂ ''ਤੇ ਬਿਆਨ ਦੇ ਕੇ ਮੁੜ ਚਰਚਾ ''ਚ ਆਏ ਸੰਨੀ ਦਿਓਲ

12/24/2018 9:21:02 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸੰਨੀ ਦਿਓਲ ਦਾ ਕਹਿਣਾ ਹੈ ਕਿ ਬਾਲੀਵੁੱਡ 'ਚ ਲੋਕ ਹੁਣ 'ਭਈਆਜੀ ਸੁਪਰਹਿੱਟ' ਵਰਗੀਆਂ ਕਾਮੇਡੀ ਫਿਲਮਾਂ ਨਹੀਂ ਬਣਾਉਂਦੇ। ਸੰਨੀ ਦਿਓਲ ਨੇ ਇਕ ਬਿਆਨ 'ਚ ਕਿਹਾ ਕਿ ਫਿਲਮਾਂ ਬਣਾਉਣ ਦਾ ਫੈਸਲਾ ਸੁਭਾਵਕ ਸੀ। ਪਹਿਲਾਂ ਮੈਂ ਕਾਮੇਡੀ ਫਿਲਮਾਂ 'ਚ ਕੰਮ ਕੀਤਾ ਪਰ ਇਹ ਸੰਪੂਰਨ ਅਨੁਭਵ ਸੀ। ਮੈਨੂੰ ਲੱਗਦਾ ਹੈ ਕਿ 'ਭਈਆਜੀ ਸੁਪਰਹਿੱਟ' 'ਚ ਮੈਂ ਜਿਹੜਾ ਕਿਰਦਾਰ ਨਿਭਾਇਆ ਹੈ, ਉਹ ਲਗਪਗ ਉਨ੍ਹਾਂ ਕਿਰਦਾਰਾਂ ਵਰਗਾ ਹੈ, ਜਿਸ ਤਰ੍ਹਾਂ ਦੇ ਕਿਰਦਾਰ ਮੈਂ 1990 ਦੇ ਦਹਾਕੇ 'ਚ ਨਿਭਾਉਂਦਾ ਸੀ।

 
 
 
 
 
 
 
 
 
 
 
 
 
 

My Dad enjoying his TOY.

A post shared by Sunny Deol (@iamsunnydeol) on Dec 5, 2018 at 6:18pm PST


ਦੱਸ ਦੇਈਏ ਕਿ ਵਾਰਾਣਸੀ ਦੇ ਪਿਛੋਕੜ 'ਤੇ ਫਿਲਮਾਈ 'ਭਈਆਜੀ ਸੁਪਰਹਿੱਟ' ਦੀ ਕਹਾਣੀ ਭਈਆਜੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਹਿੰਦੀ ਸਿਨੇਮਾ 'ਚ ਕਲਾਕਾਰ ਬਣਨਾ ਚਾਹੁੰਦਾ ਹੈ। ਇਸ 'ਚ ਪ੍ਰਿਟੀ ਜ਼ਿੰਟਾ, ਅਰਸ਼ਦ ਵਾਰਸੀ, ਸ਼੍ਰੇਯਸ ਤਲਪੜੇ ਤੇ ਅਮੀਸ਼ਾ ਪਟੇਲ ਵਰਗੇ ਕਲਾਕਾਰ ਨਜ਼ਰ ਆਏ ਸਨ। ਇਸ ਦਾ ਪ੍ਰੀਮਿਅਰ 25 ਦਸੰਬਰ ਨੂੰ ਜ਼ੀ ਸਿਨੇਮਾ 'ਤੇ ਹੋਵੇਗਾ। ਸੰਨੀ ਦਿਓਲ ਨੇ ਕਿਹਾ ਕਿ ਹੁਣ ਬਾਲੀਵੁੱਡ 'ਚ ਅਜਿਹੀਆਂ ਫਿਲਮਾਂ ਨਹੀਂ ਬਣਦੀਆਂ ਅਤੇ ਇਸ ਲਈ ਅੱਜ ਦੇ ਲੋਕਾਂ ਲਈ ਇਸ ਤਰ੍ਹਾਂ ਦੀਆਂ ਫਿਲਮਾਂ ਜ਼ਰੂਰੀ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News