ਪੰਜਾਬੀ ਗੀਤ ''ਚ ਸੰਨੀ ਨੂੰ ਮਿਲੇਗਾ ਵੱਡਾ ਬਰੇਕ, ਜੱਸੀ ਗਿੱਲ ਨਾਲ ਆਉਣਗੇ ਨਜ਼ਰ

1/18/2020 3:18:01 PM

ਜਲੰਧਰ (ਬਿਊਰੋ) : 'ਇੰਡੀਅਨ ਆਈਡਲ' ਸੀਜ਼ਨ 11 ਦੇ ਮੁਕਾਬਲੇਬਾਜ਼ ਸੰਨੀ ਹਿੰਦੋਸਤਾਨੀ ਨੇ ਆਪਣੀ ਸੁਰੀਲੀ ਆਵਾਜ਼ ਨਾਲ ਹਰ ਇਕ ਨੂੰ ਆਪਣਾ ਫੈਨ ਬਣਾਇਆ ਹੋਇਆ ਹੈ। 'ਇੰਡੀਅਨ ਆਈਡਲ' ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਕਾਫੀ ਬਦਲ ਦਿੱਤਾ ਹੈ। ਕੁਝ ਮਹੀਨੇ ਪਹਿਲਾ ਸੰਨੀ ਦਾ ਸੁਪਨਾ ਪਲੇਅ-ਬੈਕ ਸਿੰਗਰ ਦੇ ਰੂਪ 'ਚ ਗੀਤ ਗਾਉਣ ਦਾ ਸੀ, ਜੋ ਇੰਡੀਅਨ ਆਈਡਲ ਕਰਕੇ ਪੂਰਾ ਹੋ ਗਿਆ ਹੈ। ਹੁਣ ਤੱਕ ਸੰਨੀ ਦੋ ਫਿਲਮਾਂ 'ਚ ਗੀਤ ਗਾ ਚੁੱਕਾ ਹੈ। ਹਾਲ ਹੀ 'ਚ ੳਨ੍ਹਾਂ ਨੇ ਅਸ਼ਵਿਨੀ ਅਈਯਰ ਤਿਵਾਰੀ ਵਲੋਂ ਨਿਰਦੇਸ਼ਿਤ ਕੰਗਨਾ ਰਣੌਤ ਦੀ ਫਿਲਮ 'ਪੰਗਾ' ਦੇ ਲਈ ਗੀਤ ਗਾਇਆ ਹੈ। ਇਸ ਫਿਲਮ 'ਚ ਸੰਨੀ ਹਿੰਦੋਸਤਾਨੀ ਨੇ 'ਮੰਜ਼ਿਲੇਂ ਅਪਨੀ ਜਗ੍ਹਾ ਹੈ ਰਾਸਤੇ' ਗੀਤ ਗਾਇਆ ਹੈ। ਉਨ੍ਹਾਂ ਦੀ ਪੇਸ਼ਕਸ਼ ਨੇ ਸਭ ਦਾ ਦਿਲ ਮੋਹ ਲਿਆ। ਸੰਨੀ ਦੀ ਪਰਫਾਰਮੈਂਸ ਤੋਂ ਜੱਸੀ ਗਿੱਲ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਕਿਹਾ ਕਿ ਸ਼ੋਅ ਖਤਮ ਹੋਣ ਤੋਂ ਬਾਅਦ ਕਿਹਾ ਕਿ ਸੰਨੀ ਨਾਲ ਇਕ ਪੰਜਾਬੀ ਗੀਤ ਕਰਨ ਲਈ ਉਹ ਬੇਹਦ ਉਤਸੁਕ ਹਨ।
ਅਸ਼ਵਿਨੀ ਨੇ ਕਿਹਾ ਕਿ ਸੰਨੀ ਤੋਂ ਫਿਲਮ 'ਪੰਗਾ' ਲਈ ਗੀਤ ਗਵਾਉਣ ਦਾ ਵਿਚਾਰ ਸ਼ੰਕਰ ਦਾ ਸੀ ਤੇ ਇਹ ਗੀਤ ਉਨ੍ਹਾਂ ਦੇ ਪਸੰਦੀਦਾ ਗੀਤਾਂ 'ਚੋਂ ਇਕ ਹੈ। 'ਇੰਡੀਅਨ ਆਈਡਲ 11' ਦੇ ਮੁਕਾਬਲੇਬਾਜ਼ ਸੰਨੀ ਹਿੰਦੁਸਤਾਨੀ ਨੂੰ ਨੁਸਰਤ ਸਾਹਿਬ ਦੀ ਰੂਹ ਕਿਹਾ ਜਾਂਦਾ ਹੈ ਤੇ ਆਡੀਸ਼ਨ ਸਮੇਂ ਤੋਂ ਹੀ ਉਸ ਨੇ ਲੱਖਾਂ-ਕਰੋੜਾਂ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ। ਸੰਨੀ ਦੀ ਕਹਾਣੀ ਵੀ ਲੋਕਾਂ ਨੂੰ ਕਾਫੀ ਪ੍ਰੇਰਣਾਦਾਇਕ ਲੱਗੀ। ਉਸ ਨੇ ਦੱਸਿਆ ਕਿ ਕਿਵੇਂ ਉਹ ਲੋਕਾਂ ਦੇ ਬੂਟ ਪਾਲਿਸ਼ ਦਾ ਕੰਮ ਕਰਦਾ ਸੀ ਤੇ ਅੱਜ ਉਹ 'ਇੰਡੀਅਨ ਆਈਡਲ' 'ਚ ਇਕ ਅਜਿਹੀ ਆਵਾਜ਼ ਹੈ, ਜਿਸ ਨੂੰ ਪੂਰਾ ਦੇਸ਼ ਸੁਣਨਾ ਚਾਹੁੰਦਾ ਹੈ। ਉਸ ਨੇ 'ਪੰਗਾ' ਫਿਲਮ ਲਈ ਗੀਤ ਗਾਇਆ ਹੈ।

ਕੀ ਬੋਲੇ ਸੰਨੀ ਹਿੰਦੁਸਤਾਨੀ?
ਸਿਰਫ ਸੰਕਰ ਹੀ ਨਹੀਂ ਸਗੋਂ ਗੀਤਕਾਰ ਜਾਵੇਦ ਅਖਤਰ ਨੂੰ ਵੀ ਸੰਨੀ ਦੀ ਆਵਾਜ਼ ਕਾਫੀ ਮੇਲੋਡੀਅਸ ਲੱਗੀ। ਸੰਨੀ ਨੇ ਇੰਡੀਅਨ ਆਈਡਲ ਦਾ ਅਹਿਸਾਨਮੰਦ ਹੁੰਦੇ ਹੋਏ ਕਿਹਾ, ''ਮੈਂ ਇੰਡੀਅਨ ਆਈਡਨ' ਤੇ ਸੋਨੀ ਐਂਟਰਟੇਨਮੈਂਟ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਮੰਚ ਦਿੱਤਾ ਤਾਂਕਿ ਮੈਂ ਆਪਣਾ ਟੇਲੈਂਟ ਦਿਖਾ ਸਕਾ। ਮੈਂ ਅਸ਼ਵਨੀ ਮੈਮ, ਸ਼ੰਕਰ ਸਰ ਤੇ ਜਾਵੇਦ ਸਰ ਦਾ ਵੀ ਸ਼ੁਕਰਗੁਜ਼ਾਰ ਹਾਂ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News