ਜੱਸੀ ਗਿੱਲ ਦੀ ਫਿਲਮ ''ਚ ਬਠਿੰਡਾ ਦੇ ਸੰਨੀ ਨੂੰ ਮਿਲਿਆ ਬਰੇਕ

1/11/2020 1:44:24 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਪਾਲੀਵੁੱਡ ਅਦਾਕਾਰ ਜੱਸੀ ਗਿੱਲ ਦੀ ਫਿਲਮ 'ਪੰਗਾ' 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਕੰਗਨਾ ਰਣੌਤ ਇਕ ਕਬੱਡੀ ਪਲੇਅਰ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਰਿਐਲਿਟੀ ਟੀ. ਵੀ. ਸ਼ੋਅ 'ਇੰਡੀਅਨ ਆਈਡਲ 11' ਦਾ ਹਿੱਸਾ ਰਹੇ ਸੰਨੀ ਹਿੰਦੁਸਤਾਨੀ ਦੇ ਫੈਨਜ਼ ਲਈ ਇਕ ਚੰਗੀ ਖਬਰ ਹੈ, ਜੋ ਕਿ ਇਸੇ ਫਿਲਮ ਨਾਲ ਜੁੜੀ ਹੋਈ ਹੈ। ਉਸ ਨੂੰ ਇਸ ਫਿਲਮ 'ਚ ਬ੍ਰੇਕ ਮਿਲਿਆ ਹੈ ਯਾਨੀਕਿ ਉਹ ਇਸ ਫਿਲਮ 'ਚ ਗੀਤ ਗਾਉਂਦਾ ਨਜ਼ਰ ਆਵੇਗਾ। ਸੋਸ਼ਲ ਮੀਡੀਆ 'ਤੇ ਉਸ ਦੀ ਇਕ ਪਰਫਾਰਮੈਂਸ ਵਾਇਰਲ ਹੋਣ ਤੋਂ ਬਾਅਦ ਮਿਊਜ਼ਿਕ ਕੰਪੋਜ਼ਰ ਸ਼ੰਕਰ, ਅਹਿਸਾਨ ਤੇ ਲੋਈ ਨੇ ਉਸ ਨਾਲ ਸੰਪਰਕ ਕੀਤਾ ਤੇ ਅਸ਼ਵਨੀ ਅਈਯਰ ਤਿਵਾਰੀ ਦੀ ਫਿਲਮ 'ਪੰਗਾ' 'ਚ ਉਸ ਨੂੰ ਇਕ ਮੌਕਾ ਦਿੱਤਾ ਹੈ। 'ਇੰਡੀਅਨ ਆਈਡਲ 11' ਦੇ ਮੁਕਾਬਲੇਬਾਜ਼ ਸੰਨੀ ਹਿੰਦੁਸਤਾਨੀ ਨੂੰ ਨੁਸਰਤ ਸਾਹਿਬ ਦੀ ਰੂਹ ਕਿਹਾ ਜਾਂਦਾ ਹੈ ਤੇ ਆਡੀਸ਼ਨ ਸਮੇਂ ਤੋਂ ਹੀ ਉਸ ਨੇ ਲੱਖਾਂ-ਕਰੋੜਾਂ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ।

ਸੰਨੀ ਦੀ ਕਹਾਣੀ ਵੀ ਲੋਕਾਂ ਨੂੰ ਕਾਫੀ ਪ੍ਰੇਰਣਾਦਾਇਕ ਲੱਗੀ। ਉਸ ਨੇ ਦੱਸਿਆ ਕਿ ਕਿਵੇਂ ਉਹ ਲੋਕਾਂ ਦੇ ਬੂਟ ਪਾਲਿਸ਼ ਦਾ ਕੰਮ ਕਰਦਾ ਸੀ ਤੇ ਅੱਜ ਉਹ 'ਇੰਡੀਅਨ ਆਈਡਲ' 'ਚ ਇਕ ਅਜਿਹੀ ਆਵਾਜ਼ ਹੈ, ਜਿਸ ਨੂੰ ਪੂਰਾ ਦੇਸ਼ ਸੁਣਨਾ ਚਾਹੁੰਦਾ ਹੈ। ਉਸ ਨੇ 'ਪੰਗਾ' ਫਿਲਮ ਲਈ ਗੀਤ ਗਾਇਆ ਹੈ। ਇਹ ਖਬਰ ਜਲਦ ਹੀ 'ਇੰਡੀਅਨ ਆਈਡਲ' ਦੇ ਐਪੀਸੋਡ 'ਚ ਵੀ ਉਜਾਗਰ ਕੀਤੀ ਜਾਵੇਗੀ। ਖਬਰ ਇਹ ਵੀ ਹੈ ਕਿ ਫਿਲਮ ਦੇ ਮਿਊਜ਼ਿਕ ਡਾਇਰੈਕਟਰ ਸ਼ੰਕਰ ਮਹਾਦੇਵਨ ਨੂੰ ਸੰਨੀ ਦੀ ਆਵਾਜ਼ ਕਾਫੀ ਪਸੰਦ ਆਈ।

ਕੀ ਬੋਲੇ ਸੰਨੀ ਹਿੰਦੁਸਤਾਨੀ?
ਸਿਰਫ ਸੰਕਰ ਹੀ ਨਹੀਂ ਸਗੋਂ ਗੀਤਕਾਰ ਜਾਵੇਦ ਅਖਤਰ ਨੂੰ ਵੀ ਸੰਨੀ ਦੀ ਆਵਾਜ਼ ਕਾਫੀ ਮੇਲੋਡੀਅਸ ਲੱਗੀ। ਸੰਨੀ ਨੇ ਇੰਡੀਅਨ ਆਈਡਲ ਦਾ ਅਹਿਸਾਨਮੰਦ ਹੁੰਦੇ ਹੋਏ ਕਿਹਾ, ''ਮੈਂ ਇੰਡੀਅਨ ਆਈਡਨ' ਤੇ ਸੋਨੀ ਐਂਟਰਟੇਨਮੈਂਟ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਇਹ ਮੰਚ ਦਿੱਤਾ ਤਾਂਕਿ ਮੈਂ ਆਪਣਾ ਟੇਲੈਂਟ ਦਿਖਾ ਸਕਾ। ਮੈਂ ਅਸ਼ਵਨੀ ਮੈਮ, ਸ਼ੰਕਰ ਸਰ ਤੇ ਜਾਵੇਦ ਸਰ ਦਾ ਵੀ ਸ਼ੁਕਰਗੁਜ਼ਾਰ ਹਾਂ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News