ਜ਼ਿੰਦਗੀ ਦੇ ਇਸ ਕਾਲੇ ਦੌਰ ਨੂੰ ਯਾਦ ਕਰਕੇ ਰੋ ਪੈਂਦੀ ਹੈ ਸੰਨੀ ਲਿਓਨ

4/7/2019 3:25:37 PM

ਮੁੰਬਈ (ਬਿਊਰੋ) : ਵੈੱਬ ਸੀਰੀਜ਼ 'ਕਰਨਜੀਤ ਕੌਰ ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਦੇ ਆਖਰੀ ਸੀਜ਼ਨ ਦੀ ਤਿਆਰੀ 'ਚ ਰੁੱਝੀ ਹੋਈ ਸੰਨੀ ਲਿਓਨੀ ਦਾ ਕਹਿਣਾ ਹੈ ਕਿ ਉਹ ਆਪਣੀਆਂ ਭੁੱਲੀਆਂ ਵਿੱਸਰੀਆਂ ਯਾਦਾਂ 'ਚ ਗੁਆਚ ਜਾਂਦੀ ਹੈ ਜਾਂ ਆਪਣੀ ਜ਼ਿੰਦਗੀ ਦੇ ਕਾਲੇ ਦੌਰ ਨੂੰ ਯਾਦ ਕਰਦੀ ਹੈ ਤਾਂ ਅਕਸਰ ਹੀ ਉਸ ਦੀਆਂ ਅੱਖਾਂ ਭਰ ਆਉਂਦੀਆਂ ਹਨ।

PunjabKesari

ਸੰਨੀ ਨੇ ਦੱਸਿਆ ਕਿ ਆਪਣੀ ਜ਼ਿੰਦਗੀ ਦੇ ਕੁਝ ਕਾਲੇ ਪੰਨਿਆਂ ਨੂੰ ਮੁੜ ਤੋਂ ਯਾਦ ਕਰਨਾ ਉਸ ਲਈ ਬਿਲਕੁਲ ਵੀ ਸੌਖਾ ਨਹੀਂ ਸੀ। ਉਹ ਚਾਹੁੰਦੀ ਸੀ ਕਿ ਇਨ੍ਹਾਂ ਨੂੰ ਮਾੜੇ ਸੁਪਨੇ ਵਾਂਗ ਛੇਤੀ ਭੁਲਾ ਦੇਵੇ। ਉਸ ਨੇ ਦੱਸਿਆ ਕਿ ਜਦੋਂ ਮੇਰੀ ਮਾਂ ਦਾ ਦੇਹਾਂਤ ਹੋਇਆ, ਉਸ ਸਮੇਂ ਮੇਰੇ ਪਿਤਾ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ ਅਤੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇਸ ਮਗਰੋਂ ਮੇਰਾ ਵਿਆਹ ਹੋ ਗਿਆ ਤੇ ਭਾਰਤੀ ਟੀ. ਵੀ. ਸ਼ੋਅ ਤੋਂ ਸੱਦਾ ਪੱਤਰ ਮਿਲਿਆ। ਅਦਾਕਾਰਾ ਨੇ ਦੱਸਿਆ ਚੀਜ਼ਾਂ ਬੇਹੱਦ ਛੇਤੀ-ਛੇਤੀ ਹੋ ਰਹੀਆਂ ਸਨ।
PunjabKesari
ਦੱਸ ਦਈਏ ਕਿ ਕੈਨੇਡੀਆਈ-ਭਾਰਤੀ ਮੂਲ ਦੀ ਅਦਾਕਾਰਾ ਨੇ ਕਿਹਾ ਕਿ ਕੁਝ ਹਾਲਾਤ ਦੁਖਦਾਈ ਹਨ, ਜਿਨ੍ਹਾਂ ਨੂੰ ਉਹ ਯਾਦ ਨਹੀਂ ਕਰਨਾ ਚਾਹੁੰਦੀ। ਇਸ ਸ਼ੂਟਿੰਗ ਦੌਰਾਨ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ। ਉਸ ਨੂੰ ਇਸ ਤਰ੍ਹਾਂ ਰੋਂਦੀ ਦੇਖ ਪਤੀ ਡੇਨੀਅਲ ਵੈਬਰ ਵੀ ਡਰ ਗਏ ਸੀ। 'ਕਰਨਜੀਤ ਕੌਰ ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਸ਼ੁੱਕਰਵਾਰ ਤੋਂ ਜੀ 5 ਓ. ਟੀ. ਟੀ. ਮੰਚ 'ਤੇ ਚਲਾਈ ਜਾਵੇਗੀ। ਸੰਨੀ ਨੇ 'ਬਿੱਗ ਬੌਸ' ਟੀ. ਵੀ. ਸ਼ੋਅ ਅਤੇ 'ਜਿਸਮ 2', 'ਏਕ ਪਹੇਲੀ ਲੀਲਾ', 'ਰਈਸ ਤੇ ਵਨ ਨਾਈਟ ਸਟੈਂਡ' ਆਦਿ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News