ਕੀ ਸੰਨੀ ਲਿਓਨੀ ਨੂੰ ਹੈ ਐਡਲਟ ਫਿਲਮਾਂ ''ਚ ਕੰਮ ਕਰਨ ਦਾ ਅਫਸੋਸ!

5/20/2019 2:21:17 PM

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਐਡਲਟ ਇੰਡਸਟਰੀ ਤੋਂ ਬਾਲੀਵੁੱਡ 'ਚ ਖਾਸ ਪਛਾਣ ਬਣਾਉਣ 'ਚ ਉਸ ਨੂੰ ਕਾਫੀ ਸਮਾਂ ਲੱਗਾ ਹੈ। ਬਾਲੀਵੁੱਡ ਨਾਲ ਜੁੜੇ ਉਸ ਨੂੰ ਕਰੀਬ 7 ਸਾਲ ਹੋ ਚੁੱਕੇ ਹਨ। ਅਜਿਹੇ 'ਚ ਸੰਨੀ ਲਿਓਨ ਤੋਂ ਉਸ ਦੇ ਅਤੀਤ ਨੂੰ ਲੈ ਕੇ ਮੀਡੀਆ 'ਚ ਕਈ ਸਵਾਲ ਪੁੱਛੇ ਜਾਂਦੇ ਹਨ।

PunjabKesari
ਇਸ ਵਾਰ ਉਸ ਤੋਂ ਦੋਸਤਾਂ ਨਾਲ ਜ਼ਿਆਦਾ ਪਾਰਟੀ ਨਾ ਕਰਨ ਨੂੰ ਲੈ ਕੇ ਸਵਾਲ ਕੀਤਾ ਗਿਆ ਅਤੇ ਨਾਲ ਹੀ ਉਸ ਤੋਂ ਪੁੱਛਿਆ ਗਿਆ ਕਿ ਹੁਣ ਤੁਸੀਂ ਅਕਸਰ ਲੋਕਾਂ ਨਾਲ ਗੱਲਾਂ ਕਰਦੇ ਹੋ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਹਾਲੇ ਵੀ ਤੁਹਾਨੂੰ ਤੁਹਾਡੇ ਅਤੀਤ ਨਾਲ ਹੀ ਜੱਜ ਕਰਦੇ ਹਨ ਅਤੇ ਕੀ ਤੁਸੀਂ ਅੱਜ ਵੀ ਇਸ ਦੇ ਲਈ ਸ਼ਰਮਿੰਦਾ ਹੁੰਦੇ ਹੋ?

PunjabKesari
ਇਸ ਗੱਲ ਦਾ ਜਵਾਬ ਦਿੰਦੇ ਹੋਏ ਸੰਨੀ ਲਿਓਨ ਨੇ ਕਿਹਾ ਕਿ, ''ਮੈਂ ਆਪਣੇ ਦੋਸਤਾਂ ਦਾ ਖੁਦ ਇਕ ਦਾਇਰਾ ਬਣਾ ਕੇ ਰੱਖਿਆ ਹੈ। ਮੈਂ ਅਸਲ 'ਚ ਜ਼ਿਆਦਾ ਬਾਹਰ ਨਹੀਂ ਜਾਂਦੀ ਅਤੇ ਨਾ ਹੀ ਮੈਂ ਪਾਰਟੀ ਕਰਦੀ ਹਾਂ। ਇਸ ਲਈ ਮੇਰੀ ਜ਼ਿੰਦਗੀ 'ਚ ਦੋਸਤਾਂ ਦੀ ਗਿਣਤੀ ਵੀ ਬੇਹੱਦ ਸੀਮਿਤ ਹੈ। ਮੈਨੂੰ ਨਹੀਂ ਪਤਾ ਕਿ ਮੇਰੇ ਅਤੀਤ ਨੂੰ ਲੈ ਕੇ ਲੋਕ ਹਾਲੇ ਵੀ ਮੈਨੂੰ ਜੱਜ ਕਰਦੇ ਹਨ ਜਾਂ ਨਹੀਂ ਪਰ ਮੈਂ ਪਹਿਲਾ ਵੀ ਖੁਸ਼ ਸੀ ਤੇ ਹੁਣ ਵੀ ਬਹੁਤ ਖੁਸ਼ ਹਾਂ।''

PunjabKesari
ਦੱਸਣਯੋਗ ਹੈ ਕਿ ਸੰਨੀ ਲਿਓਨ ਜਲਦ ਹੀ ਸਾਊਥ ਦੀਆਂ ਫਿਲਮਾਂ 'ਚ ਡੈਬਿਊ ਕਰਨ ਵਾਲੀ ਹੈ। ਇਸ ਫਿਲਮ ਦਾ ਨਾਂ 'ਵੀਰਾਮਦੇਵੀ' ਹੈ। ਇਹ ਇਕ ਇਤਿਹਾਸਿਕ ਪੀਰੀਅਡ ਡਰਾਮਾ ਫਿਲਮ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦਾ ਬਜਟ 100 ਕਰੋੜ ਹੈ। ਇਸ ਫ੍ਰਿਮ 'ਚ ਨਵਦੀਪ, ਸ਼੍ਰੀਨਾਥ, ਨਾਸਰ ਵਰਗੇ ਸਿਤਾਰੇ ਨਜ਼ਰ ਆਉਣਗੇ। ਹਿੰਦੀ ਫਿਲਮਾਂ ਦੀ ਗੱਲ ਕਰੀਏ ਤਾਂ 'ਜਿਸਮ 2' ਤੋਂ ਇਲਾਵਾ ਸੰਨੀ ਲਿਓਨ 'ਰਾਗਿਨੀ ਐੱਮ. ਐੱਮ. ਐੱਸ. 2', 'ਵਨ ਨਾਈਟ ਸਟੈਂਡ', 'ਏਕ ਪਹੇਲੀ ਲੀਲਾ' ਤੇ 'ਕੁਝ ਕੁਝ ਲੋਚਾ ਹੈ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਦੱਸ ਦਈਏ ਕਿ ਸੰਨੀ ਤਿੰਨ ਬੱਚਿਆਂ ਦੀ ਮਾਂ ਹੈ। ਸੰਨੀ ਲਿਓਨ ਨੇ ਇਕ ਬੱਚੀ ਨੂੰ ਗੋਦ ਲਿਆ ਤੇ ਦੋ ਬੱਚੇ ਉਸ ਨੂੰ ਸਰੋਗੇਸੀ ਨਾਲ ਹੋਏ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News