ਡੱਬੂ ਰਤਨਾਨੀ ਦੇ ਕੈਮਰੇ 'ਚੋਂ ਕਿਉਂ ਹੋਈਆਂ ਸੰਨੀ ਲਿਓਨ ਦੀਆਂ ਤਸਵੀਰਾਂ DELETE
1/19/2018 1:41:44 PM
ਮੁੰਬਈ(ਬਿਊਰੋ)— ਸੰਨੀ ਲਿਓਨ ਇਸ ਸਾਲ ਦੇ ਨਾਮੀ ਕੈਲੰਡਰ 'ਚ ਵੀ ਨਜ਼ਰ ਆਈ ਹੈ। ਪਤਾ ਲੱਗਾ ਹੈ ਕਿ ਇਸ ਕੈਲੰਡਰ ਲਈ ਸੰਨੀ ਨੂੰ ਇਕ ਦਿਨ 'ਚ ਦੋ ਵਾਰ ਫੋਟੋ ਸ਼ੂਟ ਕਰਵਾਉਣਾ ਪਿਆ ਸੀ। ਮਸ਼ਹੂਰ ਸੈਲੇਬਰੇਟੀ ਫੋਟੋਗਰਾਫਰ ਡੱਬੂ ਰਤਨਾਨੀ ਦੇ ਕੈਲੰਡਰ 'ਤੇ ਸੰਨੀ ਲਿਓਨ ਵੀ ਹੈ ਪਰ ਇਸ ਦੇ ਫੋਟੋਸ਼ੂਟ ਨੂੰ ਸੰਨੀ ਨੂੰ ਇਕ ਹੀ ਦਿਨ 'ਚ ਦੁਬਾਰਾ ਕਰਨਾ ਪਿਆ ਕਿਉਂਕਿ ਸਾਰੀਆਂ ਫੋਟੋਆਂ ਡਿਲੀਟ ਹੋ ਗਈਆਂ ਸਨ। ਸੰਨੀ ਨੇ ਮੁੰਬਈ 'ਚ ਹੋਏ ਇਕ ਪਰੋਗਰਾਮ 'ਚ ਦੱਸਿਆ ਕਿ ਜਦੋਂ ਉਹ ਡੱਬੂ ਲਈ ਕੈਲੰਡਰ ਸ਼ੂਟ ਕਰ ਰਹੀ ਸੀ ਤਾਂ ਅਚਾਨਕ ਫੋਟੋ ਦਾ ਕਾਰਡ ਖਰਾਬ ਹੋ ਗਿਆ ਅਤੇ ਸਾਰੀਆਂ ਫੋਟੋਆਂ ਡਿਲੀਟ ਹੋ ਗਈਆਂ, ਜਿਸ ਤੋਂ ਬਾਅਦ ਦੁਬਾਰਾ ਪੂਰਾ ਕੈਲੰਡਰ ਇਕ ਦਿਨ 'ਚ ਸ਼ੂਟ ਕੀਤਾ।
ਸੰਨੀ ਕਹਿੰਦੀ ਹੈ, ''ਡੱਬੂ ਬਹੁਤ ਹੀ ਸ਼ਾਂਤ ਸੁਭਾਅ ਦੇ ਇਨਸਾਨ ਹਨ। ਅਸੀਂ ਇਕ ਸ਼ੂਟ ਕੀਤਾ ਸੀ ਥਾਈਲੈਂਡ 'ਚ। ਉਦੋਂ ਉੱਥੇ ਕੁਝ ਹੋਇਆ। ਸਾਰੇ ਬਹੁਤ ਤਨਾਅ 'ਚ ਸਨ। ਅਸੀਂ ਸਾਰੇ ਕੰਮ ਕਰ ਰਹੇ ਸੀ। ਮੈਂ ਫਿਰ ਉਨ੍ਹਾਂ ਨੂੰ ਪੁੱਛਿਆ ਕਿ ਕੀ ਹੋ ਰਿਹਾ ਹੈ ਕਿਉਂਕਿ ਤੁਸੀਂ ਬਹੁਤ ਤਨਾਅ 'ਚ ਹੋ ਅਤੇ ਉਦਾਸ ਲੱਗ ਰਹੇ ਹੋ। ਤਾਂ ਉਨ੍ਹਾਂ ਨੇ ਕਿਹਾ ਕਿ ਜਿਸ ਕਾਰਡ 'ਚ ਫੋਟੋਆਂ ਸੇਵ ਸਨ ਉਸ 'ਚ ਕੁਝ ਗੜਬੜ ਹੋ ਗਈ ਅਤੇ ਸਾਰਾ ਡੇਟਾ ਡਿਲੀਟ ਹੋ ਗਿਆ।''
ਸੰਨੀ ਦੀ ਪਿੱਛਲੀ ਫਿਲਮਾਂ ਉਂਝ ਫਲਾਪ ਰਹੀਆਂ ਹਨ ਪਰ ਉਨ੍ਹਾਂ ਦੇ ਪ੍ਰੋਜੈਕਟਸ 'ਚ ਕੋਈ ਕਮੀ ਨਹੀਂ ਹੈ। ਉਹ 'ਟੋਟਲ ਧਮਾਲ' 'ਚ ਵੀ ਕੰਮ ਕਰ ਰਹੀ ਹੈ। ਡੱਬੂ ਰਤਨਾਨੀ ਦੇ ਸਾਲ 2018 ਦੇ ਕੈਲੰਡਰ ਵਿਚ ਇਸ ਵਾਰ 24 ਸਿਤਾਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ ਪਰ ਕਈ ਵੱਡੇ ਸਿਤਾਰੇ ਗਾਇਬ ਵੀ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ