ਫਿਲਮੀ ਪਰਦੇ 'ਤੇ ਇੰਝ ਬਿਆਨ ਕਰੇਗੀ ਸੰਨੀ ਲਿਓਨ ਆਪਣੀ ਐਡਲਟ ਇੰਡਸਟਰੀ ਦਾ ਵਿਸਥਾਰ

3/29/2018 10:25:49 AM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮਾਂ 'ਚ ਆਪਣੇ ਹੌਟ ਤੇ ਬੋਲਡ ਅੰਦਾਜ਼ ਨਾਲਵ ਨਾਂ/ਪ੍ਰਸਿੱਧੀ ਕਮਾਉਣ ਵਾਲੀ ਅਦਾਕਾਰਾ ਸੰਨੀ ਲਿਓਨ ਨੇ ਆਪਣੀ ਜ਼ਿੰਦਗੀ ਬਾਰੇ ਸਾਰੇ ਖੁਲਾਸੇ ਕਰਨ ਦਾ ਫੈਸਲਾ ਕਰ ਲਿਆ ਹੈ। ਉਹ ਖੁਦ ਦੀ ਬਾਇਓਪਿਕ ਦੁਆਰਾ ਆਪਣੀ ਨਿੱਜੀ ਜ਼ਿੰਦਗੀ ਬਾਰੇ ਦਰਸ਼ਕਾਂ ਨੂੰ ਰੂ ਬ ਰੂ ਕਰਵਾਏਗੀ।

PunjabKesari

ਦੱਸ ਦੇਈਏ ਕਿ ਸੰਨੀ ਲਿਓਨ ਬਾਲੀਵੁੱਡ 'ਚ ਕਦਮ ਰੱਖਣ ਤੋਂ ਪਹਿਲਾਂ ਐਡਲਡ ਇੰਡਸਟਰੀ ਦਾ ਮਸ਼ਹੂਰ ਚਿਹਰਾ ਸੀ। ਉਹ ਭਾਰਤੀ ਟੀ. ਵੀ. 'ਤੇ ਪਹਿਲੀ ਵਾਰ ਸਾਲ 2011 'ਚ 'ਬਿੱਗ ਬੌਸ' ਸੀਜ਼ਨ 5 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਸੰਨੀ ਲਿਓਨ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।
PunjabKesari

'ਬਿੱਗ ਬੌਸ 5' ਦੇ ਘਰ ਰਹਿੰਦੇ ਹੋਏ ਸੰਨੀ ਲਿਓਨ ਨੂੰ ਮਹੇਸ਼ ਭੱਟ ਨੇ ਆਪਣੀ ਫਿਲਮ 'ਜਿਸਮ 2' ਲਈ ਸਾਈਨ ਕਰ ਲਿਆ ਸੀ। 'ਜਿਸਮ 2' ਤੋਂ ਬਾਅਦ ਸੰਨੀ ਨੇ ਬਾਲੀਵੁੱਡ 'ਚ 'ਰਾਗਨੀ ਐੱਮ. ਐੱਮ. ਐੱਸ. 2' ਤੇ 'ਏਕ ਪਹੇਲੀ ਲੀਲਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।
PunjabKesari

ਹੁਣ ਸੰਨੀ ਲਿਓਨ ਬਾਲੀਵੁੱਡ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ ਬਣ ਗਈ ਹੈ। ਸੰਨੀ ਆਪਣੀ ਜ਼ਿੰਦਗੀ ਦੇ ਇਸ ਪੂਰੇ ਸਫਰ ਨੂੰ ਵੈੱਡ ਸੀਰੀਜ਼ ਦੁਆਰਾ ਬਿਆਨ ਕਰਨਾ ਚਾਹੁੰਦੀ ਹੈ। ਸੰਨੀ ਲਿਓਨ ਦੀ ਇਸ ਵੈੱਬ ਸੀਰੀਜ਼ ਦਾ ਨਾਂ 'ਕਰਨਜੀਤ ਕੌਰ ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨ' ਹੈ।
PunjabKesari

ਉਸ ਨੇ ਇਸ ਵੈੱਬ ਸੀਰੀਜ਼ ਦੀ ਜਾਣਕਾਰੀ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ। ਇਸ ਖਬਰ ਤੋਂ ਬਾਅਦ ਸੰਨੀ ਦੇ ਫੈਨਜ਼ 'ਚ ਉਸ ਦੀ ਇਹ ਬਾਇਓਪਿਕ ਦੇਖਣ ਦੀ ਉਤਸੁਕਤਾ ਹੋਰ ਵੀ ਵਧ ਗਈ ਹੈ।
PunjabKesari
ਦੱਸਣਯੋਗ ਹੈ ਕਿ ਹਾਲ ਹੀ 'ਚ ਸੰਨੀ ਲਿਓਨ ਜੁੜਵਾ ਬੱਚਿਆਂ ਦੀ ਮਾਂ ਬਣੀ ਹੈ। ਇਸ ਤੋਂ ਪਹਿਲਾਂ ਸੰਨੀ ਲਿਓਨ ਨੇ ਇਕ ਬੇਟੀ ਨੂੰ ਗੋਦ ਲਿਆ ਸੀ। ਹੁਣ ਦੇਖਣਾ ਹੋਵੇਗਾ ਕਿ ਸੰਨੀ ਦੀ ਇਸ ਬਾਇਓਪਿਕ 'ਚ ਉਸ ਦੀ ਜ਼ਿੰਦਗੀ ਦੇ ਹੋਰ ਕਿਹੜੇ-ਕਿਹੜੇ ਖੁਲਾਸੇ ਹੁੰਦੇ ਹਨ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News