ਐਡਲਟ ਫਿਲਮਾਂ ''ਚ ਕੰਮ ਕਰਨ ਵਾਲੀ ਸੰਨੀ ਬਣੀ ਯੋਧਾ, ਪਹਿਲੀ ਵਾਰ ਦਿਖੀ ਇਸ ਲੁੱਕ ''ਚ

5/19/2018 10:32:18 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੀ ਦੱਖਣੀ ਇੰਡੀਆ ਫਿਲਮ 'ਵੀਰੇਮਾਦੇਵੀ' ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ। ਖੁਦ ਸਨੀ ਲਿਓਨ ਨੇ ਇਸ ਨੂੰ ਆਪਣੇ ਵੈਰੀਫਾਈਡ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਆਪਣੇ ਟਵੀਟ 'ਚ ਸੰਨੀ ਲਿਓਨ ਨੇ ਲਿਖਿਆ, ''ਇਸ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਲਈ ਹੱਦ ਤੋਂ ਜ਼ਿਆਦਾ ਉਤਸੁਕ ਸੀ। 'ਵੀਰਮਾਦੇਵੀ' ਦਾ ਪਹਿਲਾ ਲੁੱਕ ਪੋਸਟਰ। ਪੋਸਟਰ 'ਚ ਸੰਨੀ ਲਿਓਨ ਯੋਧਾ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ, ਜੋ ਯੁੱਧ ਖੇਤਰ 'ਚ ਘੋੜੇ 'ਤੇ ਸਵਾਰ ਹੈ।
PunjabKesari
ਤਮਿਲ-ਤੇਲੁਗੁ ਭਾਸ਼ਾ 'ਚ ਬਣ ਰਹੀ ਇਹ ਫਿਲਮ ਮਲਿਆਲਮ, ਕੰਨੜ ਤੇ ਹਿੰਦੀ 'ਚ ਵੀ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੰਨੀ ਲਿਓਨ ਕਈ ਦੱਖਣੀ ਭਾਰਤੀ ਫਿਲਮਾਂ ਦੇ ਗੀਤਾਂ 'ਚ ਵੀ ਨਜ਼ਰ ਆ ਚੁੱਕੀ ਹੈ ਪਰ ਇਹ ਪਹਿਲੀ ਵਾਰ ਹੈ ਕਿ ਉਹ ਕਿਸੇ ਦੱਖਣੀ ਭਾਰਤੀ ਫਿਲਮ 'ਚ ਲੀਡ ਅਦਾਕਾਰਾ ਦੇ ਤੌਰ 'ਤੇ ਨਜ਼ਰ ਆਵੇਗੀ। ਫਿਲਮ ਦੀ ਸ਼ੂਟਿੰਗ ਅਜੇ ਚੱਲ ਰਹੀ ਹੈ। ਖਬਰ ਹੈ ਕਿ ਨਿਰਦੇਸ਼ਕ ਵੀ. ਸੀ. ਵਾਡੀਵੁਡਯਾਨ ਇਸ ਫਿਲਮ 'ਤੇ ਕਾਫੀ ਪੈਸਾ ਖਰਚ ਕਰਨ ਵਾਲੇ ਹਨ। ਹੁਣ ਦੇਖਣਾ ਹੋਵੇਗਾ ਕਿ ਸੰਨੀ ਲਿਓਨ ਦੀ ਇਹ ਡੈਬਿਊ ਫਿਲਮ ਬਿਜ਼ਨੈੱਸ ਦੇ ਮਾਮਲੇ 'ਚ ਕੀ ਖੇਡ ਖੇਲ ਕੇ ਦਿਖਾਉਂਦੀ ਹੈ। ਸੰਨੀ ਲਿਓਨ ਇਸ ਤੋਂ ਪਹਿਲਾਂ ਫਿਲਮ 'ਤੇਰਾ ਇੰਤਜ਼ਾਰ' 'ਚ ਲੀਡ ਅਦਾਕਾਰਾ ਦੇ ਤੌਰ 'ਤੇ ਕੰਮ ਕਰਦੀ ਨਜ਼ਰ ਆਈ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News