ਵੱਡੀ ਮੁਸ਼ਕਿਲ ''ਚ ਫਸੀ ਸੰਨੀ ਲਿਓਨ, ਕਿਡਨੀ ਟਰਾਂਸਪਲਾਂਟ ਲਈ ਫੈਨਜ਼ ਤੋਂ ਮੰਗੀ ਆਰਥਿਕ ਮਦਦ
8/10/2018 3:31:04 PM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਪਿਛਲੇ ਦਿਨੀਂ ਜਿਥੇ ਆਪਣੇ ਘਰ ਆਏ ਨੰਨ੍ਹੇ ਮਹਿਮਾਨਾਂ ਲਈ ਖੁਸ਼ੀਆਂ ਮਨਾ ਰਹੀ ਹੈ, ਉਥੇ ਹੀ ਹੁਣ ਇਕ ਹੋਰ ਵੱਡੀ ਮੁਸ਼ਕਿਲ 'ਚ ਫਸ ਗਈ ਹੈ। ਇਸ ਮੁਸ਼ਕਿਲ ਤੋਂ ਬਾਹਰ ਨਿਕਲਣ ਲਈ ਉਸ ਨੇ ਆਪਣੇ ਕਰੋੜਾਂ ਫੈਨਜ਼ ਤੋਂ ਆਰਥਿਕ ਮਦਦ ਮੰਗ ਕੀਤੀ ਹੈ। ਦਰਅਸਲ, ਉਸ ਦੇ ਮੂੰਹ ਬੋਲੇ ਭਰਾ ਪ੍ਰਭਾਕਰ ਦੀ ਕਿਡਨੀ ਖਰਾਬ ਹੋ ਗਈ ਹੈ। ਪ੍ਰਭਾਕਰ ਸੰਨੀ ਦੇ ਤਿੰਨ ਬੱਚਿਆਂ (ਨਿਸ਼ਾ, ਅਸ਼ਰ ਅਤੇ ਨੋਆ) ਦੀ ਦੇਖਭਾਲ ਕਰਦਾ ਹੈ। ਸੰਨੀ ਲਿਓਨ ਨੇ ਪ੍ਰਭਾਕਰ ਦੇ ਇਲਾਜ ਲਈ ਇੰਸਟਾਗ੍ਰਾਮ 'ਤੇ ਇਕ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਸੰਨੀ ਨੇ ਦੱਸਿਆ ਹੈ ਕਿ ਪ੍ਰਭਾਕਰ ਦੀ ਕੁਝ ਦਿਨ ਪਹਿਲਾਂ ਅਚਾਨਕ ਤਬੀਅਤ ਖਰਾਬ ਹੋ ਗਈ, ਜਿਸ ਦੀ ਵਜ੍ਹਾ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਵੀ ਕਰਵਾਇਆ ਗਿਆ। ਇਸ ਹਸਪਤਾਲ ਦੇ ਡਾਕਟਰਾਂ ਨੇ ਉਸ ਦਾ ਗਲਤ ਇਲਾਜ ਕਰ ਦਿੱਤਾ, ਜਿਸ ਕਾਰਨ ਉਸ ਦੀ ਕਿਡਨੀ ਖਰਾਬ ਹੋ ਗਈ ਹੈ। ਬਾਅਦ 'ਚ ਸੰਨੀ ਤੇ ਉਸ ਦੇ ਪਤੀ ਡੇਨੀਅਲ ਨੇ ਪ੍ਰਭਾਕਰ ਨੂੰ ਚੰਗੇ ਹਸਪਤਾਲ 'ਚ ਭਰਤੀ ਕਰਵਾਇਆ ਹੈ ਪਰ ਹੁਣ ਠੀਕ ਹੋਣ ਲਈ ਕਿਡਨੀ ਟਰਾਂਸਪਲਾਂਟ ਦੀ ਲੋੜ ਹੈ। ਕਿਡਨੀ ਟਰਾਂਸਪਲਾਂਟ ਕਰਵਾਉਣ ਲਈ ਕਾਫੀ ਵੱਡੀ ਰਕਮ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਸ ਨੇ ਆਪਣੇ ਫੈਨਜ਼ ਤੋਂ ਇਸ ਕੰਮ ਲਈ ਮਦਦ ਦੀ ਮੰਗ ਕੀਤੀ ਹੈ।
A post shared by Sunny Leone (@sunnyleone) on Aug 8, 2018 at 9:50am PDT
ਦੱਸਣਯੋਗ ਹੈ ਕਿ ਸੰਨੀ ਲਿਓਨ ਦੀ ਹਾਲ ਹੀ 'ਚ ਵੈੱਬ ਸੀਰੀਜ਼ 'ਕਰਨਜੀਤ ਕੌਰ ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨ' ਰਿਲੀਜ਼ ਹੋਈ ਹੈ। ਇਹ ਪਹਿਲੀ ਅਜਿਹੀ ਬਾਇਓਪਿਕ ਹੋਵੇਗੀ, ਜਿਸ 'ਚ ਖੁਦ ਕੋਈ ਅਦਾਕਾਰਾ ਖੁਦ ਦੀ ਬਾਇਓਪਿਕ 'ਚ ਆਪਣਾ ਕਿਰਦਾਰ ਖੁਦ ਨਿਭਾ ਰਹੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ