ਆਲੀਸ਼ਾਨ ਮਹਿਲ ਤੋਂ ਘੱਟ ਨਹੀਂ ਹੈ ਅਮਰੀਕਾ ''ਚ ਸੰਨੀ ਲਿਓਨ ਦਾ ਬੰਗਲਾ, ਦੇਖੋ ਤਸਵੀਰਾਂ

5/27/2020 10:09:22 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਬੇਬੀ ਡਾਲ ਨਾ ਸਿਰਫ ਆਪਣੇ ਬਿੰਦਾਸ ਅੰਦਾਜ਼ ਲਈ ਸਗੋ ਆਪਣੇ ਲਗਜ਼ਰੀ ਲਾਈਫ ਸਟਾਈਲ ਲਈ ਵੀ ਜਾਣੀ ਜਾਂਦੀ ਹੈ। ਹਾਲਾਂਕਿ ਅਦਾਕਾਰਾ ਨੇ ਇਹ ਸ਼ੌਹਰਤ ਕਾਫੀ ਮੁਸ਼ਕਿਲਾਂ ਨਾਲ ਹਾਸਲ ਕੀਤੀ ਹੈ। ਐਡਲਟ ਉਦਯੋਗ ਤੋਂ ਬਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਸੰਨੀ ਲਿਓਨੀ ਕਰੋੜਾਂ ਦੀ ਮਾਲਕਨ ਹੈ। ਤਾਲਾਬੰਦੀ ਦੌਰਾਨ ਉਹ ਆਪਣੇ ਪੂਰੇ ਪਰਿਵਾਰ ਨਾਲ ਆਪਣੇ ਲਾਂਸ ਏਂਜਲਸ ਵਾਲੇ ਘਰ 'ਚ ਰਹਿ ਰਹੀ ਹੈ। ਆਓ ਦੇਖਦੇ ਹਾਂ ਕਿ ਸੰਨੀ ਲਿਓਨ ਦਾ ਇਹ ਅਮਰੀਕਾ ਵਾਲਾ ਘਰ ਕਿਵੇਂ ਦਾ ਦਿਸਦਾ ਹੈ।
सनी लियोनी का बंगला
ਦਰਅਸਲ ਸੰਨੀ ਲਿਓਨ ਦਾ ਇਹ ਬੰਗਲਾ ਅਮਰੀਕਾ ਦੇ ਲਾਂਸ ਏਂਜਲਸ 'ਚ ਹੈ ਅਤੇ ਇਹ ਇੱਕ ਏਕੜ 'ਚ ਫੈਲਿਆ ਹੋਇਆ ਹੈ। ਸੰਨੀ ਦਾ ਇਹ ਆਲੀਸ਼ਾਨ ਬੰਗਲਾ ਦੇਖ ਫੈਨਜ਼ ਦੇ ਹੋਸ਼ ਉੱਡ ਜਾਣਗੇ। ਸੰਨੀ ਲਿਓਨ ਹੁਣ ਆਪਣੇ ਪਤੀ ਅਤੇ ਬੱਚਿਆਂ ਨਾਲ ਨਵੇਂ ਅਤੇ ਕਾਫੀ ਆਲੀਸ਼ਾਨ ਘਰ 'ਚ ਰਹਿੰਦੀ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
सनी लियोनी का बंगला
ਦੱਸ ਦਈਏ ਕਿ ਸੰਨੀ ਲਿਓਨ ਦੇ ਇੱਕ ਏਕੜ 'ਚ ਫੈਲੇ ਇਸ ਆਲੀਸ਼ਾਨ ਬੰਗਲੇ 'ਚ 5 ਬੈੱਡਰੂਮ (ਕਮਰੇ) ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇਹ ਸੱਚ ਹੈ ਕਿ ਸੰਨੀ ਲਿਓਨ ਦਾ ਇਹ ਘਰ ਅਮਰੀਕਾ ਦੀਆਂ ਸਭ ਤੋਂ ਮਹਿੰਗੀਆਂ ਥਾਵਾਂ ਵਿਚੋਂ ਇੱਕ ਬੇਵਰਲੀ ਹਿਲਸ ਤੋਂ ਕਰੀਬ 30 ਮਿੰਟ ਦੀ ਦੂਰੀ 'ਤੇ ਸਥਿਤ ਹੈ। ਇਸ ਤੋਂ ਇਲਾਵਾ ਸੰਨੀ ਲਿਓਨ ਤੇ ਡੈਨੀਅਲ ਕੋਲ ਮੁੰਬਈ ਦੇ ਜੁਹੂ ਇਲਾਕੇ 'ਚ ਵੀ ਖੁਦ ਦਾ ਘਰ ਹੈ।
सनी लियोनी का बंगला
ਦੱਸਣਯੋਗ ਹੈ ਕਿ ਸੰਨੀ ਲਿਓਨ ਨੇ ਇਹ ਘਰ ਖੁਦ ਨੂੰ ਹੀ ਤੋਹਫੇ 'ਚ ਦਿੱਤਾ ਸੀ। ਖਾਸ ਗੱਲ ਇਹ ਹੈ ਕਿ ਸੰਨੀ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਇਸ ਬਾਰੇ ਦੱਸਿਆ ਸੀ। ਸੰਨੀ ਦੇ ਇਸ ਘਰ ਤੋਂ ਸ਼ਾਨਦਾਰ ਨਜ਼ਾਰਾ ਦਿਖਾਈ ਦਿੰਦਾ ਹੈ।
सनी लियोनी का बंगला
ਘਰ ਲਈ ਸਾਰੀਆਂ ਚੀਜ਼ਾਂ ਇਟਲੀ, ਰੋਮ ਅਤੇ ਸਪੇਨ ਤੋਂ ਖਰੀਦੀਆਂ ਗਈਆਂ ਹਨ। ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸੰਨੀ ਲਿਓਨ ਪਰਿਵਾਰ ਸਮੇਤ ਅਮਰੀਕਾ ਚਲੀ ਗਈ ਹੈ।
सनी लियोनी का बंगलाਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News