ਸ਼ੂਟਿੰਗ ਦੌਰਾਨ ਸੰਨੀ ਲਿਓਨ ਦੀ ਅਚਾਨਕ ਵਿਗੜੀ ਸਿਹਤ, ਲਿਜਾਇਆ ਗਿਆ ਹਸਪਤਾਲ
6/22/2018 2:20:22 PM
ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਇੰਨੀ ਦਿਨੀਂ ਤਮਿਲ ਫਿਲਮ 'ਵੀਰਮਹਾਦੇਵੀ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਤੋਂ ਇਲਾਵਾ ਸੰਨੀ ਲਿਓਨ ਐੱਮ. ਟੀ.ਵੀ. ਦੇ ਮਸ਼ਹੂਰ ਸ਼ੋਅ 'ਸਿਪਲਿਟਸਵਿਲਾ 11' ਦੀ ਹੋਸਟ ਵੀ ਹੈ। ਫਿਲਹਾਲ ਸੰਨੀ ਦੇ ਫੈਨਜ਼ ਲਈ ਇਕ ਬੁਰੀ ਖਬਰ ਸਾਹਮਣੇ ਆਈ ਹੈ।
ਅਸਲ 'ਚ ਸੰਨੀ ਲਿਓਨ 7 ਜੂਨ ਨੂੰ 'ਸਿਪਲਿਟਸਵਿਲਾ 11' ਦੀ ਸ਼ੂਟਿੰਗ ਲਈ ਰਾਮਨਗਰ ਪਹੁੰਚੀ ਸੀ, ਜਿਥੇ ਉਸ ਦੀ ਸਿਹਤ ਅਚਾਨਕ ਖਰਾਬ ਹੋ ਗਈ, ਜਿਸ ਕਾਰਨ ਉਸ ਨੂੰ ਤੁਰੰਤ ਹਸਪਤਾਲ 'ਚ ਲੈ ਜਾਇਆ ਗਿਆ। ਅਸਲ 'ਚ ਸ਼ੂਟਿੰਗ ਦੌਰਾਨ ਸੰਨੀ ਦੇ ਪੇਟ 'ਚ ਕਾਫੀ ਤੇਜ ਦਰਦ ਹੋਣ ਲੱਗਾ ਸੀ। ਇਸ ਤੋਂ ਬਾਅਦ ਉਸ ਨੂੰ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ।
ਇਥੇ ਉਸ ਦਾ ਅਲਟ੍ਰਾਸਾਊਂਟ ਹੋਇਆ ਤੇ ਸਿਹਤ ਸੁਧਰਨ ਤੋਂ ਬਾਅਦ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਸੰਨੀ ਲਿਓਨ ਦੀ ਸਿਹਤ ਨੂੰ ਦੇਖਦੇ ਹੋਏ ਸ਼ੋਅ ਦੀ ਸ਼ੂਟਿੰਗ ਰੋਕ ਦਿੱਤੀ ਗਈ। ਦੱਸ ਦੇਈਏ ਸੰਨੀ ਲਿਓਨ ਇਸ ਸ਼ੋਅ ਨੂੰ ਰਣਵਿਜੈ ਸਿੰਘ ਨਾਲ ਹੋਸਟ ਕਰ ਰਹੀ ਹੈ। ਹਾਸਪਤਾਲ 'ਚ ਕੁਝ ਲੋਕਾਂ ਨੇ ਸੰਨੀ ਲਿਓਨ ਦੀਆਂ ਤਸਵੀਰਾਂ ਕਲਿੱਕ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਬਾਡੀਗਾਰਡਜ਼ ਨੇ ਉਨ੍ਹਾਂ ਦੇ ਫੋਨ ਲੈ ਲਏ। ਹਾਲਾਂਕਿ ਬਾਅਦ 'ਚ ਫੋਨ ਵਾਪਸ ਕਰ ਦਿੱਤੇ ਗਏ ਸਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ