ਕਿਸੇ ਸ਼ਾਹੀ ਮਹਿਲ ਤੋਂ ਘੱਟ ਨਹੀਂ ਹੈ ਸੰਨੀ ਲਿਓਨ ਦਾ ਅਮਰੀਕਾ ਵਾਲਾ ਬੰਗਲਾ, ਦੇਖੋ ਤਸਵੀਰਾਂ

7/16/2019 9:25:49 PM

ਮੁੰਬਈ (ਬਿਊਰੋ) — ਅਦਾਕਾਰਾ ਸੰਨੀ ਲਿਓਨ ਪਿਛਲੇ ਕੁਝ ਸਾਲਾਂ ਤੋਂ ਭਾਰਤ 'ਚ ਰਹਿ ਰਹੀ ਹੈ ਅਤੇ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਰਹੀ ਹੈ। ਹੁਣ ਜਲਦ ਹੀ ਉਹ ਮਲਿਆਲਮ ਸਿਨੇਮਾ 'ਚ ਵੀ ਕਦਮ ਰੱਖਣ ਜਾ ਰਹੀ ਹੈ। ਸੰਨੀ ਲਿਓਨ ਉਨ੍ਹਾਂ ਅਦਾਕਾਰਾਂ 'ਚ ਹੈ, ਜਿਹੜੀਆਂ ਅਭਿਨੇਤਰੀਆਂ ਹੋਣ ਦੇ ਨਾਲ-ਨਾਲ ਬਿਜ਼ਨੈੱਸਵੁਮੈਨ ਵੀ ਹਨ। ਹਾਲ ਹੀ 'ਚ ਸੰਨੀ ਲਿਓਨ ਨੇ ਪਤੀ ਡੇਨੀਅਲ ਵੈੱਬਰ ਨਾਲ ਮੁੰਬਈ ਦੇ ਜੁਹੂ 'ਚ D'Art Fusion ਨਾਂ ਦਾ ਪਲੇਅ ਸਕੂਲ ਖੋਲ੍ਹਿਆ ਹੈ। 
ਦੱਸ ਦਈਏ ਕਿ ਕੁਝ ਸਾਲਾਂ ਤੋਂ ਸੰਨੀ ਲਿਓਨ ਭਾਰਤ 'ਚ ਸ਼ਿਫਟ ਹੋਈ ਹੈ, ਇਸ ਤੋਂ ਪਹਿਲਾ ਉਹ ਅਮਰੀਕਾ 'ਚ ਰਹਿੰਦੀ ਸੀ। ਅਮਰੀਕਾ ਦੇ ਲਾਸ ਏਂਜਲਸ 'ਚ ਸੰਨੀ ਦਾ ਬੰਗਲਾ ਹੈ, ਜੋ ਕਿ ਬੇਹੱਦ ਖੂਬਸੂਰਤ ਹੈ। ਸੰਨੀ ਲਿਓਨ ਤੇ ਉਸ ਦੇ ਪਤੀ ਦਾ 5BHK ਦਾ ਬੰਗਲਾ Sherman Oaks 'ਚ ਸਥਿਤ ਹੈ, ਜੋ ਕਿ Beverly Hills ਤੋਂ 30 ਮਿੰਟ ਦੀ ਦੂਰੀ 'ਤੇ ਹੈ।

PunjabKesari

ਸੰਨੀ ਲਿਓਨ ਨੇ ਇਹ ਬੰਗਲਾ ਆਪਣੇ 36ਵੇਂ ਜਨਮਦਿਨ 'ਤੇ ਖੁਦ ਨੂੰ ਗਿਫਟ ਕੀਤਾ ਸੀ ਅਤੇ ਇਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀਆਂ ਸਨ। ਇਕ ਏਕੜ 'ਚ ਫੈਲੇ ਇਸ ਬੰਗਲੇ ਦੀਆਂ ਤਸਵੀਰਾਂ ਸੰਨੀ ਲਿਓਨ ਨੇ ਆਪਣੇ ਜਨਮਦਿਨ ਦੇ ਚਾਰ ਦਿਨ ਬਾਅਦ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਸ਼ੇਅਰ ਕੀਤੀਆਂ ਸਨ।

PunjabKesari

ਘਰ 'ਚ ਹੈ ਗਣੇਸ਼ ਭਗਵਾਨ ਦੀ ਮੂਰਤੀ
ਇਹ ਖੂਬਸੂਰਤ ਘਰ ਖਰੀਦਣ ਤੋਂ ਬਾਅਦ ਡੇਨੀਅਲ ਨੇ ਕਿਹਾ ਸੀ, 'ਸੰਨੀ ਲਿਓਨ ਤੇ ਮੈਂ ਲੰਬੇ ਸਮੇਂ ਤੋਂ ਇਹ ਘਰ ਖਰੀਦਣਾ ਚਾਹੁੰਦੇ ਸਨ। ਇਸ ਹਫਤੇ 'ਚ ਘਰ ਦਾ ਪੋਜੇਸ਼ਨ ਮਿਲਿਆ ਹੈ। ਅਸੀਂ ਆਪਣੇ ਘਰ ਲਈ ਇਟਲੀ, ਰੋਮ ਤੇ ਸਪੇਨ ਤੋਂ ਸਾਮਾਨ ਖਰੀਦਿਆ ਹੈ।

PunjabKesari

ਸਾਡਾ ਘਰ ਸਾਡੀ ਪਰਸਨੈਲਿਟੀ ਤੇ ਟੇਸਟ ਨੂੰ ਦਿਖਾਉਂਦਾ ਹੈ। ਡੇਕੋਰ ਲਈ ਅਸੀਂ ਦੁਨੀਆ ਘੁੰਮ ਰਹੇ ਹਨ ਅਤੇ ਆਪਣੇ ਗੁਆਂਢੀਆਂ ਬਾਰੇ ਜਾਣਨ ਲਈ ਬੇਤਾਬ ਹੈ।' ਸੰਨੀ ਲਿਓਨ ਦੇ ਘਰ 'ਚ ਭਗਵਾਨ ਗਣੇਸ਼ ਦੀ ਵੀ ਇਕ ਸੁੰਦਰ ਮੂਰਤੀ ਹੈ, ਜਿਸ ਦੀ ਤਸਵੀਰ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਸੰਨੀ ਲਿਓਨ ਤੇ ਡੇਨੀਅਲ ਭਗਵਾਨ ਦੀ ਮੂਰਤੀ ਲਿਆਉਂਦੇ ਨਜ਼ਰ ਆ ਰਹੇ ਹਨ। 

PunjabKesari

ਮੁੰਬਈ 'ਚ ਸ਼ੁਰੂ ਕੀਤਾ ਹੈ ਪਲੇਅ ਸਕੂਲ
ਸੰਨੀ ਲਿਓਨ ਤੇ ਡੇਨੀਅਲ ਨੇ ਹਾਲ ਹੀ 'ਚ ਮੁੰਬਈ ਜੁਹੂ 'ਚ ਇਕ ਪਲੇਅ ਸਕੂਲ ਸ਼ੁਰੂ ਕੀਤਾ ਹੈ। ਇਹ ਸਕੂਲ 8 ਜੁਲਾਈ ਨੂੰ ਹੀ ਓਪਨ ਹੋਇਆ ਹੈ, ਜਿਸ ਨਾਲ ਜੁੜੀ ਜਾਣਕਾਰੀ ਸੰਨੀ ਲਿਓਨ ਤੇ ਡੇਨੀਅਲ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਸੀ। ਸੰਨੀ ਲਿਓਨ ਨੇ ਦੱਸਿਆ ਸੀ ਕਿ ਇਸ ਸਕੂਲ ਨੂੰ ਸ਼ੁਰੂ ਕਰਨ ਦਾ ਮਕਸਦ ਬੱਚਿਆਂ ਦੇ ਦਿਮਾਗ ਤੇ ਸਰੀਰ ਦੇ ਵਿਕਾਸ ਨੂੰ ਕ੍ਰਿਐਟੀਵਿਟੀ ਨਾਲ ਜੋੜਨਾ ਹੈ। ਅਸੀਂ ਚਾਹੁੰਦੇ ਹਾਂ ਕਿ ਬੱਚੇ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਸਮਝਣ ਤੇ ਮਜੇ ਕਰਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News