JNU ਅਤੇ ਆਸਟ੍ਰੇਲੀਆ 'ਚ ਵਿਨਾਸ਼ਕਾਰੀ ਜੰਗਲੀ ਅੱਗ 'ਤੇ ਅਜਿਹਾ ਬੋਲੀ ਸੰਨੀ ਲਿਓਨ

1/10/2020 9:00:31 AM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੇ ਜੇ. ਐੱਨ. ਯੂ. ਹਿੰਸਾ 'ਤੇ ਕਿਹਾ ਹੈ ਕਿ ਉਹ ਜੇ.ਐੱਨ. ਯੂ. 'ਚ ਸੀ. ਏ.ਏ. ਦੇ ਵਿਰੋਧ ਅਤੇ ਫੀਸ ਵਾਧੇ ਮੁੱਦੇ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦੀ। ਉਸ ਨੇ ਕਿਹਾ ਕਿ ਉਹ ਸ਼ਾਂਤੀ ਦੀ ਸਮਰਥਕ ਹੈ ਅਤੇ ਉਮੀਦ ਕਰਦੀ ਹਾਂ ਕਿ ਸਾਰੇ ਸਬੰਧਤ ਪੱਖ ਮਾਮਲੇ 'ਤੇ ਹੱਲ ਦੇ ਨਾਲ ਸਾਹਮਣੇ ਆਉਣਗੇ। ਉਸ ਨੇ ਕਿਹਾ ਕਿ ਹਿੰਸਾ ਅਜਿਹੀ ਹੈ, ਜੋ ਸਾਡੇ ਬੱਚੇ ਦੇਖਦੇ ਹਨ, ਉਹੀ ਸਿੱਖਦੇ ਹਨ। ਸਿਰਫ ਇਕ ਵਿਅਕਤੀ ਨੂੰ ਪ੍ਰਭਾਵਿਤ ਨਹੀਂ ਕਰਦੀ, ਇਹ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦੀ ਹੈ ਕਿਉਂਕਿ ਇਹ ਭਾਵਨਾਤਮਕ ਰੂਪ ਨਾਲ ਵੀ ਉਨ੍ਹਾਂ ਨੂੰ ਸੱਟ ਪਹੁੰਚਾਉਂਦੀ ਹੈ। ਮੈਂ ਸ਼ਾਂਤੀ ਦੀ ਸਮਰਥਕ ਹਾਂ ਅਤੇ ਮੈਂ ਹਿੰਸਾ ਦਾ ਸਮਰਥਨ ਨਹੀਂ ਕਰਦੀ।

ਦੱਸ ਦਈਏ ਕਿ ਇਸ ਤੋਂ ਇਲਾਵਾ ਸੰਨੀ ਲਿਓਨ ਨੇ ਆਸਟ੍ਰੇਲੀਆ 'ਚ ਵਿਨਾਸ਼ਕਾਰੀ ਜੰਗਲ ਦੀ ਅੱਗ 'ਤੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਵਿਨਾਸ਼ ਦਾ ਇਹ ਰਸਤਾ ਬਣਾਇਆ ਹੈ ਅਤੇ ਅਸੀਂ ਦੁਨੀਆ 'ਚ ਬਹੁਤ ਖੂਬਸੂਰਤ ਚੀਜਾਂ ਨੂੰ ਨੁਕਸਾਨ ਪਹੁੰਚਾ ਰਹੇ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News