ਟਰੈਡਿੰਗ ''ਚ ਛਾਇਆ ਰਿਤਿਕ ਰੌਸ਼ਨ ਦੀ ਫਿਲਮ ''ਸੁਪਰ 30'' ਦਾ ਟਰੇਲਰ

6/6/2019 10:51:30 AM

ਮੁੰਬਈ(ਬਿਊਰੋ)— ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਦੀ ਆਉਣ ਵਾਲੀ ਫਿਲਮ 'ਸੁਪਰ 30' ਜਿਸ ਦੀ ਪ੍ਰਸ਼ੰਸਕਾਂ ਵੱਲੋਂ ਕਾਫੀ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਹਾਲ ਹੀ 'ਚ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਗਿਆ ਸੀ। ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦੇ ਨਾਲ ਬਾਲੀਵੁੱਡ ਸਿਤਾਰਿਆਂ ਨੂੰ ਵੀ ਖੂਬ ਪਸੰਦ ਆਇਆ। ਆਲੀਆ ਭੱਟ ਤੋਂ ਲੈ ਕੇ ਕਈ ਹੋਰ ਬਾਲੀਵੁੱਡ ਹਸਤੀਆਂ ਨੇ ਵੀ ਰਿਤਿਕ ਰੌਸ਼ਨ ਦੀ ਖੂਬ ਤਾਰੀਉ ਕੀਤੀ ਹੈ। ਇਸ ਟਰੇਲਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਦੇ ਚੱਲਦੇ ਟਰੇਲਰ ਟਰੈਡਿੰਗ 'ਚ ਨੰਬਰ ਵਨ 'ਤੇ ਛਾਇਆ ਹੋਇਆ ਹੈ।

ਇਸ ਫਿਲਮ 'ਚ ਉਹ ਪਟਨਾ ਦੇ ਮਸ਼ਹੂਰ ਮੈਥਮੇਟਿਸ਼ਿਅਨ ਆਨੰਦ ਕੁਮਾਰ ਦੀ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ ਸੱਚੀ ਕਹਾਣੀ ਦੇ 'ਤੇ ਅਧਾਰਿਤ ਹੈ, ਜਿਸ 'ਚ ਆਨੰਦ ਕੁਮਾਰ ਦੀ ਜ਼ਿੰਦਗੀ ਨੂੰ ਵੱਡੇ ਪਰਦੇ ਉੱਤੇ ਪੇਸ਼ ਕੀਤਾ ਜਾਵੇਗਾ। ਆਨੰਦ ਕੁਮਾਰ ਆਪਣੇ ਕੋਚਿੰਗ ਸੈਂਟਰ ਰਾਹੀਂ 30 ਗਰੀਬ ਬੱਚਿਆਂ ਨੂੰ ਆਈ.ਆਈ.ਟੀ ਵਰਗੀ ਕੜੀ ਪ੍ਰੀਖਿਆ ਦੀ ਤਿਆਰੀ ਕਰਵਾਉਂਦੇ ਹਨ। ਇਸ ਫਿਲਮ ਨੂੰ ਵਿਕਾਸ ਬਹਿਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਰਿਤਿਕ ਰੌਸ਼ਨ ਨੇ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਆਨੰਦ ਕੁਮਾਰ ਨੇ ਵੀ ਟਵੀਟ ਕਰਕੇ ਕਿਹਾ ਕਿ ਟਰੇਲਰ ਦੇਖ ਕੇ ਉਨ੍ਹਾਂ ਦੀ ਅੱਖਾਂ ਚ ਹੰਜੂ ਛਲਕ ਪਏ। ਰਿਤਿਕ ਰੌਸ਼ਨ ਦੀ ਇਹ ਫਿਲਮ 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News