Box Office : ਚੌਥੇ ਦਿਨ ਵੀ ਬਰਕਾਰ ਹੈ ''ਸੁਪਰ 30'' ਦੀ ਜ਼ਬਰਦਸਤ ਕਮਾਈ

7/16/2019 1:52:25 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਰਿਤਿਕ ਰੌਸ਼ਨ ਦੀ ਫਿਲਮ 'ਸੁਪਰ 30' ਬਾਕਸ ਆਫਿਸ 'ਤੇ ਲਗਾਤਾਰ ਸ਼ਾਨਾਦਾਰ ਕਾਰੋਬਾਰ ਕਰ ਰਹੀ ਹੈ। ਫਿਲਮ ਨੇ ਓਪਨਿੰਗ ਵੀਕੈਂਡ 'ਚ 50.76 ਕਰੋੜ ਦੀ ਕਮਾਈ ਕੀਤੀ ਹੈ। ਮੀਡੀਆ ਮੁਤਾਬਕ, 'ਸੁਪਰ 30' ਨੇ ਸੋਮਵਾਰ ਯਾਨੀ ਚੌਥੇ ਦਿਨ ਵੀ 10 ਕਰੋੜ ਦੀ ਕਮਾਈ ਕੀਤੀ ਹੈ। 'ਸੁਪਰ 30' ਦੀ ਕਮਾਈ (ਅੰਦਾਜ਼ੇ ਮੁਤਾਬਕ), ਓਪਨਿੰਗ ਡੇਅ ਵਾਂਗ ਹੀ ਰਹੀ ਹੈ। ਓਪਨਿੰਗ ਡੇਅ ਯਾਨੀ ਸ਼ੁੱਕਰਵਾਰ ਨੂੰ 'ਸੁਪਰ 30' ਨੇ 11.83 ਕਰੋੜ ਰੁਪਏ ਕਮਾਏ ਸਨ। ਚੰਗੇ ਵਰਲਡ ਆਫ ਮਾਊਥ ਦੇ ਕਾਰਨ ਦਿਨ ਬੀਤਣ ਦੇ ਨਾਲ 'ਸੁਪਰ 30' ਹੋਰ ਵੀ ਮਜ਼ਬੂਤ ਹੁੰਦੀ ਜਾ ਰਹੀ ਹੈ। ਭਾਰਤੀ ਬਾਜ਼ਾਰ 'ਚ ਫਿਲਮ ਦੀ ਕੁਲ ਕਮਾਈ 4 ਦਿਨਾਂ 'ਚ 60 ਕਰੋੜ ਦੇ ਕਰੀਬ ਹੋ ਗਈ ਹੈ।


'ਸੁਪਰ 30' ਮੈਟਰੋ ਸਿਟੀਜ਼ ਦੇ ਮਲਟੀਪਲੇਕਸ 'ਚ ਚੰਗਾ ਕਾਰੋਬਾਰ ਕਰ ਰਹੀ ਹੈ। ਟਰੇਡ ਐਕਸਪਾਰਟ ਤਰਣ ਆਦਰਸ਼ ਮੁਤਾਬਤ, 'ਸੁਪਰ 30' ਰਿਤਿਕ ਰੌਸ਼ਨ ਦੀ ਫਿਲਮ 'ਮੋਹਨਜੋਦੜੋ' ਤੇ 'ਕਾਬਿਲ' ਨਾਲ ਬੇਹਿਤਰ ਟਰੇਂਡ ਕਰ ਰਹੀ ਹੈ। ਫਿਲਮ ਨੇ ਸ਼ੁੱਕਰਵਾਰ ਨੂੰ 11.38 ਕਰੋੜ, ਸ਼ਨੀਵਾਰ ਨੂੰ 18.19 ਕਰੋੜ ਅਤੇ ਐਤਵਾਰ ਨੂੰ 20.74 ਕਰੋੜ ਦਾ ਕੁਲੈਕਸ਼ਨ ਕੀਤਾ। ਫਿਲਮ ਨੇ ਓਵਰਸੀਜ 'ਚ 3 ਦਿਨਾਂ 'ਚ 15.39 ਕਰੋੜ ਕਮਾਏ।

 

ਦੂਜੇ ਪਾਸੇ ਰਿਤਿਕ ਰੌਸ਼ਨ ਦੀ ਫਿਲਮ ਨੂੰ ਬਿਹਾਰ ਸਰਕਾਰ ਨੇ ਟੈਕਸ ਫ੍ਰੀ ਕਰ ਦਿੱਤਾ ਹੈ। ਟੈਕਸ ਫ੍ਰੀ ਹੋਣ ਤੋਂ ਬਾਅਦ ਬਿਹਾਰ 'ਚ ਫਿਲਮ ਦੀ ਟਿਕਟ ਕਾਫੀ ਸਸਤੀ ਹੋ ਜਾਵੇਗੀ। ਬਿਹਾਰ 'ਚ ਫਿਲਮ ਦੇ ਕੁਲੈਕਸ਼ਨ 'ਚ ਇਸ ਦਾ ਬਹੁਤ ਫਾਇਦਾ ਦਿਖੇਗਾ। 'ਸੁਪਰ 30' ਬਿਹਾਰ ਦੇ ਹੀ ਮੈਥਮੈਟਿਸ਼ੀਅਨ ਆਨੰਦ ਕੁਮਾਰ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ 'ਚ ਰਿਤਿਕ ਨੇ ਆਨੰਦ ਕੁਮਾਰ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਹੈ। 'ਸੁਪਰ 30' 'ਚ ਰਿਤਿਕ ਰੌਸ਼ਨ ਦਾ ਕੰਮ ਫੈਨਜ਼ ਤੇ ਸਿਤਾਰਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News