ਬੱਚਿਆਂ ਦਾ ਹੁਨਰ ''ਸੁਪਰ ਡਾਂਸਰ'' ਸ਼ੋਅ ਨੂੰ ਦਿੰਦੈ ਆਕਾਰ : ਅਨੁਰਾਗ ਬਸੁ

12/29/2018 9:40:09 AM

ਜਲੰਧਰ (ਬਿਊਰੋ)— 'ਸੁਪਰ ਡਾਂਸਰ' ਹੁਣ ਆਪਣੇ ਤੀਜੇ ਐਡੀਸ਼ਨ 'ਚ ਨਾ ਸਿਰਫ ਡਾਂਸ ਦੇ ਹੁਨਰ ਦਾ ਜਸ਼ਨ ਮਨਾਉਂਦਾ ਹੈ, ਸਗੋਂ ਉਸ ਜਨੂੰਨ ਅਤੇ ਦ੍ਰਿੜ੍ਹ ਸੰਕਲਪ ਦੀ ਵੀ ਸ਼ਲਾਘਾ ਕਰਦਾ ਹੈ, ਜਿਸ ਨਾਲ ਯੁਵਾ ਅਕਾਂਕਸ਼ੀ ਇਸ ਹੁਨਰ ਨੂੰ ਪ੍ਰਦਰਸ਼ਿਤ ਕਰਦੇ ਹਨ। ਇਹ ਸ਼ੋਅ ਦੇਸ਼ ਨੂੰ ਇਕ ਅਜਿਹੇ ਸਫਰ 'ਚ ਲਿਜਾਣ ਦਾ ਵਾਅਦਾ ਕਰਦਾ ਹੈ, ਜੋ ਉਨ੍ਹਾਂ ਨੂੰ 'ਦੇਸ਼ ਦੇ ਕਲ' ਵਿਚ ਲੈ ਜਾਵੇਗਾ, ਜੋ 29 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ ਹਰੇਕ ਸ਼ਨੀਵਾਰ-ਐਤਵਾਰ ਰਾਤ 8 ਵਜੇ।
ਅਨੁਰਾਗ ਬਸੁ ਨੇ ਕਿਹਾ ਕਿ ਮੈਨੂੰ ਇਸ ਸੀਜ਼ਨ ਤੋਂ ਬਹੁਤ ਆਸਾਂ ਹਨ। 'ਸੁਪਰ ਡਾਂਸਰ' ਨਾਲ ਇਹ ਬਿਨਾਂ ਕਿਸੇ ਮਸ਼ਾਲ ਦੇ ਇਕ ਹਨੇਰੀ ਸੁਰੰਗ 'ਚ ਪ੍ਰਵੇਸ਼ ਕਰਨ ਵਰਗਾ ਹੈ ਅਤੇ ਫਿਰ ਹੌਲੀ-ਹੌਲੀ ਤੁਹਾਨੂੰ ਵੱਖ-ਵੱਖ ਹੁਨਰਮੰਦਾਂ ਬਾਰੇ ਪਤਾ ਲੱਗਦਾ ਹੈ। ਜਦੋਂ ਲੋਕ ਸਾਨੂੰ ਪੁੱਛਦੇ ਹਨ ਕਿ ਸ਼ੋਅ 'ਚ ਕੀ ਹੋਣ ਜਾ ਰਿਹਾ ਹੈ ਤਾਂ ਅਸਲੀਅਤ ਇਹ ਹੈ ਕਿ ਸਾਨੂੰ ਵੀ ਪਤਾ ਨਹੀਂ ਹੁੰਦਾ। ਇਸ ਸ਼ੋਅ ਦੀ ਖਾਸੀਅਤ ਇਹ ਹੈ ਕਿ ਇਸ ਦੀ ਅਸਲੀਅਤ ਅਤੇ ਇਨ੍ਹਾਂ ਬੱਚਿਆਂ ਦਾ ਹੁਨਰ ਸ਼ੋਅ ਨੂੰ ਆਕਾਰ ਦਿੰਦਾ ਹੈ। ਹੁਨਰ ਦਾ ਵਿਸ਼ਲੇਸ਼ਣ ਕਰਨ ਦਾ ਪੜਾਅ ਪੂਰਾ ਹੋ ਗਿਆ ਹੈ। ਹੁਣ ਇਹ ਸਾਡੇ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਸ਼ੋਅ ਨੂੰ ਪਹਿਲੇ 2 ਸੀਜ਼ਨ ਤੋਂ ਬਿਹਤਰ ਬਣਾਈਏ ਅਤੇ ਇਸ ਲਈ ਰਚਨਾਤਮਕ ਦਿਮਾਗ ਨਾਲ ਕੰਮ ਕਰੀਏ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News