ਅਮਿਤਾਭ ਬੱਚਨ ਦੇ ਰੂਪਨਗਰ ਪਹੁੰਚਣ ’ਤੇ ਪ੍ਰਸ਼ੰਸਕਾਂ ਦੀ ਲੱਗੀ ਭੀੜ

12/6/2019 9:19:26 AM

ਰੂਪਨਗਰ (ਕੈਲਾਸ਼) - ਸਿਨੇਮਾ ਜਗਤ ਦੇ ਮੈਗਾਸਟਾਰ ਅਮਿਤਾਭ ਬੱਚਨ ਵੀਰਵਾਰ ਨੂੰ ਸਵੇਰੇ 10 ਦੇ ਕਰੀਬ ਪਿੰਡ ਸੋਲਖੀਆਂ ਨੇਡ਼ੇ ਸਥਿਤ ਹੋਟਲ ’ਚ ਕੁਝ ਸਮੇਂ ਲਈ ਰੁਕੇ ਅਤੇ ਇਸ ਮੌਕੇ ਉਨ੍ਹਾਂ ਹੋਟਲ ਦੇ ਮਹਾ ਪ੍ਰਬੰਧਕ ਅਰੁਣ ਪਠਾਣੀਆ ਨਾਲ ਮੁਲਾਕਾਤ ਕੀਤੀ। ਅਮਿਤਾਭ ਬੱਚਨ ਮਨਾਲੀ ਤੋਂ ਫਿਲਮ ਦੀ ਸ਼ੂਟਿੰਗ ਦੇ ਬਾਅਦ ਚੰਡੀਗਡ਼੍ਹ ਵੱਲ ਜਾ ਰਹੇ ਸੀ।
Image result for amitabh bachchan roopnagar"
ਅਮਿਤਾਭ ਬੱਚਨ ਨੂੰ ਮਿਲਣ ਲਈ ਲੋਕਾਂ ਦੀ ਭੀਡ਼ ਲੱਗ ਗਈ। ਜਦੋਂ ਕਿ ਅਮਿਤਾਭ ਬੱਚਨ ਦੇ ਸਕਿਓਰਿਟੀ ਗਾਰਡਾਂ ਨੇ ਲੋਕਾਂ ਨੂੰ ਸੁਰੱਖਿਆ ਕਾਰਣਾਂ ਕਰ ਕੇ ਉਨ੍ਹਾਂ ਦੇ ਨੇਡ਼ੇ ਨਹੀਂ ਆਉਣ ਦਿੱਤਾ।
Image result for amitabh bachchan roopnagar"
ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਮਨਾਲੀ ਵੱਲ ਜਾਣ ਸਮੇਂ ਵੀ ਉਕਤ ਹੋਟਲ ’ਚ ਨਾਸ਼ਤਾ ਕਰ ਕੇ ਗਏ ਸੀ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਹਿਮਾਚਲ ਤੋਂ 'ਬ੍ਰਹਮਾਸਤਰ' ਨੂੰ ਲੈ ਕੇ ਨਗਰ ਦੇ ਨਸ਼ਾਲਾ ਪਿੰਡ 'ਚ ਪਰਤ ਆਏ ਸਨ।
Image result for amitabh bachchan roopnagar"
ਇਸ ਦੌਰਾਨ ਬਾਲੀਵੁੱਡ ਐਕਟਰ ਰਣਬੀਰ ਕਪੂਰ ਅਮਿਤਾਭ ਬੱਚਨ ਨਾਲ ਰਹੇ। ਦੱਸ ਦਈਏ ਕਿ ਬੀਤੇ ਦਿਨੀਂ ਨਗਰ ਦੇ ਨਸ਼ਾਲਾ 'ਚ 'ਬ੍ਰਹਮਾਸਤਰ' ਦੀ ਸ਼ੂਟਿੰਗ ਕੀਤੀ ਗਈ ਸੀ, ਜਿਸ 'ਚ ਅਮਿਤਾਭ ਬੱਚਨ ਤੇ ਰਣਬੀਰ ਕਪੂਰ ਨੇ ਸ਼ਿਰਕਤ ਕੀਤੀ ਸੀ।
Image result for amitabh bachchan roopnagar"
ਸ਼ੂਟਿੰਗ ਯੂਨਿਟ ਨੇ ਸਵੇਰੇ ਡੇਰਾ ਲਾ ਲਿਆ ਸੀ, ਜਦੋਂਕਿ ਅਮਿਤਾਭ ਤੇ ਰਣਬੀਰ ਧੁੱਪ ਨਿਕਲਣ ਤੋਂ ਬਾਅਦ ਹੀ ਨਸ਼ਾਲਾ ਪਿੰਡ 'ਚ ਪਹੁੰਚੇ ਸਨ। ਦੋਵੇਂ ਕਲਾਕਾਰਾਂ ਦਾ ਪਹਿਲਾਂ ਦ੍ਰਿਸ਼ ਨਸ਼ਾਲਾ ਦੇ ਜੰਗਲ 'ਚ ਆਰਾਧਨਾ ਕਰਦੇ ਫਿਲਮਾਇਆ ਗਿਆ।
Image result for amitabh bachchan roopnagar"

ਰਣਬੀਰ ਨੂੰ ਉਨ੍ਹਾਂ ਦੇ ਗੁਰੂ ਦੀ ਭੂਮਿਕਾ ਨਿਭਾ ਰਹੇ ਅਮਿਤਾਭ ਬੱਚਨ ਉਸ ਦੇ ਜੀਵਨ ਦੇ ਮੁੱਖ ਉਦੇਸ਼ ਵੱਲ ਸੰਕੇਤ (ਇਸ਼ਾਰਾ) ਕਰਦੇ ਹੋਏ ਉਨ੍ਹਾਂ ਨੂੰ ਮਨ ਨੂੰ ਭਟਕਣ ਤੋਂ ਰੋਕਣ ਦੀ ਕਰਕੀਬ ਦੱਸਦੇ ਹਨ। ਆਖਰੀ ਦ੍ਰਿਸ਼ (ਸੀਨ) 'ਚ ਅਮਿਤਾਭ ਬੱਚਨ ਤੇ ਰਣਬੀਰ ਨੂੰ ਹਿਮਾਚਲ ਤੋਂ 'ਬ੍ਰਹਮਾਸਤਰ' ਲਿਆਉਂਦੇ ਹੋਏ ਵੀ ਦਿਖਾਇਆ ਗਿਆ। ਗੁਰੂ ਤੇ ਸ਼ਿਸ਼ 'ਤੇ ਪੂਰੇ ਦਿਨ 'ਚ 4 ਦ੍ਰਿਸ਼ ਹੀ ਓਕੇ ਹੋ ਸਕੇ।

Image result for amitabh bachchan roopnagar"ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News