ਆਖਿਰ ਅਮਿਤਾਭ ਬੱਚਨ ਨੇ ਕਿਉਂ ਮੰਗੀ 'ਜ਼ੈੱਡ ਪਲੱਸ ਸੁਰੱਖਿਆ', ਜਾਣੋ ਵਜ੍ਹਾ

4/16/2019 2:13:50 PM

ਮੁੰਬਈ (ਬਿਊਰੋ) — ਇਨ੍ਹੀਂ ਦਿਨੀਂ ਦੇਸ਼ ਭਰ 'ਚ ਚੋਣਾਂ ਦਾ ਮਾਹੌਲ ਹੈ। ਉਥੇ ਹੀ ਅਜਿਹੇ 'ਚ ਬਾਲੀਵੁੱਡ ਸਿਤਾਰਿਆਂ 'ਤੇ ਵੀ ਚੋਣਾਂ ਦਾ ਖੁਮਾਰ ਚੜ੍ਹਿਆ ਹੋਇਆ ਹੈ। ਕੋਈ ਸਿਆਸੀ ਬਹਿਸ 'ਚ ਸੋਸ਼ਲ ਮੀਡੀਆ ਦੇ ਜ਼ਰੀਏ ਹਿੱਸਾ ਲੈ ਰਿਹਾ ਤਾਂ ਕੋਈ ਆਪਣੀ ਫਿਲਮ ਦੇ ਜ਼ਰੀਏ ਰਾਜਨੀਤਿਕ ਮੁੱਦੇ ਉੱਠਾ ਰਹੇ ਹਨ। ਇਸੇ ਦੌਰਾਨ ਅਮਿਤਾਭ ਬੱਚਨ ਵੀ ਚੋਣਾਂ ਦੇ ਇਸ ਮਾਹੌਲ 'ਚ ਰੁਮਤੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਟਵੀਟ ਕਰਕੇ ਕੁਝ ਅਜਿਹੀ ਗੱਲ ਆਖ ਦਿੱਤੀ ਹੈ ਕਿ ਉਸ ਦੇ ਫੈਨਜ਼ ਹੱਸਦੇ-ਮੁਸਕਰਾਉਂਦੇ ਨਜ਼ਰ ਆਏ। ਹਾਲਾਂਕਿ ਇਸ ਟਵੀਟ 'ਚ ਅਮਿਤਾਭ ਬੱਚਨ ਚੋਣਾਂ ਦੌਰਾਨ ਇਕ ਸ਼ਖਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਨਜ਼ਰ ਆਏ। ਅਮਿਤਾਭ ਬੱਚਨ ਦੀ ਇਹ ਚਿੰਤਾ ਲੋਕਾਂ ਦੇ ਹੱਸਣ ਦਾ ਕਾਰਨ ਕਿਵੇਂ ਬਣ ਗਈ।


ਦਰਅਸਲ, ਅਮਿਤਾਭ ਬੱਚਨ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਹ ਪੋਸਟ ਨਹੀਂ ਸਗੋਂ ਇਕ ਜੋਕ ਹੈ। ਅਮਿਤਾਭ ਬੱਚਨ ਨੇ ਨੇਤਾਵਾਂ ਦੀ ਜ਼ੈੱਡ ਪਲੱਸ ਸੁਰੱਖਿਆ ਨੂੰ ਲੈ ਕੇ ਤੰਜ ਕਸਿਆ ਹੈ, ਜੋ ਕੁਝ ਇਸ ਤਰ੍ਹਾਂ ਹੈ ''ਇਕ ਬੰਦਾ ਇਲੈਕਸ਼ਨ 'ਚ ਕਿਸਮਤ ਆਜਮਾ ਰਿਹਾ ਸੀ। ਉਸ ਨੂੰ ਸਿਰਫ ਤਿੰਨ ਵੋਟ ਮਿਲੇ। ਉਸ ਨੇ ਸਰਕਾਰ ਤੋਂ ਜ਼ੈੱਡ ਪਲੱਸ ਸੁਰੱਖਿਆ ਦੀ ਮੰਗ ਕੀਤੀ।'' ਜਿਲੇ ਦੇ ਡੀ. ਐੱਮ. ਨੇ ਕਿਹਾ, ''ਤੁਹਾਨੂੰ ਸਿਰਫ 3 ਵੋਟ ਮਿਲੇ ਹਨ, ਤੁਹਾਨੂੰ ਜ਼ੈੱਡ ਪਲੱਸ ਕਿਵੇਂ ਦੇ ਸਕਦੇ ਹਾਂ?'' ਆਦਮੀ ਬੋਲਿਆ, ''ਜਿਸ ਸ਼ਹਿਰ 'ਚ ਇੰਨ੍ਹੇ ਲੋਕ ਮੇਰੇ ਖਿਲਾਫ ਹੋਣ ਤਾਂ ਮੈਨੂੰ ਸੁਰੱਖਿਆ ਮਿਲਣੀ ਚਾਹੀਦੀ ਹੈ।''
ਅਮਿਤਾਭ ਬੱਚਨ ਦਾ ਇਹ ਜੋਕ ਉਨ੍ਹਾਂ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਹੁਣ ਤੱਕ ਇਸ ਨੂੰ ਕਈ ਲੋਕ ਸ਼ੇਅਰ ਕਰ ਚੁੱਕੇ ਹਨ। ਅਮਿਤਾਭ ਬੱਚਨ ਟਵਿਟਰ 'ਤੇ ਕਾਫੀ ਸਰਗਰਮ ਹਨ ਅਤੇ ਉਹ ਆਪਣੇ ਟਵਿਟਰ ਨੂੰ ਵੱਖਰੇ ਹੀ ਅੰਦਾਜ਼ 'ਚ ਇਸਤੇਮਾਲ ਕਰਦੇ ਹਨ। ਉਹ ਹਰ ਟਵੀਟ ਨਾਲ ਇਕ ਨੰਬਰ ਪਾਉਂਦੇ ਹਨ। ਉਸ ਦਾ ਇਹ ਅੰਦਾਜ਼ ਕਈ ਨੂੰ ਕੰਫਿਊਜ਼ ਵੀ ਕਰਦਾ ਹੈ।


ਦੱਸ ਦਈਏ ਕਿ ਅਮਿਤਾਭ ਬੱਚਨ ਖੁਦ ਰਾਜਨੀਤੀ 'ਚ ਹਿੱਸਾ ਲੈ ਚੁੱਕੇ ਹਨ। ਉਨ੍ਹਾਂ ਨੇ ਸਾਲ 1984 'ਚ ਫਿਲਮਾਂ ਤੋਂ ਬ੍ਰੇਕ ਲੈ ਕੇ ਰਾਜਨੀਤੀ 'ਚ ਐਂਟਰੀ ਲਈ ਸੀ। ਉਹ ਆਪਣੇ ਪਾਰਿਵਾਰਿਕ ਦੋਸਤ ਰਾਜੀਵ ਗਾਂਧੀ ਦੇ ਸਮਰਥਨ 'ਚ ਕਾਂਗਰਸ 'ਚ ਉਤਰੇ ਸਨ। ਅੱਠਵੇਂ ਲੋਕ ਸਭਾ ਚੋਣਾਂ 'ਚ ਅਮਿਤਾਭ ਬੱਚਨ, ਐੱਚ. ਐੱਨ. ਬਹੁਗੁਣਾ ਖਿਲਾਫ ਉਤਰ ਪ੍ਰਦੇਸ਼ ਦੀ ਇਲਹਾਬਾਦ ਸੀਟ ਤੋਂ ਖੜ੍ਹੇ ਸਨ। ਉਨ੍ਹਾਂ ਨੇ 68.2% ਵੋਟਾਂ ਦੀ ਰਿਕਾਰਡ ਜਿੱਤ ਨਾਲ ਯੂਪੀ ਦੇ ਸਾਬਕਾ ਮੁੱਖ ਮੰਤਰੀ ਨੂੰ ਹਰਾ ਦਿੱਤਾ ਸੀ। ਹਾਲਾਂਕਿ ਉਸ ਦਾ ਰਾਜਨੀਤਿਕ ਕਰੀਅਰ ਕੁਝ ਖਾਸ ਲੰਬਾ ਨਹੀਂ ਚੱਲਿਆ। ਤਿੰਨ ਸਾਲਾਂ ਬਾਅਦ ਉਨ੍ਹਾਂ ਨੇ ਰਾਜਨੀਤੀ ਨੂੰ 'ਗਟਰ' ਦਾਂ ਨਾਂ ਦਿੰਦੇ ਹੋਏ ਇਹ ਸਭ ਛੱਡ ਦਿੱਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News