'ਕੋਰੋਨਾ' ਖਿਲਾਫ ਜੰਗ 'ਚ ਮੁੜ ਅੱਗੇ ਆਏ ਸ਼ਾਹਰੁਖ ਖਾਨ, ਡਬਲਯੂ. ਐੱਚ. ਓ. ਨੇ ਵੀ ਕੀਤੀ ਤਾਰੀਫ

4/20/2020 9:52:11 AM

ਜਲੰਧਰ (ਵੈੱਬ ਡੈਸਕ) - ਡਬਲਯੂ ਐੱਚ ਓ ਨੇ ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖਾਨ ਦਾ ਧੰਨਵਾਦ ਕੀਤਾ ਹੈ। ਸ਼ਾਹਰੁਖ ਇੰਨੀ ਦਿਨੀਂ 'ਕੋਰੋਨਾ ਵਾਇਰਸ' ਦੀ ਮਾਰ ਝੱਲ ਰਹੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨਾਲ ਹੀ ਲੋਕਾਂ ਵਿਚ 'ਕੋਵਿਡ 19' ਬਾਰੇ ਜਾਗਰੂਕਤਾ ਵੀ ਫੈਲਾ ਰਹੇ ਹਨ। ਡਬਲਯੂ ਐੱਚ ਓ ਨੇ ਬੀਤੇ ਦਿਨੀ 'ਕੋਰੋਨਾ ਵਾਇਰਸ' ਖਿਲਾਫ ਜੰਗ ਲੜ ਰਹੇ ਸਿਹਤਕਰਮਚਾਰੀਆਂ ਅਤੇ ਇਸ ਦੌਰਾਨ ਲੋਕਾਂ ਨੂੰ ਜ਼ਰੂਰੀ ਸੇਵਾ ਪ੍ਰਦਾਨ ਕਰ ਰਹੇ ਲੋਕਾਂ ਲਈ ਆਯੋਜਨ ਰੱਖਿਆ ਸੀ। ਇਸ ਆਯੋਜਨ ਵਿਚ ਸ਼ਾਹਰੁਖ ਖਾਨ ਸਮੇਤ ਦੁਨੀਆਭਰ ਦੀ ਹਸਤੀਆਂ ਨੇ ਹਿੱਸਾ ਲਿਆ ਅਤੇ ਕੋਰੋਨਾ ਦੇ ਖਿਲਾਫ ਜੰਗ ਲੜ ਰਹੇ ਲੋਕਾਂ ਦਾ ਉਤਸ਼ਾਹ ਵਧਾਇਆ। ਡਬਲਯੂ ਐੱਚ ਓ ਦੀ ਵੱਲੋਂ ਆਯੋਜਿਤ ਕੀਤੇ ਗਏ ਪ੍ਰੋਗਰਾਮ ਦਾ ਨਾਂ 'ਵਨ ਵਰਲਡ ਟੂਗੈਦਰ ਐਟ ਹੋਮ' ਸੀ। ਇਹ ਇਕ ਵਰਚੁਅਲ ਪ੍ਰੋਗਰਾਮ ਗੈਰ-ਲਾਭਕਾਰੀ ਸੰਗਠਨ ਗਲੋਬਲ ਸਿਟੀਜਨ ਦੀ ਮਦਦ ਨਾਲ ਰੱਖਿਆ ਗਿਆ ਸੀ। ਇਸ ਆਯੋਜਨ ਵਿਚ ਮੌਜੂਦ ਸਾਰੇ ਕਲਾਕਾਰਾਂ ਨੇ ਘਰ ਬੈਠ ਕੇ ਆਪਣੀ ਖਾਸ ਪਰਫਾਰਮੈਂਸ ਦਿੱਤੀ।

 ਇਸ ਆਯੋਜਨ ਵਿਚ ਸ਼ਾਮਿਲ ਹੋਣ ਵਾਲੇ ਦਾ ਡਬਲਯੂ ਐੱਚ ਓ ਦੇ ਮਹਾਨਿਰਦੇਸ਼ਕ ਡਾਕਟਰ ਟੇਡਰੋਸ ਅਧਾਨੋਮ ਗੈਬੇਰੀਅਸ ਨੇ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਟਵਿੱਟਰ 'ਤੇ ਸ਼ਾਹਰੁਖ ਖਾਨ ਦਾ ਧੰਨਵਾਦ ਕਰਦੇ ਹੋਏ ਟਵੀਟ ਵਿਚ ਲਿਖਿਆ, ''ਸ਼ਾਹਰੁਖ ਖਾਨ ਡਬਲਯੂ ਐੱਚ ਓ ਅਤੇ ਗਲੋਬਲ ਸਿਟੀਜਨ ਨਾਲ ਇਕਜੁਟਤਾ ਦਿਖਾਉਣ ਅਤੇ 'ਵਨ ਵਰਲਡ ਟੂਗੈਦਰ ਐਟ ਹੋਮ' ਦਾ ਹਿੱਸਾ ਬਣਨ ਲਈ ਧੰਨਵਾਦ। ਇਸ ਇਕਜੁਟਤਾ ਨਾਲ ਅਸੀਂ ਦੁਨੀਆ ਤੋਂ 'ਕੋਵਿਡ 19' ਦਾ ਸਫਾਇਆ ਕਰ ਸਕਦੇ ਹਨ।'' 

ਡਾਕਟਰ ਟੇਡਰੋਸ ਅਧਾਨੋਮ ਗੈਬੇਰੀਅਸ ਨੇ  ਆਪਣੇ ਟਵੀਟ ਵਿਚ ਇਹ ਵੀ ਦੱਸਿਆ ਕਿ ਆਪਣੇ ਪਰਫਾਰਮੈਂਸ ਦੌਰਾਨ ਸ਼ਾਹਰੁਖ ਖਾਨ ਨੇ ਦਰਸ਼ਕਾਂ ਤੋਂ ਹਰ ਇਕ ਉਸ ਇਨਸਾਨ ਦੀ ਮਦਦ ਕਰਨ ਦੀ ਅਪੀਲ ਕੀਤੀ, ਜਿਹੜਾ ਘਰ ਵਿਚ ਰਹਿਣ ਦੌਰਾਨ ਮੁਸ਼ਕਿਲਾਂ ਤੋਂ ਲੰਘ ਰਿਹਾ ਹੈ। ਸ਼ਾਹਰੁਖ ਖਾਨ ਨੇ ਕਿਹਾ ਕਿ 130 ਕਰੋੜ ਦੀ ਆਬਾਦੀ ਵਾਲਾ ਦੇਸ਼ ਭਾਰਤ ਵਿਚ 'ਲੌਕ ਡਾਊਨ' ਹੈ। ਇਸ ਦੇਸ਼ ਵਿਚ ਸਭ ਤੋਂ ਕਮਜ਼ੋਰ ਲੋਕਾਂ ਨੂੰ 'ਕੋਰੋਨਾ ਵਾਇਰਸ' ਦੀ ਮਾਰ ਪੈ ਰਹੀ ਹੈ। ਇਸ ਤੋਂ ਇਲਾਵਾ ਸ਼ਾਹਰੁਖ ਖਾਨ 'ਕੋਰੋਨਾ' ਨੂੰ ਲੈ ਕੇ ਹੋਰ ਵੀ ਕਈ ਗੱਲਾਂ ਕੀਤੀਆਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News