#ਮੀਟੂ ਨੇ ਪੂਰੀ ਦੁਨੀਆ ਦੀਆਂ ਔਰਤਾਂ ਨੂੰ ਆਵਾਜ਼ ਉਠਾਉਣ ਦਾ ਮੌਕਾ ਦਿੱਤਾ : ਸ਼ਾਹਰੁਖ

12/9/2019 8:48:41 AM

ਮੁੰਬਈ (ਭਾਸ਼ਾ) - ਬਾਲੀਵੁੱਡ ਦੇ ਅਦਾਕਾਰ ਸ਼ਾਹਰੁਖ ਖਾਨ ਨੇ ਕਿਹਾ ਹੈ ਕਿ ਮੀ ਟੂ ਅੰਦੋਲਨ ਭਾਵੇਂ ਪੱਛਮੀ ਦੇਸ਼ਾਂ ਤੋਂ ਸ਼ੁਰੂ ਹੋਇਆ ਹੋਵੇ ਪਰ ਇਸ ਨੇ ਭਾਰਤ ਸਮੇਤ ਪੂਰੀ ਦੁਨੀਆ ਦੀਆਂ ਔਰਤਾਂ ਨੂੰ ਉਨ੍ਹਾਂ ਨਾਲ ਹੋਈ ਬਦਸਲੂਕੀ ਦੇ ਖਿਲਾਫ ਅਵਾਜ਼ ਚੁੱਕਣ ਦਾ ਮੌਕਾ ਦਿੱਤਾ ਹੈ।
ਸ਼ਾਹਰੁਖ (54) ਨੇ ਬੀ.ਬੀ.ਸੀ. ਨਾਲ ਇਕ ਭੇਂਟ ਵਾਰਤਾ ’ਚ ਕਿਹਾ ਕਿ ਇਹ ਅੰਦੋਲਨ ਪੱਛਮੀ ਦੇਸ਼ਾਂ ਤੋਂ ਸ਼ੁਰੂ ਹੋਇਆ ਅਤੇ ਇਸ ਨੇ ਔਰਤਾਂ ਨੂੰ ਇਸ ਬਾਰੇ ਬੋਲਣ ਦਾ ਮੌਕਾ ਦਿੱਤਾ। ਇਸ ਨੇ ਉਨ੍ਹਾਂ ਨੂੰ ਆਪਣੀ ਆਪਬੀਤੀ ਸੁਣਾਉਣ ਲਈ ਕਾਫੀ ਹਮਾਇਤ ਦਿੱਤੀ ਹੈ। ਇਸ ਅੰਦੋਲਨ ਦੀ ਮਹਾਨਤਾ ਇਹ ਹੈ ਕਿ ਭਵਿੱਖ ’ਚ ਸਾਨੂੰ ਇਹ ਪ੍ਰਵਾਨ ਕਰਨਾ ਹੋਵੇਗਾ ਕਿ ਜ਼ਿਆਦਾਤਰ ਖੇਤਰਾਂ ’ਚ ਲੋਕ ਔਰਤਾਂ ਨਾਲ ਭੈੜਾ ਸਲੂਕ ਕਰਦੇ ਹਨ ਅਤੇ ਅਜਿਹਾ ਹਰ ਥਾਂ ’ਤੇ ਹੁੰਦਾ ਹੈ। ਅਦਾਕਾਰ ਨੇ ਉਮੀਦ ਪ੍ਰਗਟ ਕੀਤੀ ਕਿ ਇਸ ’ਚ ਤਬਦੀਲੀ ਆਵੇਗੀ। ਉਨ੍ਹਾਂ ਕਿਹਾ ਕਿ ਸਿਨੇਮਾ ਅਤੇ ਮੀਡੀਆ ਜਗਤ ਦੀ ਗੱਲ ਕਰੀਏ ਤਾਂ ਇਹ ਸਾਨੂੰ ਕੁਝ ਹੋਰ ਜਾਗਰੂਕ ਕਰੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News