''ਸੂਰਜ ਪੇ ਮੰਗਲ ਭਾਰੀ'' ਦੀ ਸ਼ੂਟਿੰਗ ਸ਼ੁਰੂ, ਦਿਲਜੀਤ ਨਾਲ ਦਿਸਣਗੇ ਮਨੋਜ ਤੇ ਫਾਤਿਮਾ

1/8/2020 1:16:46 PM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ, ਮਨੋਜ ਬਾਜਪਈ ਤੇ ਫਾਤਿਮਾ ਸਨਾ ਸ਼ੇਖ ਦੀ ਫੈਮਿਲੀ ਕਾਮੇਡੀ ਫਿਲਮ 'ਸੂਰਜ ਪੇ ਮੰਗਲ ਭਾਰੀ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਗ ਪਹਿਲੀ ਵਾਰ ਹੈ ਜਦੋਂ ਇਹ ਤਿੰਨੇ ਸਿਤਾਰੇ ਇਕੱਠੇ ਕਿਸੇ ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਕਰ ਰਹੇ ਹਨ। ਇਸ ਮੌਕੇ 'ਤੇ ਪ੍ਰੋਡਕਸ਼ਨ ਕੰਪਨੀ ਜੀ. ਸਟੂਡੀਓ ਨੇ ਕਲੈਪ ਬੋਰਡ ਦੀ ਤਸਵੀਰ ਕੀਤੀ ਤੇ ਲਿਖਿਆ, ''ਸ਼ੁਰੂ ਹੋ ਗਈ ਹੈ ਸ਼ੂਟਿੰਗ, ਹੁਣ ਪਏਗਾ ਸੂਰਜ ਪੇ ਮੰਗਲ ਭਾਰੀ''।

 

 
 
 
 
 
 
 
 
 
 
 
 
 
 

शुरू हो गयी है Shooting, अब पड़ेगा #SurajPeMangalBhari! The film goes on floors today! 🎬 Break a leg #AbhishekSharma @bajpayee.manoj @diljitdosanjh @fatimasanashaikh @zeestudiosofficial @shariq_patel @vyasabhishek77

A post shared by Zee Studios (@zeestudiosofficial) on Jan 6, 2020 at 12:44am PST

ਨਿਰਦੇਸ਼ਕ ਅਭਿਸ਼ੇਕ ਸ਼ਰਮਾ ਨੇ ਫਿਲਮ ਬਾਰੇ ਗੱਲ ਕਰਦੇ ਹੋਏ ਕਿਹਾ, ''ਫਿਲਮ 'ਸੂਰਜ ਪੇ ਮੰਗਲ' ਇਕ ਅਨੋਖੀ ਪਰਿਵਾਰਿਕ ਕਾਮੇਡੀ ਹੈ, ਜੋ ਆਪਣੇ ਤਾਜਾ ਤਰੀਨ ਤੇ ਮਜਬੂਤ ਕਿਰਦਾਰਾਂ ਦੇ ਦਮ 'ਤੇ ਹਾਸੇ ਪੈਦਾ ਕਰਦੀ ਹੈ। ਇਸ ਦੇ ਪਿਛੋਕੜ 'ਚ 1990 ਦੇ ਦਹਾਕੇ ਦੀ ਮਾਸੂਮੀਅਤ ਤੇ ਸਾਦਗੀ ਹੈ, ਜਦੋਂ ਸੋਸ਼ਲ ਮੀਡੀਆ ਜਾਂ ਮੋਬਾਇਲ ਫੋਨ ਨਹੀਂ ਹੁੰਦੇ ਸਨ।''

ਸ਼ਰਮਾ ਨੇ ਕਿਹਾ ਕਿ ਦਿਲਜੀਤ ਦੋਸਾਂਝ, ਮਨੋਜ, ਫਾਤਿਮਾ ਵਰਗੇ ਬਿਹਤਰੀਨ ਕਲਾਕਾਰਾਂ ਤੋਂ ਉਮੀਦ ਹੈ ਕਿ ਉਹ ਪਰਿਵਾਰਿਕ ਦਰਸ਼ਕਾਂ ਲਈ ਇਕ ਸ਼ਾਨਦਾਰ ਕਹਾਣੀ ਲਿਆ ਸਕਣਗੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਨ-ਹਾਊਸ ਪ੍ਰੋਡਕਸ਼ਨ ਜੀ ਸਟੂਡੀਓਜ਼ 'ਤੇ ਮਾਣ ਹੈ। ਉਥੇ ਹੀ ਜੀ ਸਟੂਡੀਓਜ਼ ਦੇ ਸੀ. ਈ. ਓ. ਸ਼ਰੀਕ ਪਟੇਲ ਨੇ ਕਿਹਾ ਕਿ ਇਹ ਸ਼ਾਨਦਾਰ ਕਲਾਕਾਰਾਂ ਨਾਲ ਇਕ ਅਨੋਖੀ ਕਹਾਣੀ ਹੈ। ਅਸੀਂ ਅਭਿਸ਼ੇਕ ਸ਼ਰਮਾ ਨਾਲ ਕੰਮ ਕਰਨ ਨੂੰ ਲੈ ਕੇ ਬੇਹੱਦ ਖੁਸ਼ ਹਾਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News