ਪਿਤਾ ਸੁਰਜੀਤ ਬਿੰਦਰਖੀਆ ਦੇ ਬਰਥਡੇ 'ਤੇ ਭਾਵੁਕ ਹੋਏ ਗੀਤਾਜ਼ ਬਿੰਦਰਖੀਆ, ਸ਼ੇਅਰ ਕੀਤੀ ਪੋਸਟ
4/15/2020 2:40:31 PM

ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਸੁਰਜੀਤ ਬਿੰਦਰਖੀਆ 15 ਅਪ੍ਰੈਲ 1962 ਵਿਚ ਪਿੰਡ ਬਿੰਦਰਖ, ਜ਼ਿਲ੍ਹਾ ਰੋਪੜ ਵਿਚ ਹੋਇਆ ਸੀ। ਗੀਤਾਜ਼ ਬਿੰਦਰਖੀਆ ਨੇ ਆਪਣੇ ਪਿਤਾ ਸੁਰਜੀਤ ਬਿੰਦਰਖੀਆ ਨੂੰ ਯਾਦ ਕਰਦੇ ਹੋਏ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ ਵਿਚ ਉਨ੍ਹਾਂ ਨੇ ਲਿਖਿਆ, ''HAPPY BIRTHDAY DAD❤️ @surjitbindrakhia #surjitbindrakhia #gitazbindrakhia #bindrakhia''। ਉਨ੍ਹਾਂ ਵੱਲੋਂ ਪੋਸਟ ਕੀਤੀ ਇਹ ਤਸਵੀਰ 'ਤੇ ਫੈਨਜ਼ ਕੁਮੈਂਟ ਕਰ ਕੇ ਸੁਰਜੀਤ ਬਿੰਦਰਖੀਆ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇਸ ਪੋਸਟ ਰਾਹੀਂ ਗੀਤਾਜ਼ ਬਿੰਦਰਖੀਆ ਨੇ ਆਪਣੇ ਪਿਤਾ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਇਸੇ ਤਰ੍ਹਾਂ ਪੰਜਾਬੀ ਇੰਡਸਟਰੀ ਦੇ ਹੋਰ ਕਲਾਕਾਰਾਂ ਨੇ ਵੀ ਸੁਰਜੀਤ ਬਿੰਦਰਖੀਆ ਨੂੰ ਉਨ੍ਹਾਂ ਦੇ ਬਰਥਡੇ 'ਤੇ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ।
HAPPY BIRTHDAY DAD❤️ @surjitbindrakhia #surjitbindrakhia #gitazbindrakhia #bindrakhia
A post shared by Gitaz Bindrakhia👑ਬਿੰਦਰੱਖੀਆ (@gitazbindrakhia) on Apr 14, 2020 at 11:36am PDT
ਸੁਰਜੀਤ ਬਿੰਦਰਖੀਆ ਦੇ ਪਿਤਾ ਪਿੰਡ ਦੇ ਇਕ ਪ੍ਰਸਿੱਧ ਰੈਸਲਰ ਸਨ ਅਤੇ ਸੁਰਜੀਤ ਨੇ ਵੀ ਰੈਸਲਿੰਗ ਅਤੇ ਕਬੱਡੀ ਦੇ ਗੁਰ ਆਪਣੇ ਪਿਤਾ ਤੋਂ ਸਿੱਖੇ ਸਨ। ਸੁਰਜੀਤ ਬਿੰਦਰਖੀਆ ਨੇ ਯੂਨੀਵਰਸਿਟੀ ਪੱਧਰ 'ਤੇ ਰੈਸਲਿੰਗ ਦੇ ਕਈ ਮੁਕਾਬਲਿਆਂ ਵਿਚ ਭਾਗ ਲਿਆ ਸੀ। ਉਨ੍ਹਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਬੋਲੀਆਂ ਤੋਂ ਆਪਣੇ ਕਾਲਜ ਦੀ ਭੰਗੜਾ ਟੀਮ ਨਾਲ ਕੀਤੀ ਸੀ। ਸੁਰਜੀਤ ਬਿੰਦਰਖੀਆ ਗਾਇਕੀ ਦੇ ਗੁਰ ਆਪਣੇ ਗੁਰੂ ਅਤੁਲ ਸ਼ਰਮਾ ਤੋਂ ਸਿੱਖੇ। ਗੀਤਕਾਰ ਸ਼ਮਸ਼ੇਰ ਸੰਧੂ ਨੇ ਉਨ੍ਹਾਂ ਵਿਚਲੇ ਹੁਨਰ ਨੂੰ ਪਛਾਣਿਆ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲੈ ਕੇ ਆਏ। ਸ਼ਮਸ਼ੇਰ ਸੰਧੂ ਵੱਲੋਂ ਲਿਖੇ ਗਏ ਅਨੇਕਾਂ ਹੀ ਹਿੱਟ ਗੀਤ ਸੁਰਜੀਤ ਬਿੰਦਰਖੀਆ ਨੇ ਗਾਏ, ਜਿਨ੍ਹਾਂ ਨੂੰ ਅਤੁਲ ਸ਼ਰਮਾ ਨੇ ਪ੍ਰੋਡਿਊਸ ਕੀਤਾ ਸੀ। ਉਨ੍ਹਾਂ ਦਾ ਵਿਆਹ ਪ੍ਰੀਤ ਕਮਲ ਨਾਲ ਹੋਇਆ, ਜਿਨ੍ਹਾਂ ਤੋਂ ਉਨ੍ਹਾਂ ਦੇ 2 ਬੱਚੇ ਹਨ ਇਕ ਪੁੱਤਰ ਗੀਤਾਜ਼ ਬਿੰਦਰਖੀਆ ਅਤੇ ਧੀ ਮਿਨਾਜ਼ ਬਿੰਦਰਰਖੀਆ। ਸੁਰਜੀਤ ਆਪਣੀ ਬੁਲੰਦ ਆਵਾਜ਼ ਕਰਕੇ ਕੁਝ ਹੀ ਸਾਲਾਂ ਵਿਚ ਮਸ਼ਹੂਰ ਹੋ ਗਏ।
90 ਦੇ ਦਹਾਕੇ ਵਿਚ ਸੁਰਜੀਤ ਬਿੰਦਰਖੀਆ ਅਜਿਹੇ ਗਾਇਕ ਸਨ, ਜੋ ਆਪਣੀ ਬੁਲੰਦ ਅਤੇ ਬਿਹਤਰੀਨ ਆਵਾਜ਼ ਦੇ ਨਾਲ-ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਪੰਜਾਬ ਦੀਆਂ ਰਹੁ ਰੀਤਾਂ ਨੂੰ ਬੜੇ ਹੀ ਸੋਹਣੇ ਅਤੇ ਨਿਵੇਕਲੇ ਢੰਗ ਨਾਲ ਆਪਣੇ ਗੀਤਾਂ ਵਿਚ ਪੇਸ਼ ਕਰਦੇ ਸਨ। ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਪਹਿਲਾ ਮੌਕਾ 1990 ਵਿਚ ਮਿਲਿਆ। 'ਅੱਡੀ ਉੱਤੇ ਘੁੰਮ' ਉਨ੍ਹਾਂ ਦੀ ਪਹਿਲੀ ਐਲਬਮ ਸੀ। ਇਸ ਵਿਚ ਬਿੰਦਰਖੀਆ ਦਾ ਗੀਤ 'ਜੁਗਨੀ' ਵੀ ਸ਼ਾਮਿਲ ਸੀ, ਜਿਸ ਵਿਚ ਉਨ੍ਹਾਂ ਨੇ 32 ਸੈਕਿੰਟਾਂ ਦੀ ਹੇਕ ਲਗਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਸੀ।
Go Corona Go🔫Eton Pehlan Puraniyan Photoyan Muk Jan🤨Just Leave! #bindrakhia #gitazbindrakhia
A post shared by Gitaz Bindrakhia👑ਬਿੰਦਰੱਖੀਆ (@gitazbindrakhia) on Apr 6, 2020 at 6:50am PDT
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ