ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ''ਚ ਭੜਕੇ ਪ੍ਰਸ਼ੰਸਕ, ਆਨਲਾਈਨ ਪਟੀਸ਼ਨ ''ਤੇ 8.50 ਲੱਖ ਲੋਕਾਂ ਨੇ ਕੀਤੇ ਦਸਤਖ਼ਤ

6/18/2020 9:10:20 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਬਾਲੀਵੁੱਡ 'ਚ ਭਤੀਜਾਵਾਦ/ਭੇਦਭਾਵ ਜਾਂ ਪੱਖਪਾਤ ਦਾ ਮਾਮਲਾ ਗਰਮ ਹੋਇਆ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾਵਾਂ ਅਤੇ ਕਲਾਕਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤਰਤੀਬ 'ਚ ਜਯਸ਼੍ਰੀ ਸ਼ਰਮਾ ਸ਼੍ਰੀਕਾਂਤ ਨਾਂ ਦੇ ਇੱਕ ਫੇਸਬੁੱਕ ਯੂਜ਼ਰ ਨੇ ਭਤੀਜਾਵਾਦ ਫੈਲਾਉਣ ਵਾਲਿਆਂ ਦਾ ਬਾਈਕਾਟ ਕਰਨ ਲਈ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ।

ਜਯਸ਼੍ਰੀ ਸ਼ਰਮਾ ਸ਼੍ਰੀਕਾਂਤ ਨੇ ਇਹ ਪਟੀਸ਼ਨ 16 ਜੂਨ ਨੂੰ ਸ਼ਾਮ 6:47 ਵਜੇ Change.org 'ਤੇ ਸ਼ੁਰੂ ਕੀਤੀ ਸੀ। ਉਸ ਨੇ ਇਸ ਨੂੰ ਫੇਸਬੁੱਕ 'ਤੇ ਸਾਂਝਾ ਕਰਦਿਆਂ ਲਿਖਿਆ, “ਕਿਰਪਾ ਕਰਕੇ ਦਸਤਖ਼ਤ ਕਰੋ ਅਤੇ ਸਾਂਝਾ ਕਰੋ। ਅਸੀਂ ਫ਼ਿਲਮ ਉਦਯੋਗ 'ਚ ਬਦਲਾਅ ਲਿਆ ਸਕਦੇ ਹਾਂ ਅਤੇ ਸੰਭਵ ਤੌਰ 'ਤੇ ਅਜਿਹਾ ਕੁਝ ਵਾਰ-ਵਾਰ ਹੋਣ ਤੋਂ ਰੋਕ ਸਕਦੇ ਹਾਂ।''

ਜਯਸ਼੍ਰੀ ਨੇ ਇਸ ਪਟੀਸ਼ਨ ਨੂੰ 10 ਲੱਖ ਦਸਤਖ਼ਤ ਦਾ ਟੀਚਾ ਸ਼ੁਰੂ ਕੀਤਾ ਅਤੇ 30 ਘੰਟਿਆਂ 'ਚ 8.50 ਲੱਖ ਤੋਂ ਵੱਧ ਲੋਕਾਂ ਨੇ ਇਸ 'ਤੇ ਦਸਤਖ਼ਤ ਕੀਤੇ ਹਨ। ਜਯਸ਼੍ਰੀ ਦੇ ਫੇਸਬੁੱਕ ਪ੍ਰੋਫਾਈਲ ਮੁਤਾਬਕ, ਉਹ ਇੱਕ ਬਾਲੀਵੁੱਡ ਕੋਰੀਓਗ੍ਰਾਫਰ, ਕਲਾਕਾਰ, ਨਿਰਦੇਸ਼ਕ ਅਤੇ ਰੇਡੀਓ ਜੌਕੀ ਹੈ। ਉਹ ਅਸਲ 'ਚ ਕੀਨੀਆ ਦੇ ਨੈਰੋਬੀ ਦੀ ਰਹਿਣ ਵਾਲੀ ਹੈ ਅਤੇ ਇਸ ਸਮੇਂ ਪ੍ਰਿੰਸਟਨ (ਨਿਊ ਜਰਸੀ) 'ਚ ਰਹਿੰਦੀ ਹੈ। ਉਹ ਉੱਤਰੀ ਅਮਰੀਕਾ ਦੇ ਦੱਖਣੀ ਏਸ਼ੀਆਈ ਰੇਡੀਓ ਸਟੇਸ਼ਨ ਰੁਕਸ ਐਵੇਨਿਊ ਵਿਖੇ ਇੱਕ ਆਰਜੇ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News