ਅਲਵਿਦਾ ਸੁਸ਼ਾਂਤ ਸਿੰਘ ਰਾਜਪੂਤ 1986-2020

6/15/2020 2:27:44 PM

ਜਿਹੜੇ ਸਬਕ ਸੁਸ਼ਾਂਤ ਨੇ ਫ਼ਿਲਮਾਂ ਤੋਂ ਲਏ ਅਤੇ ਦਿੱਤੇ, ਇੱਕ ਵਾਰ ਉਨ੍ਹਾਂ ਨੂੰ ਦਿਮਾਗ ਵਿਚ ਲਿਆਉਂਦਾ ਤਾਂ ਸ਼ਾਇਦ ਜੋ ਹੋਇਆ ਉਹ ਨਾ ਹੁੰਦਾ...
ਸੁਸ਼ਾਂਤ ਸਿੰਘ ਰਾਜਪੂਤ, ਬਿਹਾਰ ਵਿਚ ਜਨਮਿਆ, ਦਿੱਲੀ ਵਿਚ ਪਲਿਆ-ਵਧਿਆ। ਐਸਟ੍ਰੋਨਾਟ ਬਣਨਾ ਚਾਹੁੰਦਾ ਸੀ ਪਰ ਮੈਕੇਨੀਕਲ ਇੰਜੀਨੀਅਰਿੰਗ ਕਰਨ ਲੱਗਾ। ਡਾਂਸ ਦਾ ਸ਼ੌਕ ਉਸ ਨੂੰ ਫ਼ਿਲਮ ਉਦਯੋਗ ਦੇ ਨੇੜੇ ਲੈ ਗਿਆ। ਬੈਕਗਰਾਊਂਡ ਡਾਂਸਰ ਰਿਹਾ। ਸਾਲ 2006 ਵਿਚ ਆਸਟਰੇਲੀਆ ਵਿਚ ਹੋਈਆਂ ਕਾਮਨਵੈਲਥ ਖੇਡਾਂ ਵਿਚ ਐਸ਼ਵਰਿਆ ਰਾਏ ਨਾਲ ਪਰਫਾਰਮ ਕੀਤਾ। ਹੌਲੀ-ਹੌਲੀ ਅੱਗੇ ਵਧਿਆ ਅਤੇ ਛੋਟੇ ਪਰਦੇ ਨਾਲ ਜੁੜ ਗਿਆ। ਵੱਡੇ ਪਰਦੇ 'ਤੇ ਪਹਿਲੀ ਫ਼ਿਲਮ 'ਕਾਏ ਪੋ ਛੇ' ਸੀ, ਜਿਸ ਵਿਚ ਇੱਕ ਕ੍ਰਿਕਟਰ ਦਾ ਕਿਰਦਾਰ ਨਿਭਾਉਂਦਾ ਨਜ਼ਰ ਆਇਆ। ਇਸ ਕਿਰਦਾਰ ਨੂੰ ਨਿਭਾਉਣ ਦੀ ਸਲਾਹ ਸੁਸ਼ਾਂਤ ਦੀ ਭੈਣ ਮੀਤੂ ਨੇ ਦਿੱਤੀ ਸੀ, ਜਿਹੜਾ ਖੁਦ ਸਟੇਟ ਲੈਵਲ (ਪੱਧਰ) ਦੀ ਕ੍ਰਿਕਟਰ ਹੈ। ਬਸ ਇੱਥੋਂ ਹੀ ਸਫਰ ਸ਼ੁਰੂ ਹੋਇਆ। ਵੱਡੇ ਪਰਦੇ 'ਤੇ ਸੁਸ਼ਾਂਤ ਨੂੰ ਸਭ ਤੋਂ ਵੱਧ ਪਸੰਦ ਵੀ ਕ੍ਰਿਕਟਰ ਨਾਲ ਜੁੜੇ ਕਿਰਦਾਰਾਂ ਨੂੰ ਲੈ ਕੇ ਹੀ ਕੀਤਾ ਗਿਆ। 'ਕਾਏ ਪੋ ਛੇ' ਤੋਂ ਬਾਅਦ ਜਦੋਂ ਉਸ ਦੀ ਫ਼ਿਲਮ 'ਐੱਮ ਐੱਸ ਧੋਨੀ : ਦਿ ਅਨਟੋਲਡ ਸਟੋਰੀ' ਆਈ ਤਾਂ ਸੁਸ਼ਾਂਤ ਵੀ ਕੈਪਟਨ ਕੂਲ ਅਖਵਾਉਣ ਲੱਗਾ। ਇਸ ਦੌਰਾਨ ਸੁਸ਼ਾਂਤ ਸਿੰਘ ਰਾਜਪੂਤ ਨੇ ਸਖ਼ਤ ਮਿਹਨਤ ਕੀਤੀ ਸੀ। ਧੋਨੀ ਦੀ ਚਾਲ ਤੋਂ ਲੈ ਕੇ ਬਾਲ ਤਕ ਸਭ ਹੂਬਹੂ ਅਪਣਾਏ ਸਨ। ਹੈਲੀਕਾਪਟਰ ਸ਼ਾਟ ਅਜਿਹਾ ਕਿ ਧੋਨੀ ਖੁਦ ਇੱਕ ਪਲ ਲਈ ਇਹ ਸੋਚਣ 'ਤੇ ਮਜਬੂਰ ਹੋ ਗਿਆ ਕਿ ਪਰਦੇ 'ਤੇ ਸੁਸ਼ਾਂਤ ਹੈ ਜਾਂ ਫਿਰ ਉਹ।
Sushant Singh Rajput Death News: Passes at 34, Last Ritual at ...
ਇਕ ਇੰਟਰਿਵਊ ਵਿਚ ਸੁਸ਼ਾਂਤ ਨੇ ਕਿਹਾ ਸੀ, 'ਮੰਜਿਲ ਤੋਂ ਵੱਧ ਯਾਤਰਾ ਮਾਇਨੇ ਰੱਖਦੀ ਹੈ। ਧੋਨੀ ਤੇ ਮੇਰੇ ਖਿਆਲਾਂ ਵਿਚ ਇਹ ਹੀ ਇਕ ਚੀਜ਼ ਬਰਾਬਰ ਸੀ ਤੇ ਮੈਨੂੰ ਇਹ ਉਸ ਸਮੇਂ ਮਹਿਸੂਸ ਹੋਇਆ ਜਦੋਂ ਮੈਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ। ਮੈਂ ਆਪਣੇ ਭਵਿੱਖ ਦੀ ਚਿੰਤਾ ਨਹੀਂ ਕਰਦਾ। ਨਾ ਮੇਰਾ ਕੋਈ ਟੀਚਾ ਹੈ। ਮੈਂ ਖੁਦ ਨੂੰ ਗੰਭੀਰਤਾ ਨਾਲ ਵੀ ਨਹੀਂ ਲੈਂਦਾ।'

ਮੰਜਲ ਤੋਂ ਵੱਧ ਯਾਤਰਾ ਮਾਇਨੇ ਰੱਖਦੀ ਸੀ। ਯਾਤਰਾ ਤਾਂ ਸੁਸ਼ਾਂਤ ਦੀ ਕਾਫ਼ੀ ਤਾਰੀਫਯੋਗ ਰਹੀ ਪਰ ਮੰਜਿਲ ਅਜਿਹੀ ਹੋਵੇਗੀ, ਅਜਿਹਾ ਨਹੀਂ ਸੋਚਿਆ ਸੀ। ਜਿਹੜੇ ਸਬਕ ਸੁਸ਼ਾਂਤ ਨੇ ਫਿਲਮਾਂ ਤੋਂ ਲਏ ਤੇ ਦਿੱਤੇ, ਇਕ ਵਾਰ ਉਨ੍ਹਾਂ ਨੂੰ ਦਿਮਾਗ ਵਿਚ ਰੱਖ ਲੈਂਦਾਂ ਤਾਂ ਸ਼ਾਇਦ ਅਜਿਹਾ ਨਾ ਕਰਦਾ। ਮੇਰੇ ਦਿਮਾਗ ਵਿਚ ਜਿਹੜਾ ਸਬਕ ਆਇਆ ਉਹ ਫ਼ਿਲਮ 'ਐੱਮ ਐੱਸ ਧੋਨੀ : ਦਿ ਅਨਟੋਲਡ ਸਟੋਰੀ' ਦਾ ਸੀ। ਜਦੋਂ ਧੋਨੀ ਡਿਪ੍ਰੈਸ਼ਨ ਵਿਚ ਹੁੰਦਾ ਹੈ ਤਾਂ ਉਹ ਆਪਣੇ ਸੀਨੀਅਰ 'ਅਨਿਮੇਸ਼ ਕੁਮਾਰ ਗਾਂਗੁਲੀ' ਨਾਲ ਗੱਲਬਾਤ ਕਰਦਾ ਹੈ...
Sushant Singh Rajput Height, Age, Death, Girlfriend, Wife, Family ...
ਅਨਿਮੇਸ਼ : ਜਦੋਂ ਤੂਹਾਨੂੰ ਫੁੱਲਟਾਸ ਮਿਲਦੀ ਹੈ ਤਾਂ ਤੁਸੀਂ ਕੀ ਕਰਦੇ ਹੋ?
ਧੋਨੀ : ਹਿੱਟ ਮਾਰਦਾ ਹਾਂ।
ਅਨਿਮੇਸ਼ : ਹਾਫ ਵਾਲੀ ਮਿਲਦੀ ਹੈ ਤਾਂ?
ਧੋਨੀ : ਡਰਾਈਵ ਕਰਦਾ ਹਾਂ।
ਅਨਿਮੇਸ਼ : ਚੰਗਾ ਆਊਟ ਸਵਿੰਗਰ ਹੋਵੇ ਤਾਂ?
ਧੋਨੀ : ਛੱਡ ਦਿੰਦਾ ਹਾਂ।
ਅਨਿਮੇਸ਼ : ਚੰਗਾ ਇਨ ਸਵਿੰਗਰ ਹੋਵੇ ਤਾਂ?
ਧੋਨੀ : ਡਿਫੈਂਡ ਕਰਦਾ ਹਾਂ।
ਅਨਿਮੇਸ਼ :... ਅਤੇ ਜਦੋਂ ਤੁਹਾਨੂੰ ਅਨਪਲੇਏਬੇਲ ਕੋਈ ਬਾਊਂਸਰ ਆਉਂਦਾ ਹੈ ਤਾਂ ਕੀ ਕਰਦੇ ਹੋ।
ਧੋਨੀ : ਡਕ (ਰੋਕਣਾ) ਕਰਦਾ ਹੈ।
ਅਨਿਮੇਸ਼ : ਬੱਸ ਇਹ ਹੀ ਤਾਂ ਲਾਈਫ (ਜ਼ਿੰਦਗੀ) ਹੈ। ਅਜਿਹਾ ਸਮਝੋ ਇਹ ਸਭ ਬਾਊਂਸਰਜ਼ ਹਨ ਅਤੇ ਅਜੇ ਤੁਹਾਨੂੰ ਡਕ ਕਰਨਾ ਹੈ। ਇਸ ਵਿਚ ਜ਼ਿਆਦਾ ਸੋਚਣ ਕਿਉਂ ਹੈ? ਲਾਈਫ ਵਿਚ ਸਭ ਗੇਂਦਾਂ (ਬਾਲ) ਇਕੋ ਜਿਹੀਆ ਥੋੜੀਆਂ ਮਿਲਣਗੀਆਂ। ਮੈਰਿਟ 'ਤੇ ਖੇਡਣਾ ਹੈ ਤਾਂ ਟਿਕੇ ਰਹਿਣਾ ਹੈ।

Sushant Singh Rajput's family calls his death 'murder', demands ...
ਜਿਹੜਾ ਸਬਕ ਸੁਸ਼ਾਂਤ ਨੂੰ ਪਰਦੇ 'ਤੇ ਉਸ ਦੇ ਸੀਨੀਅਰ ਨੇ ਦਿੱਤਾ ਸੀ। ਜੇਕਰ ਉਸ ਨੂੰ ਆਪਣੀ ਅਸਲ ਜ਼ਿੰਦਗੀ ਵਿਚ ਵੀ ਅਪਣਾਉਂਦਾ ਤਾਂ ਸ਼ਾਇਦ ਅਜਿਹਾ ਨਾ ਕਰਦਾ। ਸੁਸ਼ਾਂਤ ਤੂੰ ਜਿਹੜਾ ਰੀਲ ਵਿਚ ਨਿਭਾਇਆ, ਉਸ ਨੂੰ ਰੀਅਲ ਵਿਚ ਭੁੱਲ ਗਿਆ। ਇਕ ਹੋਰ ਫ਼ਿਲਮ ਆਈ ਸੀ 'ਛਿਛੋਰੇ'। ਇਸ ਫ਼ਿਲਮ ਵਿਚ ਸੁਸ਼ਾਂਤ ਨੇ ਇਕ ਤਲਾਕਸ਼ੁਦਾ ਪਿਤਾ ਦੇ ਕਿਰਦਾਰ ਨਭਾਇਆ ਸੀ, ਜਿਸ ਦਾ ਬੇਟਾ ਪੜ੍ਹਾਈ ਦੇ ਤਣਾਅ ਵਿਚੋਂ ਲੰਘ ਰਿਹਾ ਹੁੰਦਾ ਹੈ। ਫੇਲ੍ਹ ਹੋਣ 'ਤੇ ਬੇਟਾ ਸੁਸਾਇਡ (ਖ਼ੁਦਕੁਸ਼ੀ) ਕਰਨ ਦੀ ਕੋਸ਼ਿਸ਼ ਕਰਦਾ ਹੈ । ਆਈ. ਸੀ. ਯੂ. ਵਿਚ ਬਤੌਰ ਪਿਤਾ ਸੁਸ਼ਾਂਤ ਦੱਸਦਾ ਹੈ ਕਿ ਕਾਲਜ ਜ਼ਿੰਦਗੀ ਵਿਚ ਕਿਵੇਂ ਉਹ ਪਿੱਛੇ ਸੀ ਪਰ ਜਿਊਣ ਦਾ ਹੌਂਸਲਾ ਉਸ ਨੇ ਨਹੀਂ ਛੱਡਿਆ ਤੇ ਬਾਅਦ ਵਿਚ ਟਾਪਰ ਬਣਿਆ।
Bollywood actor Sushant Singh Rajput commits suicide
''ਮੈਂ ਬੇਟੇ ਨੂੰ ਇਹ ਤਾਂ ਦੱਸਿਆ ਕਿ ਚੁਣੇ ਜਾਣ 'ਤੇ ਸੈਲੀਬ੍ਰੇਟ (ਜਸ਼ਨ) ਕਿਵੇਂ ਕਰਨਾ ਹੈ ਪਰ ਇਹ ਨਹੀਂ ਦੱਸਿਆ ਕਿ ਜੇਕਰ ਉਹ ਐਗਜ਼ਾਮ ਪਾਸ ਨਹੀਂ ਕਰ ਸਕਿਆ ਤਾਂ ਕੀ ਕਰਨਾ ਹੈ।''
ਫ਼ਿਲਮ ਵਿਚ ਇਕ ਸੀਨ ਵਿਚ ਸੁਸ਼ਾਂਤ ਕਹਿੰਦਾ ਹੈ।''

''ਅਸੀਂ ਸਭ ਗਲਤ ਕਰ ਰਹੇ ਹਾਂ ਭਰਾ। ਸਫ਼ਲਤਾ ਤੋਂ ਬਾਅਦ ਦਾ ਪਲਾਨ ਸਾਰਿਆਂ ਕੋਲ ਹੈ ਪਰ ਜੇਕਰ ਗਲਤੀ ਨਾਲ ਫੇਲ੍ਹ ਹੋ ਗਿਆ ਤੇ ਫੇਲੀਅਰ ਨਾਲ ਕਿਵੇਂ ਡੀਲ ਕਰਨਾ ਹੈ, ਇਸ 'ਤੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦਾ।'' ਸ਼ਾਇਦ ਇਹ ਉਹੀ ਵਜ੍ਹਾ ਹੁੰਦੀ ਹੈ, ਜਿਹੜਾ ਇਨਸਾਨ ਨੂੰ ਖ਼ੁਦਕੁਸ਼ੀ ਦੇ ਰਸਤੇ 'ਤੇ ਲੈ ਜਾਂਦੀ ਹੈ, 'ਕਿ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦਾ।' ਸ਼ਾਇਦ ਸੁਸ਼ਾਂਤ ਕਿਸੇ ਨਾਲ ਜਾਂ ਫਿਰ ਸੁਸ਼ਾਂਤ ਨਾਲ ਕੋਈ ਗੱਲ ਕਰਦਾ ਤਾਂ ਅਜਿਹਾ ਨਾ ਹੁੰਦਾ ਪਰ ਅਜਿਹਾ ਹੋ ਗਿਆ। ਸੁਸ਼ਾਂਤ ਨਾਲ ਕਿਸੇ ਨੇ ਗੱਲ ਕੀਤੀ ਜਾਂ ਨਹੀਂ, ਇਹ ਤਾਂ ਨਹੀਂ ਪਤਾ ਪਰ ਕੋਈ ਵੱਡੀ ਵਜ੍ਹਾ ਜ਼ਰੂਰ ਰਹੀ ਹੋਵੇਗੀ।
Actor Sushant Singh Rajput passes away at 34 - Moneycontrol.com
ਅਨੁਸ਼ਕਾ ਸ਼ਰਮਾ ਨੇ ਟਵੀਟ ਕਰਦੇ ਹੋਏ ਲਿਖਿਆ ਹੈ, 'ਸੁਸ਼ਾਂਤ, ਤੂੰ ਬਹੁਤ ਜਲਦੀ ਚਲਾ ਗਿਆ। ਮੈਨੂੰ ਇਹ ਜਾਣ ਕੇ ਬਹੁਤ ਦੁਖ ਹੋ ਰਿਹਾ ਹੈ ਕਿ ਅਸੀਂ ਅਜਿਹੇ ਸਮਾਜ ਵਿਚ ਰਹਿੰਦੇ ਹਾਂ, ਜਿਹੜਾ ਇਸ ਮੁਸ਼ਕਿਲ ਸਮੇਂ ਵਿਚ ਤੁਹਾਡੀ ਮਦਦ ਨਹੀਂ ਕਰ ਸਕਿਆ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤ ਦੇਵੇ।'
ਸ਼ਾਇਦ ਅਸੀਂ ਅਜਿਹੇ ਹੀ ਸਮਾਜ ਵਿਚ ਰਹਿੰਦੇ ਹਾਂ। ਅਲਵਿਦਾ ਸੁਸ਼ਾਂਤ। ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News