ਪੰਜ ਤੱਤਾਂ 'ਚ ਵਿਲੀਨ ਹੋਏ ਸੁਸ਼ਾਂਤ ਸਿੰਘ ਰਾਜਪੂਤ, ਨਮ ਅੱਖਾਂ ਨਾਲ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ

6/15/2020 5:23:33 PM

ਮੁੰਬਈ (ਬਿਊਰੋ) — ਬੀਤੇ ਦਿਨੀਂ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ 'ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਸੁਸ਼ਾਂਤ ਸਿੰਘ ਰਾਜਪੂਤ ਨੂੰ ਅੰਤਿਮ ਵਿਦਾਈ ਮੁੰਬਈ 'ਚ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ, ਕੁਝ ਕਰੀਬੀ ਰਿਸ਼ਤੇਦਾਰ ਤੇ ਦੋਸਤ ਹੀ ਸ਼ਾਮਲ ਹੋਏ। ਦੱਸ ਦਈਏ ਕਿ ਵਿਲੇ ਪਰਲੇ ਦੇ ਸੇਵਾ ਸਮਾਜ ਸ਼ਮਸ਼ਾਨ ਘਾਟ 'ਚ ਸੁਸ਼ਾਂਤ ਸਿੰਘ ਰਾਜਪੂਤ ਦਾ ਅੰਤਿਮ ਸੰਸਕਾਰ ਹੋਇਆ। ਅੰਤਿਮ ਸੰਸਕਾਰ 'ਚ ਸਿਰਫ 20 ਲੋਕਾਂ ਨੂੰ ਸ਼ਾਮਲ ਹੋਣ ਦੀ ਆਗਿਆ ਮਿਲੀ ਸੀ, ਜਿਸ ਕਾਰਨ ਸਿਰਫ ਪਰਿਵਾਰਕ ਮੈਂਬਰ ਤੇ ਕੁਝ ਕਰੀਬੀ ਦੋਸਤ-ਰਿਸ਼ਤੇਦਾਰ ਹੀ ਸ਼ਾਮਲ ਹੋ ਸਕੇ। ਇਸ ਤੋਂ ਇਲਾਵਾ ਰਿਆ ਚੱਕਰਵਰਤੀ, ਸ਼ਰਧਾ ਕਪੂਰ, ਵਿਵੇਕ ਓਬਰਾਏ, ਅਰਜੁਨ ਬਿਜਲਾਨੀ ਸਮੇਤ ਕਈ ਹੋਰ ਕਲਾਕਾਰ ਨਜ਼ਰ ਆਏ। ਇਸ ਤੋਂ ਇਲਾਵਾ 'ਪਵਿੱਤਰ ਰਿਸ਼ਤਾ' ਸੀਰੀਅਲ ਦੇ ਕਈ ਕਲਾਕਾਰ ਵੀ ਅੰਤਿਮ ਵਿਦਾਈ ਦੇਣ ਪਹੁੰਚੇ।

ਸੁਸ਼ਾਂਤ ਰਾਜਪੂਤ ਨੇ 'ਐਮ. ਐਸ. ਧੋਨੀ', 'ਛਿਛੋਰੇ, 'ਕੇਦਾਰਨਾਥ', 'ਪੀਕੇ' ਜਿਹੀਆਂ ਕਈ ਫ਼ਿਲਮਾਂ 'ਚ ਦਮਦਾਰ ਰੋਲ ਨਿਭਾਏ ਹਨ। ਸੁਸ਼ਾਂਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ ਸੀ। ਉਨ੍ਹਾਂ ਦਾ ਟੀਵੀ ਸੀਰੀਅਲ 'ਪਵਿੱਤਰ ਰਿਸ਼ਤਾ' ਦਰਸ਼ਕਾਂ 'ਚ ਕਾਫ਼ੀ ਮਕਬੂਲ ਹੋਇਆ ਸੀ।

6 ਮਹੀਨਿਆਂ ਤੋਂ ਸਨ ਡਿਪ੍ਰੈਸ਼ਨ 'ਚ
ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਪਿੱਛੇ ਕੀ ਕਾਰਨ ਸੀ, ਇਸ ਦਾ ਖੁਲਾਸਾ ਹੁਣ ਤੱਕ ਸਾਹਮਣੇ ਨਹੀਂ ਆਇਆ ਪਰ ਉਨ੍ਹਾਂ ਦੇ ਦੋਸਤਾਂ ਅਤੇ ਪੁਲਸ ਮੁਤਾਬਕ ਉਹ ਬੀਤੇ 6 ਮਹੀਨਿਆਂ ਤੋਂ ਡਿਪ੍ਰੈਸ਼ਨ 'ਚ ਸਨ ਅਤੇ ਦਵਾਈਆਂ ਸਮੇਂ 'ਤੇ ਨਹੀਂ ਲੈ ਰਹੇ ਸਨ। ਪੁਲਸ ਨੂੰ ਸੁਸ਼ਾਂਤ ਦੇ ਘਰੋਂ ਡਿਪ੍ਰੈਸ਼ਨ ਦੇ ਇਲਾਜ ਦੀ ਫਾਈਲ ਮਿਲੀ ਹੈ।

'ਸ਼ੁੱਧ ਦੇਸੀ ਰੁਮਾਂਸ' (2013) ਕਿਰਦਾਰ - ਰਘੂ ਰਾਮ
'ਕਾਈ ਪੋ ਚੇ' ਦੀ ਸਫ਼ਲਤਾ ਪ੍ਰਾਪਤ ਕਰਨ ਤੋਂ ਬਾਅਦ ਸੁਸ਼ਾਂਤ ਨੂੰ ਯਸ਼ਰਾਜ ਫ਼ਿਲਮ ਦੀ ਫ਼ਿਲਮ 'ਸ਼ੁੱਧ ਦੇਸੀ ਰੁਮਾਂਸ' ਲਈ ਸਾਇਨ ਕੀਤਾ ਗਿਆ। ਫ਼ਿਲਮ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿਸ਼ੇ ਨਾਲ ਸਬੰਧਿਤ ਸੀ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਜੈਪੁਰ, ਰਾਜਸਥਾਨ 'ਚ ਫ਼ਿਲਮਾਇਆ ਗਿਆ। ਇਸ 'ਚ ਸੁਸ਼ਾਂਤ ਨਾਲ ਪਰਿਣੀਤੀ ਚੋਪੜਾ ਅਤੇ ਵਾਣੀ ਕਪੂਰ  ਨਜ਼ਰ ਆਈਆਂ।ਸਨ। ਫ਼ਿਲਮ 'ਚ ਸੁਸ਼ਾਂਤ ਦਾ ਕਿਰਦਾਰ ਰਘੂ ਰਾਮ ਇਕ ਗਾਇਡ ਹੈ, ਜਿਸ ਨੂੰ ਪਰਿਣੀਤੀ ਅਤੇ ਵਾਣੀ ਦੇ ਕਿਰਦਾਰਾਂ ਨਾਲ ਪਿਆਰ ਹੋ ਜਾਂਦਾ ਹੈ। ਇਸ ਫ਼ਿਲਮ 'ਚ ਸੁਸ਼ਾਂਤ ਨੇ ਆਪਣੀ ਅਦਾਕਾਰੀ ਦੇ ਮਸਤਮੌਲਾ ਅੰਦਾਜ਼ ਨਾਲ ਲੋਕਾਂ ਨੂੰ ਜਾਣੂ ਕਰਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News