ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨੇ ਖੋਲ੍ਹੀ ਫ਼ਿਲਮੀ ਕਲਾਕਾਰਾਂ ਦੇ ਦੋਗਲੇ ਚਿਹਰਿਆਂ ਦੀ ਪੋਲ!

6/16/2020 12:47:42 PM

ਜਲੰਧਰ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। 14 ਜੂਨ ਨੂੰ ਉਨ੍ਹਾਂ ਨੇ ਆਪਣੇ ਘਰ ਬਾਂਦਰ 'ਚ ਖ਼ੁਦਕੁਸ਼ੀ ਕਰ ਲਈ ਸੀ। 34 ਸਾਲ ਦਾ ਸੁਸ਼ਾਂਤ ਸਿੰਘ ਰਾਜਪੂਤ ਵਧੀਆ ਅਦਾਕਾਰ ਅਤੇ ਚੰਗੇ ਇਨਸਾਨ ਸਨ। ਪੁਲਸ ਦਾ ਕਹਿਣਾ ਹੈ ਕਿ ਉਹ ਕੁਝ ਮਹੀਨਿਆਂ ਤੋਂ ਡਿਪ੍ਰੈਸ਼ਨ 'ਚ ਸਨ, ਜਿਸ ਕਰਕੇ ਉਨ੍ਹਾਂ ਨੇ ਅਜਿਹਾ ਕਦਮ ਉਠਾਇਆ। ਸੁਸ਼ਾਂਤ ਦੀ ਮੌਤ ਤੋਂ ਬਾਅਦ ਕਈ ਫ਼ਿਲਮੀ ਹਸਤੀਆਂ ਤੇ ਸਿਆਸੀ ਲੀਡਰਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਬੀਤੇ ਦਿਨੀਂ 15 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦਾ ਅੰਤਿਮ ਸੰਸਕਾਰ ਮੁੰਬਈ 'ਚ ਕੀਤਾ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਕਰੀਬੀ ਦੋਸਤ ਅਤੇ ਫ਼ਿਲਮੀ ਕਲਾਕਾਰ ਵਿਵੇਕ ਓਬਰਾਏ, ਰਿਆ ਚੱਕਰਵਰਤੀ, ਸ਼ਰਧਾ ਕਪੂਰ ਸਮੇਤ ਕਈ ਹੋਰ ਕਲਾਕਾਰ ਵੀ ਨਜ਼ਰ ਆਏ।

ਇਸ ਤੋਂ ਇਲਾਵਾ ਫ਼ਿਲਮਕਾਰ ਤੇ ਅਦਾਕਾਰ ਨਿਖਿਲ ਦਿਵੇਦੀ ਨੇ ਇਸ ਤਰ੍ਹਾਂ ਦੀ ਗੱਲ ਆਖੀ ਹੈ, ਜਿਸ ਨੇ ਫ਼ਿਲਮੀ ਕਲਾਕਾਰਾਂ ਤੇ ਡਾਇਰੈਕਟਰਾਂ ਦੇ ਦੋਗਲੇ ਚਿਹਰੇ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਨਿਖਿਲ ਨੇ ਕਿਹਾ ਹੈ 'ਕਈ ਵਾਰ ਮੇਰੇ ਕੋਲੋਂ ਸਾਡੇ ਫ਼ਿਲਮ ਉਦਯੋਗ ਦੀ ਹਿਪੋਕ੍ਰੇਸੀ ਸਹਿਨ (ਸਹਾਰ) ਨਹੀਂ ਹੁੰਦੀ। ਵੱਡੇ-ਵੱਡੇ ਲੋਕ ਆਖ ਰਹੇ ਹਨ ਕਿ ਮੈਨੂੰ ਸੁਸ਼ਾਂਤ ਦੇ ਸੰਪਰਕ 'ਚ ਰਹਿਣਾ ਚਾਹੀਦਾ ਸੀ। ਕਮ ਆਨ ਤੁਸੀਂ ਇਸ ਤਰ੍ਹਾਂ ਨਹੀਂ ਕੀਤਾ ਤੇ ਇਸੇ ਵਜ੍ਹਾ ਕਰਕੇ ਉਸ ਦਾ ਕਰੀਅਰ ਥੱਲੇ ਚਲਾ ਗਿਆ। ਇਸ ਕਰਕੇ ਚੁੱਪ ਰਹੋ, ਕੀ ਤੁਸੀਂ ਇਮਰਾਨ ਖ਼ਾਨ, ਅਭੈ ਦਿਓਲ ਅਤੇ ਹੋਰ ਲੋਕਾਂ ਦੇ ਸੰਪਰਕ 'ਚ ਹੋ ਪਰ ਪਹਿਲਾਂ ਜਦੋਂ ਉਨ੍ਹਾਂ ਦਾ ਚੰਗਾ ਸਮਾਂ ਸੀ ਤੁਸੀਂ ਸਾਰੇ ਉਨ੍ਹਾਂ ਦੇ ਨਾਲ ਸੀ।'

ਸੈਲੀਬ੍ਰਿਟੀ ਹੇਅਰ ਸਟਾਈਲਿਸਟ ਸਪਨਾ ਭਾਵਨਾਨੀ ਨੇ ਵੀ ਇਸ ਤਰ੍ਹਾਂ ਦੀ ਗੱਲ ਆਖੀ ਹੈ। ਉਨ੍ਹਾਂ ਨੇ ਲਿਖਿਆ 'ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਸੁਸ਼ਾਂਤ ਸਿੰਘ ਰਾਜਪੂਤ ਪਿਛਲੇ ਕੁਝ ਸਾਲਾਂ ਤੋਂ ਮੁਸ਼ਕਿਲ 'ਚ ਸਨ। ਫ਼ਿਲਮ ਉਦਯੋਗ 'ਚ ਕੋਈ ਵੀ ਉਸ ਲਈ ਖੜ੍ਹਾ ਨਹੀਂ ਹੋਇਆ। ਨਾ ਹੀ ਕਿਸੇ ਨੇ ਉਸ ਵੱਲ ਮਦਦ ਦਾ ਹੱਥ ਵਧਾਇਆ। ਅੱਜ ਉਸ ਬਾਰੇ ਲਿਖਣਾ, ਇਹ ਦੱਸਦਾ ਹੈ ਕਿ ਫ਼ਿਲਮ ਉਦਯੋਗ ਅਸਲ 'ਚ ਕਿੰਨਾ ਖੋਖਲਾ ਹੈ। ਤੁਹਾਡਾ ਇੱਥੇ ਕੋਈ ਦੋਸਤ ਨਹੀਂ ਹੈ। ਤੁਹਾਨੂੰ ਸ਼ਾਂਤੀ ਮਿਲੇ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News