ਜਲਦ ਹੀ ਇਸ ਫਿਲਮ ਸੁਸ਼ਾਂਤ ਸਿੰਘ ਰਾਜਪੂਤ ਨਾਲ ਨਜ਼ਰ ਆਵੇਗੀ ਭੂਮੀ ਪੇਂਡਨੇਕਰ

9/24/2017 11:46:43 AM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਭੂਮੀ ਪੇਂਡਨੇਕਰ ਨੇ ਦੱਸਿਆ ਕਿ ਉਨ੍ਹਾਂ ਦੀ ਆਉਣ ਵਾਲੀ ਚੋਥੀ ਫਿਲਮ ਦੀ ਸਕ੍ਰਿਪਟ ਸ਼ਾਨਦਾਰ ਹੈ। ਫਿਲਮ ਦੀ ਕਹਾਣੀ ਚੰਬਲ ਦੇ ਡਕੈਤਾਂ ਦੇ ਇਰਧ-ਗਿਰਧ ਘੁੰਮਦੀ ਹੈ। ਸੂਤਰਾਂ ਮੁਤਾਬਕ ਭੂਮੀ ਦਾ ਕਹਿਣਾ ਹੈ ਕਿ 'ਸ਼ੁੱਭ ਮੰਗਲ ਸਾਵਧਾਨ' ਤੋਂ ਬਾਅਦ ਇਹ ਮੇਰੀ ਅਗਲੀ ਫਿਲਮ ਹੈ ਅਤੇ ਇਹ ਅਭਿਸ਼ੇਕ ਚੌਬੇ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ। ਇਸ ਸਕ੍ਰਿਪਟ ਕਾਫੀ ਸ਼ਾਨਦਾਰ ਹੈ।
ਉਨ੍ਹਾਂ ਕਿਹਾ, ''ਮੈਂ ਇਹ ਭੂਮਿਕਾ ਨਿਭਾਉਣ ਲਈ ਕਾਫੀ ਉਤਸ਼ਾਹਿਤ ਹਾਂ। ਇਹ ਇਕ ਚੁਣੌਤੀਪੂਰਨ ਸਕ੍ਰਿਪਟ ਅਤੇ ਫਿਲਮ ਹੈ''। 'ਚੰਬਲ' ਦਾ ਨਿਰਮਾਣ ਰੋਨੀ ਸਕਰੂਵਾਲਾ ਕਰ ਰਹੇ ਹਨ। ਫਿਲਮ 'ਚ ਸੁਸ਼ਾਤ ਸਿੰਘ ਰਾਜਪੂਤ ਅਹਿਮ ਭੂਮਿਕਾ 'ਚ ਹਨ। ਸੁਸ਼ਾਂਤ ਨਾਲ ਕੰਮ ਕਰਨ 'ਤੇ ਪੁੱਛੇ ਜਾਣ 'ਤੇ ਭੂਮੀ ਨੇ ਕਿਹਾ, ''ਫਿਲਮ 'ਚ ਸੁਸ਼ਾਂਤ ਅਹਿਮ ਭੂਮਿਕਾ 'ਚ ਹਨ ਅਤੇ ਉਹ ਬਿਹਤਰੀਨ ਅਦਾਕਾਰ ਹਨ, ਇਸ ਲਈ ਮੈਂ ਉਨ੍ਹਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ''।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News