B''Day: ਇਨ੍ਹਾਂ ਕਿਰਦਾਰਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਬਣਾਇਆ ''ਸੁਪਰਸਟਾਰ''

1/21/2020 11:40:47 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। 21 ਜਨਵਰੀ 1986 ਨੂੰ ਬਿਹਾਰ 'ਚ ਜਨਮੇ ਸੁਸ਼ਾਂਤ ਨੇ ਟੈਲੀਵਿਜਨ ਦੁਨੀਆ 'ਚੋਂ ਨਿਕਲ ਕੇ ਵੱਡੇ ਪਰਦੇ 'ਤੇ ਆਪਣੇ ਵਧੀਆ ਕਿਰਦਾਰਾਂ ਰਾਹੀਂ ਦਰਸ਼ਕਾਂ ਦੇ ਦਿਲਾਂ ’ਚ ਖਾਸ ਜਗ੍ਹਾ ਬਣਾਈ। ਆਓ ਜਾਣਦੇ ਹਾਂ ਸੁਸ਼ਾਂਤ ਸਿੰਘ ਦੇ ਉਨ੍ਹਾਂ ਕਿਰਦਾਰਾਂ ਬਾਰੇ।
PunjabKesari

'ਕਾਈ ਪੋ ਚੇ' (2013) ਕਿਰਦਾਰ - ਈਸ਼ਾਨ ਭੱਟ
ਚੇਤਨ ਭਗਤ ਦੇ ਨਾਵੇਲ 'ਦਿ 3 ਮਿਸਟੇਕਸ ਆਫ ਮਾਈ ਲਾਈਫ' 'ਤੇ ਆਧਾਰਿਤ ਇਹ ਫਿਲਮ ਸੁਸ਼ਾਂਤ ਲਈ ਇਕ ਵੱਡੀ ਕਾਮਯਾਬੀ ਸਾਬਿਤ ਹੋਈ। ਇਹ ਫਿਲਮ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਸੀ। ਫਿਲਮ 'ਚ ਸੁਸ਼ਾਂਤ ਨੇ ਈਸ਼ਾਨ ਭੱਟ ਦੇ ਕਿਰਦਾਰ ਨੂੰ ਨਿਭਾਇਆ ਸੀ, ਜੋ ਇਕ ਕਾਬਿਲ ਕ੍ਰਿਕੇਟਰ ਹੈ ਅਤੇ ਕ੍ਰਿਕੇਟ ਦੀ ਰਾਜਨੀਤੀ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸੁਸ਼ਾਂਤ ਦੇ ਅਭਿਨੈ ਦੀ ਕਾਫੀ ਤਾਰੀਫ ਹੋਈ ਅਤੇ ਇੱਥੋਂ ਹੀ ਉਹ ਬਤੋਰ ਫਿਲਮ ਐਕਟਰ ਸੁਸ਼ਾਂਤ ਦੀ ਗੱਡੀ ਚੱਲ ਪਈ।
PunjabKesari

'ਸ਼ੁੱਧ ਦੇਸੀ ਰੁਮਾਂਸ' (2013) ਕਿਰਦਾਰ - ਰਘੂ ਰਾਮ
'ਕਾਈ ਪੋ ਚੇ' ਦੀ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਸੁਸ਼ਾਂਤ ਨੂੰ ਯਸ਼ਰਾਜ ਫਿਲਮ ਦੀ ਫਿਲਮ 'ਸ਼ੁੱਧ ਦੇਸੀ ਰੁਮਾਂਸ' ਲਈ ਸਾਇਨ ਕੀਤਾ ਗਿਆ। ਫਿਲਮ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿਸ਼ੇ ਨਾਲ ਸਬੰਿਧਤ ਸੀ ਅਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਜੈਪੁਰ, ਰਾਜਸਥਾਨ 'ਚ ਫਿਲਮਾਇਆ ਗਿਆ। ਇਸ 'ਚ ਸੁਸ਼ਾਂਤ ਨਾਲ ਪਰਿਣੀਤੀ ਚੋਪੜਾ ਅਤੇ ਵਾਣੀ ਕਪੂਰ  ਨਜ਼ਰ ਆਈਆਂ। ਫਿਲਮ 'ਚ ਸੁਸ਼ਾਂਤ ਦਾ ਕਿਰਦਾਰ ਰਘੂ ਰਾਮ ਇਕ ਗਾਇਡ ਹੈ, ਜਿਸ ਨੂੰ ਪਰਿਣੀਤੀ ਅਤੇ ਵਾਣੀ ਦੇ ਕਿਰਦਾਰਾਂ ਨਾਲ ਪਿਆਰ ਹੋ ਜਾਂਦਾ ਹੈ। ਇਸ ਫਿਲਮ 'ਚ ਸੁਸ਼ਾਂਤ ਨੇ ਆਪਣੀ ਅਦਾਕਾਰੀ ਦੇ ਮਸਤਮੌਲਾ ਅੰਦਾਜ਼ ਨਾਲ ਲੋਕਾਂ ਨੂੰ ਜਾਣੂ ਕਰਾਇਆ।
PunjabKesari

'ਪੀਕੇ' (2014) ਕਿਰਦਾਰ - ਸਰਫਰਾਜ਼
'ਕਾਈ ਪੋ ਚੇ' ਅਤੇ 'ਸ਼ੁੱਧ ਦੇਸੀ ਰੁਮਾਂਸ' ਤੋਂ ਬਾਅਦ ਸੁਸ਼ਾਂਤ ਦਾ ਨਾਮ ਇੰਡਸਟਰੀ 'ਚ ਹਰ ਕੋਈ ਜਾਣ ਚੁੱਕਿਆ ਸੀ ਜਿਸ ਦੇ ਚਲਦੇ ਉਨ੍ਹਾਂ ਨੂੰ ਰਾਜਕੁਮਾਰ ਹਿਰਾਨੀ ਦੀ ਫਿਲਮ 'ਪੀਕੇ' 'ਚ ਆਮਿਰ ਖਾਨ ਅਤੇ ਅਨੁਸ਼ਕਾ ਸ਼ਰਮਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ 'ਚ ਸੁਸ਼ਾਂਤ ਦਾ ਕਿਰਦਾਰ ਬਹੁਤ ਘੱਟ ਸਮੇਂ ਦਾ ਸੀ ਪਰ ਸੁਸ਼ਾਂਤ ਲਈ ਇਹ ਜ਼ਿਆਦਾ ਮਹੱਤਵਪੂਰਣ ਸੀ ਕਿ ਉਨ੍ਹਾਂ ਨੂੰ ਆਮਿਰ ਵਰਗੇ ਕਲਾਕਾਰ ਅਤੇ ਰਾਜਕੁਮਾਰ ਹਿਰਾਨੀ ਵਰਗੇ ਵੱਡੇ ਡਾਇਰੈਕਟਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਫਿਲਮ 'ਚ ਸੁਸ਼ਾਂਤ ਇਕ ਪਾਕਿਸਤਾਨੀ ਮੁਸਲਮਾਨ ਸਰਫਰਾਜ਼ ਦਾ ਕਿਰਦਾਰ ਅਦਾ ਕਰ ਰਹੇ ਹਨ ਜਿਸ ਦੇ ਨਾਲ ਅਨੁਸ਼ਕਾ ਸ਼ਰਮਾ ਦੇ ਕਿਰਦਾਰ ਯਾਨੀ ਹਿੰਦੂ ਲੜਕੀ ਜੱਗੂ ਨੂੰ ਪਿਆਰ ਹੋ ਜਾਂਦਾ ਹੈ।
PunjabKesari

'ਐੱਮ ਐੱਸ ਧੋਨੀ' (2016) ਕਿਰਦਾਰ - ਐੱਮ ਐੱਸ ਧੋਨੀ
ਭਾਰਤੀ ਕ੍ਰਿਕੇਟਰ ਐੱਮ ਐੱਸ ਧੋਨੀ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ 'ਐੱਮ ਐੱਸ ਧੋਨੀ' 2016 'ਚ ਰਿਲੀਜ਼ ਹੋਈ। ਨੀਰਜ਼ ਪਾਂਡੇ ਨੇ ਇਸ ਨੂੰ ਡਾਇਰੈਕਟ ਕੀਤਾ। ਫਿਲਮ 'ਚ ਸੁਸ਼ਾਂਤ ਨੇ ਐੱਮ ਐਸ ਧੋਨੀ ਦਾ ਕਿਰਦਾਰ ਨਿਭਾਇਆ ਅਤੇ ਅਜਿਹਾ ਨਿਭਾਇਆ ਕਿ ਉਨ੍ਹਾਂ ਦਾ ਨਾਮ ਦੁਨੀਆ ਭਰ 'ਚ ਚਮਕ ਗਿਆ। ਇਸ ਫਿਲਮ ਲਈ ਸੁਸ਼ਾਂਤ ਨੇ ਬਹੁਤ ਮਿਹਨਤ ਕੀਤੀ। ਧੋਨੀ ਵਰਗਾ ਗੈਟਅੱਪ ਲੈਣ ਤੋਂ ਇਲਾਵਾ ਉਨ੍ਹਾਂ ਨੇ ਧੋਨੀ ਵਰਗਾ ਕ੍ਰਿਕੇਟ ਖੇਡਣ ਲਈ ਵੀ ਕਈ ਮਹੀਨੇ ਪਿਚ 'ਤੇ ਬਿਤਾਏ। ਇਸ ਫਿਲਮ ਨਾਲ ਸੁਸ਼ਾਂਤ ਨੂੰ ਕਈ ਇਨਾਮ ਵੀ ਮਿਲੇ ਅਤੇ ਇਸ ਫਿਲਮ ਤੋਂ ਬਾਅਦ ਉਹ ਹਿੰਦੀ ਸਿਨੇਮਾ ਦੀ 'ਏ ਲਿਸਟਰ ਕਲਾਕਾਰਾਂ' ਦੀ ਸ਼੍ਰੇਣੀ 'ਚ ਸ਼ਾਮਿਲ ਹੋ ਗਏ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News